ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪ੍ਰਗਟ ਸਿੰਘ ਦੇ ਅਹੁਦਾ ਸੰਭਾਲ ਪ੍ਰੋਗਰਾਮ ਵਿਚ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਦੇ ਸਾਂਸਦ ਚਰਨਜੀਤ ਸਿੰਘ ਚੰਨੀ ਸਣੇ ਕਈ ਵੱਡੇ ਆਗੂ ਪਹੁੰਚੇ। ਪੰਜਾਬ ਕਾਂਗਰਸ ਦੀ ਕੈਂਪੇਨ ਕਮੇਟੀ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਣ ਮਗਰੋਂ ਚਰਨਜੀਤ ਸਿੰਘ ਚੰਨੀ ਨੇ ਸੰਬੋਧਨ ਕੀਤਾ।
ਇਹ ਵੀ ਪੜ੍ਹੋ : ‘ਪੰਜਾਬ ਨਫਰਤ ਦੀ ਰਾਜਨੀਤੀ ਨੂੰ ਪਸੰਦ ਨਹੀਂ ਕਰਦਾ’ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣ ਮਗਰੋਂ ਬੋਲੇ ਪਰਗਟ ਸਿੰਘ
ਇਸ ਮੌਕੇ ਬੋਲਦੇ ਹੋਏ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਾਂਗਰਸ ‘ਚ ਹਰ ਤਰ੍ਹਾਂ ਦਾ ਖਿਡਾਰੀ ਹੈ ਤੇ ਆਉਣ ਵਾਲੇ ਦਿਨਾਂ ‘ਚ ਪੰਜਾਬ ਦੀ ਫਿਜ਼ਾ ਬਦਲੇਗੀ। ਉਨ੍ਹਾਂ ਕਿਹਾ ਕਿ ਸਹੀ ਪਲੇਅਰ ਦਾ ਸਹੀ ਥਾਂ ‘ਤੇ ਹੋਣਾ ਜ਼ਰੂਰੀ ਹੈ। ਜੇ ਪਲੇਅਰ ਸਹੀ ਥਾਂ ਤੇ ਹੋਵੇਗਾ ਤਾਂ ਅਸੀਂ ਜ਼ਰੂਰ ਜਿੱਤਾਂਗੇ। ਮੇਰੀ ਕਿਸੇ ਨਾਲ ਕੋਈ ਨਾਰਾਜ਼ਗੀ ਨਾ ਹੈ ਤੇ ਨਾ ਹੀ ਹੋਵੇਗੀ। ਖੁਦ ਨੂੰ ਹੈਂਡਬਾਲ ਦਾ ਖਿਡਾਰੀ ਤੇ ਪ੍ਰਗਟ ਸਿੰਘ ਨੂੰ ਹਾਕੀ ਦਾ ਖਿਡਾਰੀ ਦੱਸਦੇ ਹੋਏ ਚੰਨੀ ਨੇ ਕਿਹਾ ਕਿ ਦੋਵੇਂ ਜਾਣਦੇ ਹਨ ਕਿ ਟੀਮ ਵਿਚ ਕਿਸ ਤਰ੍ਹਾਂ ਤਾਲਮੇਲ ਦੇ ਨਾਲ ਅੱਗੇ ਵਧਣਾ ਹੈ। ਅਸੀਂ ਇਕੱਠੇ ਹੋ ਕੇ ਰਣਨੀਤੀ ਤਿਆਰ ਕਰ ਰਹੇ ਹਾਂ। ਅਸੀਂ ਪੰਜਾਬ ਦੇ ਹੱਕਾਂ ਤੇ ਲੋਕਾਂ ਲਈ ਲੜਾਈ ਲੜਾਂਗੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








