ਪੰਜਾਬ ਕਾਂਗਰਸ ਵਿਚ ਲੀਡਰਸ਼ਿਪ ਬਦਲਾਅ ਦੇ ਵਿਚ ਪ੍ਰਗਟ ਸਿੰਘ ਦੀ ਸੂਬਾ ਪ੍ਰਧਾਨ ਅਹੁਦੇ ਦੀ ਤਾਜਪੋਸ਼ੀ ਨੂੰ ਲੈ ਕੇ ਚੰਡੀਗੜ੍ਹ ਸਥਿਤ ਕਾਂਗਰਸ ਭਵਨ ਵਿਚ ਪ੍ਰੋਗਰਾਮ ਆਯੋਜਿਤ ਹੋਇਆ। ਇਸ ਪ੍ਰੋਗਰਾਮ ਵਿਚ ਕਾਂਗਰਸ ਨੇ ਸ਼ਕਤੀ ਪ੍ਰਦਰਸ਼ਨ ਕੀਤਾ। ਮੁੱਖ ਤੌਰ ‘ਤੇ ਇਸ ਪ੍ਰੋਗਰਾਮ ਵਿਚ ਪੰਜਾਬ ਕਾਂਗਰਸ ਇੰਚਾਰਜ ਸਚਿਨ ਪਾਇਲਟ ਪਹੁੰਚੇ ਹਨ। ਦੂਜੇ ਪਾਸੇ ਰਾਜਾ ਵੜਿੰਗ, ਚੰਨੀ ਵੀ ਇਕ ਹੀ ਮੰਚ ‘ਤੇ ਮੌਜੂਦ ਰਹੇ। ਉਨ੍ਹਾਂ ਕਿਹਾ ਕਿ ਕਾਂਗਰਸ ਵਿਧਾਨ ਸਭਾ ਚੋਣਾਂ ਲਈ ਇਕਜੁੱਟ ਹੋ ਕੇ ਅੱਗੇ ਵਧ ਰਹੀ ਹੈ।
ਇਸ ਮੌਕੇ ਬੋਲਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮੈਂ ਸਿਰਫ਼ ਰਾਹੁਲ ਗਾਂਧੀ ਨੂੰ ਆਪਣਾ ਲੀਡਰ ਮੰਨਦਾ ਹਾਂ । ਰਾਹੁਲ ਗਾਂਧੀ ਦੀ ਬਦੋਲਤ ਹੀ ਮੈਂ ਅੱਜ ਇੱਥੇ ਹਾਂ। ਕਾਂਗਰਸ ਪਾਰਟੀ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ। ਹੋ ਸਕਦਾ ਹੈ ਅਗਲੀ ਵਾਰ ਪਾਇਲਟ ਸਾਬ੍ਹ ਮੇਰੀ ਟਿਕਟ ਵੀ ਕੱਟ ਦੇਣ ਪਰ ਮੈਂ ਰਾਹੁਲ ਗਾਂਧੀ ਦਾ ਸਿਪਾਹੀ ਰਹਾਂਗਾ। ਮੈਂ ਹਮੇਸ਼ਾ ਕਾਂਗਰਸ ਪਾਰਟੀ ਦੇ ਨਾਲ ਰਹਾਂਗਾ।
ਇਹ ਵੀ ਪੜ੍ਹੋ : ‘ਪੰਜਾਬ ਨਫਰਤ ਦੀ ਰਾਜਨੀਤੀ ਨੂੰ ਪਸੰਦ ਨਹੀਂ ਕਰਦਾ’ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣ ਮਗਰੋਂ ਬੋਲੇ ਪਰਗਟ ਸਿੰਘ
ਸੂਬਾ ਪ੍ਰਧਾਨ ਦੇ ਤੌਰ ‘ਤੇ ਪ੍ਰਗਟ ਸਿੰਘ ਦੇ ਸਾਹਮਣੇ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ, ਨੇਤਾਵਾਂ ਤੇ ਵਰਕਰਾਂ ਦੇ ਵਿਚ ਤਾਲਮੇਲ ਵਧਾਉਣ ਤੇ ਪੰਜਾਬ ਵਿਚ ਕਾਂਗਰਸ ਦੀ ਸਿਆਸੀ ਸਥਿਤੀ ਨੂੰ ਮਜ਼ਬੂਤੀ ਦੇਣ ਵਰਗੀ ਅਹਿਮ ਚੁਣੌਤੀਆਂ ਰਹਿਣਗੀਆਂ। ਚੰਡੀਗੜ੍ਹ ਵਿਚ ਆਯੋਜਿਤ ਇਸ ਪ੍ਰੋਗਰਾਮ ਜ਼ਰੀਏ ਪੰਜਾਬ ਕਾਂਗਰਸ ਨਵੀਂ ਲੀਡਰਸ਼ਿਪ ਦੇ ਨਾਲ ਅੱਗੇ ਵਧਣ ਦਾ ਸੰਦੇਸ਼ ਦੇ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








