ਹਰ ਦਿਨ ਆਫਿਸ, ਕਾਲਜ ਜਾਂ ਸਫਰ ਵਿਚ ਪਾਣੀ ਦੀ ਬੋਤਲ ਸਾਡੇ ਨਾਲ ਰਹਿੰਦੀ ਹੈ। ਅਸੀਂ ਵਾਰ-ਵਾਰ ਉਸੇ ਨਾਲ ਪਾਣੀ ਪੀਂਦੇ ਹਾਂ, ਇਸ ਲਈ ਉਸ ਦੀ ਸਫਾਈ ਜ਼ਰੂਰੀ ਹੁੰਦੀ ਹੈ ਪਰ ਕਈ ਵਾਰ ਬੋਤਲ ਨੂੰ ਧੋਣ ਦੇ ਬਾਅਦ ਵੀ ਉਸ ਵਿਚ ਅਜੀਬ ਜਿਹੀ ਬਦਬੂ ਰਹਿ ਜਾਂਦੀ ਹੈ ਤਾਂ ਕਦੇ ਢੱਕਣ ਖੋਲ੍ਹਦੇ ਹੀ ਬਦਬੂ ਆਉਂਦੀ ਹੈ। ਇਸ ਦੀ ਵਜ੍ਹਾ ਅੰਦਰ ਜੰਮੀ ਹੋਈ ਗੰਗਦੀ, ਨਮੀ ਜਾਂ ਢੱਕਣ ਦੇ ਆਸ-ਪਾਸ ਪੈਦਾ ਹੋਏ ਬੈਕਟੀਰੀਆ ਹੁੰਦੇ ਹਨ। ਕਈ ਲੋਕ ਸਿਰਫ ਪਾਣੀ ਭਰ ਕੇ ਬੋਤਲ ਹਿਲਾ ਦਿੰਦੇ ਹਨ ਤੇ ਉਸ ਨੂੰ ਸਾਫ ਮੰਨ ਲੈਂਦੇ ਹਨ ਜਦੋਂ ਇਕ ਇਸ ਨਾਲ ਅੰਦਰ ਦੀ ਪਰਤ ‘ਤੇ ਜੰਮੀ ਹੋਈ ਗੰਦਗੀ ਨਹੀਂ ਨਿਕਲਦੀ। ਤੁਸੀਂ ਇਸ ਨੂੰ ਰਸੋਈ ਵਿਚ ਰੱਖੀਆਂ ਕੁਝ ਆਸਾਨ ਚੀਜ਼ਾਂ ਨਾਲ ਸਾਫ ਕਰ ਸਕਦੇ ਹੋ।
ਬੇਕਿੰਗ ਸੋਡੇ ਨਾਲ ਹਟਾਓ ਬਦਬੂ
ਬੋਤਲ ਵਿਚ ਇਕ ਤੋਂ ਦੋ ਛੋਟੇ ਚੱਮਚ ਬੇਕਿੰਗ ਸੋਡਾ ਪਾਓ ਤੇ ਉਪਰੋਂ ਕੋਸਾ ਪਾਣੀ ਭਰ ਦਿਓ। ਇਸ ਨੂੰ ਕੁਜ ਦੇਰ ਇੰਝ ਹੀ ਰਹਿਣ ਦਿਓ ਤਾਂ ਕਿ ਅੰਦਰ ਜੰਮੀ ਹੋਈ ਗੰਦਗੀ ਤੇ ਗੰਧ ਢਿੱਲੀ ਪੈ ਜਾਵੇ। ਇਸ ਦੇ ਬਾਅਦ ਬੋਤਲ ਵਾਲੇ ਬਰੱਸ਼ ਨਾਲ ਚੰਗੀ ਤਰ੍ਹਾਂ ਰਗੜੋ। ਖਾਸ ਕਰਕੇ ਬੋਤਲ ਦੇ ਸਤ੍ਹਾ ਤੇ ਗਰਦਨ ਵਾਲੇ ਹਿੱਸੇ ‘ਤੇ ਧਿਆਨ ਦਿਓ ਕਿਉਂਕਿ ਇਥੇ ਗੰਦਗੀ ਸਭ ਤੋਂ ਜ਼ਿਆਦਾ ਜੰਮਦੀ ਹੈ। ਫਿਰ ਸਾਫ ਪਾਣੀ ਨਾਲ ਕਈ ਵਾਰ ਧੋਵੋ ਤਾਂ ਕਿ ਸੋਡੇ ਦੀ ਕੋਈ ਪਰਤ ਨਾ ਬਚੇ। ਜੇਕਰ ਘਰ ਵਿਚ ਬੇਕਿੰਗ ਸੋਡਾ ਨਹੀਂ ਹੈ ਤਾਂ ਹਲਕੇ ਭਾਂਡੇ ਧੋਣ ਵਾਲੇ ਸਾਬੁਣ ਤੇ ਕੋਸੇ ਪਾਣੀ ਨਾਲ ਵੀ ਸਫਾਈ ਹੋ ਸਕਦੀ ਹੈ।
ਢੱਕਣ ਤੇ ਸਟ੍ਰਾਅ ਵੀ ਕਰੋ ਸਾਫ
ਕਈ ਵਾਰ ਬੋਤਲ ਅੰਦਰ ਤੋਂ ਸਾਫ ਹੋ ਜਾਂਦੀ ਹੈ, ਫਿਰ ਵੀ ਬਦਬੂ ਨਹੀਂ ਜਾਂਦੀ। ਇਸ ਦੀ ਵਜ੍ਹਾ ਅਕਸਰ ਢੱਕਣ, ਰਬੜ ਦੀ ਰਿੰਗ ਜਾਂ ਸਟ੍ਰਾਅ ਹੁੰਦੀ ਹੈ। ਇਨ੍ਹਾਂ ਹਿੱਸਿਆਂ ਵਿਚ ਨਮੀ ਤੇ ਗੰਦਗੀ ਜਮ੍ਹਾ ਰਹਿ ਜਾਂਦੀ ਹੈ ਜਿਥੇ ਬੈਕਟੀਰੀਆ ਆਸਾਨੀ ਨਾਲ ਪੈਦਾ ਹੁੰਦੇ ਹਨ। ਇਸ ਲਈ ਢੱਕਣ ਦੇ ਜੋ ਹਿੱਸੇ ਵੱਖ ਹੋ ਸਕਦੇ ਹਨ, ਉਨ੍ਹਾਂ ਨੂੰ ਖੋਲ੍ਹ ਕੇ ਸਾਬੁਣ ਤੇ ਪਾਣੀ ਨਾਲ ਵੱਖ-ਵੱਖ ਧੋਵੋ ਜੇਕਰ ਬੋਤਲ ਵਿਚ ਸਟ੍ਰਾਅ ਲੱਗੀ ਹੈ ਤਾਂ ਪਤਲੇ ਬਰੱਸ਼ ਨਾਲ ਸਟਰਾਅ ਦੇ ਅੰਦਰ ਵੀ ਸਫਾਈ ਕਰੋ, ਬਦਬੂ ਜ਼ਿਆਦਾ ਹੋਵੇ ਤਾਂ ਸਫੇਦ ਸਿਰਕੇ ਤੇ ਪਾਣੀ ਦੇ ਘੋਲ ਦਾ ਇਸਤੇਮਾਲ ਕਰੋ।
ਦੁਬਾਰਾ ਬਦਬੂ ਨਾ ਆਏ, ਇਸ ਲਈ ਅਪਣਾਓ ਇਹ ਤਰੀਕੇ
ਬੋਤਲ ਸਾਫ ਕਰਨ ਦੇ ਬਾਅਦ ਉਸ ਨੂੰ ਸਹੀ ਤਰੀਕੇ ਨਾਲ ਸੁਕਾਉਣਾ ਵੀ ਓਨਾ ਹੀ ਜ਼ਰੂਰੀ ਹੈ। ਧੋਣ ਦੇ ਬਾਅਦ ਬੋਤਲ ਨੂੰ ਉਲਟਾ ਰੱਖੋ ਤੇ ਢੱਕਣ ਖੁੱਲ੍ਹਾ ਛੱਡ ਦਿਓ ਤਾਂ ਕਿ ਨਮੀ ਪੂਰੀ ਤਰ੍ਹਾਂ ਨਿਕਲ ਜਾਵੇ। ਗਿੱਲੀ ਬੋਤਲ ਨੂੰ ਤੁਰੰਤ ਬੰਦ ਕਰਨ ਨਾਲ ਦੁਬਾਰਾ ਗੰਧ ਆ ਸਕਦੀ ਹੈ। ਰੋਜ਼ ਇਸਤੇਮਾਲ ਹੋਣ ਵਾਲੀ ਬੋਤਲ ਨੂੰ ਹਰ ਦਿਨ ਸਾਬੁਣ ਤੇ ਪਾਣੀ ਨਾਲ ਧੋਵੋ ਤੇ ਹਫਤੇ ਵਿਚ ਇਕ ਵਾਰ ਢੱਕਣ, ਸਟਰਾਅ ਤੇ ਰਬੜ ਦੀ ਰਿੰਗ ਦੀ ਚਗੀ ਸਫਾਈ ਕਰੋ। ਬੋਤਲ ਵਿਚ ਦੁੱਧ, ਜੂਸ ਜਾਂ ਕੋਈ ਮਿੱਠਾ ਡ੍ਰਿੰਕ ਰੱਖਿਆ ਹੋਵੇ ਤਾਂ ਉਸੇ ਦਿਨ ਧੋ ਲਵੋ। ਇੰਨਾ ਸਭ ਕਰਨ ਦੇ ਬਾਅਦ ਵੀ ਜੇਕਰ ਬਦਬੂ ਨਾ ਜਾਵੇ ਜਾਂ ਬੋਤਲ ਵਿਚ ਦਰਾਰਾਂ ਪੈ ਗਈਆਂ ਹੋਣ ਤਾਂ ਉਸ ਨੂੰ ਬਦਲ ਦੇਣਾ ਬੇਹਤਰ ਹੈ। ਸਾਫ ਬੋਤਲ ਵਿਚ ਪਾਣੀ ਦਾ ਸੁਆਦ ਵੀ ਬੇਹਤਰ ਰਹਿੰਦਾ ਹੈ ਤੇ ਸਿਹਤ ਵੀ ਸੁਰੱਖਿਅਤ ਰਹਿੰਦੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








