ਭਾਰਤ ਨੇ ਤੀਜੇ ਟੀ-20 ਵਿਚ ਵੈਸਟਇੰਡੀਜ਼ ਨੂੰ 14 ਦੌੜਾਂ ਤੋਂ ਹਰਾ ਦਿੱਤਾ ਹੈ। ਇਸ ਦੇ ਨਾਲ 5 ਮੈਚਾਂ ਦੀ ਸੀਰੀਜ ਵਿਚ ਭਾਰਤ ਨੇ 2-1 ਦੀ ਬੜ੍ਹਤ ਬਣਾ ਲਈ ਹੈ। ਇੰਦੌਰ ਦੇ ਹੋਲਕਰ ਸਟੇਡੀਅਮ ਵਿਚ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 20 ਓਵਰਾਂ ਵਿਚ 223 ਦੌੜਾਂ ਬਣਾਈਆਂ। ਅਭਿਸ਼ੇਕ ਸ਼ਰਮਾ ਨੇ 30 ਗੇਂਦਾਂ ‘ਤੇ 69 ਦੌੜਾਂ ਦੀ ਖੇਡੀ। ਈਸ਼ਾਨ ਕਿਸ਼ਨ ਨੇ 37 ਦੌੜਾਂ ਬਣਾਈਆਂ।
ਜਵਾਬ ਵਿਚ ਵੈਸਟਇੰਡੀਜ਼ ਦੀ ਟੀਮ 20 ਓਵਰਾਂ ਵਿਚ 7 ਵਿਕਟਾਂ ਗੁਆ ਕੇ 209 ਦੌੜਾਂ ਹੀ ਬਣਾ ਸਕੀ। ਸ਼ਿਮਰੋਨ ਹੇਟਮਾਇਰ ਨੇ 43 ਦੌੜਾਂ ਬਣਾਈਆਂ। ਭਾਰਤ ਤੋਂ ਅਰਸ਼ਦੀਪ ਸਿੰਘ ਨੇ 3 ਵਿਕਟਾਂ ਲਈਆਂ। ਉਨ੍ਹਾਂ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ ਦੂਜੇ ਪਾਸੇ ਨਮਨ ਧੀਰ ਨੂੰ 2 ਵਿਕਟਾਂ ਮਿਲੀਆਂ।
ਸ਼੍ਰੇਅਸ ਅਈਅਰ ਨੇ ਜਿੱਤ ਦਾ ਸਿਹਰਾ ਭਾਰਤੀ ਗੇਂਦਬਾਜ਼ਾਂ ਨੂੰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੀ ਰਣਨੀਤੀ ਨੂੰ ਲੈ ਕੇ ਸਪੱਸ਼ਟਤਾ ਦਿਖਾਈ ਤੇ ਚੁਣੌਤੀ ਦਾ ਡਟ ਕੇ ਸਾਹਮਣੇ ਕੀਤਾ। ਉਨ੍ਹਾਂ ਕਿਹਾ ਕਿ ਇਹ ਸ਼ਾਨਦਾਰ ਸੀ ਕਿਉਂਕਿ ਗੇਂਦਬਾਜ਼ਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਨ੍ਹਾਂ ਨੂੰ ਕੀ ਕਰਨਾ ਹੈ। ਅਈਅਰ ਨੇ ਕਿਹਾ ਕਿ ਵੈਸਟਇੰਡੀਜ਼ ਨੂੰ ਹਲਕੇ ਵਿਚ ਨਹੀਂ ਲਿਆ ਜਾ ਸਕਦਾ। ਉਨ੍ਹਾਂ ਨੇ ਖਿਡਾਰੀਆਂ ਨੂੰ ਆਪਣੀ ਪ੍ਰਕਿਰਿਆ ‘ਤੇ ਟਿਕੇ ਰਹਿਣ ਦੀ ਅਹਿਮੀਅਤ ਵੀ ਸਮਝਾਈ।
ਕਪਤਾਨ ਨੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਤੇ ਈਸ਼ਾਨ ਕਿਸ਼ਨ ਦੀ ਪਾਰੀਆਂ ਦੀ ਵੀ ਤਾਰੀਫ ਕੀਤੀ। ਅਈਅਰ ਨੇ ਕਿਹਾ ਕਿ ਈਮਾਨਦਾਰੀ ਨਾਲ ਕਹਾਂ ਤਾਂ ਇਹ ਸ਼ਾਨਦਾਰ ਸ਼ੁਰੂਆਤ ਸੀ। ਅਭਿਸ਼ੇਕ ਨੇ ਪਾਵਰਪਲੇਅ ਵਿਚ ਉਹੀ ਕੀਤਾ ਜਿਸ ਲਈ ਉਹ ਜਾਣੇ ਜਾਂਦੇ ਹਨ। ਇਸ ਦੇ ਬਾਅਦ ਈਸ਼ਾਨ ਕਿਸ਼ਨ ਨੇ ਵੀ ਬੇਹਤਰੀਨ ਯੋਗਦਾਨ ਦਿੱਤਾ। ਉਹ ਬਹੁਚ ਚੰਗਾ ਖੇਡ ਰਹੇ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ ਨੇੜੇ ਦੇਖੀ ਗਈ ਡਰੋਨ ਐਕਟੀਵਿਟੀ, ਦਿੱਲੀ ਤੋਂ ਚੰਡੀਗੜ੍ਹ ਤੱਕ ਉਡਾਣਾਂ ਕੀਤੀਆਂ ਗਈਆਂ ਡਾਇਵਰਟ
ਦੂਜੇ ਪਾਸੇ ਵੈਸਟਇੰਡੀਜ਼ ਦੇ ਕਪਤਾਨ ਸ਼ਾਈ ਹੋਪ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਗੇਂਦਬਾਜ਼ੀ ਕਰਦੇ ਸਮੇਂ ਵੱਧ ਸਾਵਧਾਨੀ ਵਰਤਣੀ ਚਾਹੀਦੀ ਸੀ। ਉਨ੍ਹਾਂ ਮੁਤਾਬਕ ਕ੍ਰਿਕਟ ਵਿਚ ਛੋਟੇ-ਛੋਟੇ ਫਰਕ ਨਤੀਜੇ ਤੈਅ ਕਰਦੇ ਹਨ। ਹੋਪ ਨੇ ਕਿਹਾ ਕਿ ਅਜਿਹੀਆਂ ਕਈ ਚੀਜ਼ਾਂ ਹਨ ਜਿਨ੍ਹਾਂ ‘ਤੇ ਧਿਆਨ ਦਿੱਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅਭਿਸ਼ੇਕ ਤੇ ਈਸ਼ਾਨ ਦੀ ਸਾਂਝੇਦਾਰੀ ਖਤਰਨਾਕ ਸੀ। ਹੋਪ ਮੁਤਾਬਕ ਟੀਮ ਨੂੰ ਪਾਰੀ ਦੀ ਸ਼ੁਰੂਆਤ ਵਿਚ ਮਜ਼ਬੂਤ ਆਧਾਰ ਤਿਆਰ ਕਰਨ ਲਈ ਇਕ ਭਰੋਸੇਮੰਦ ਸਲਾਮੀ ਸਾਂਝੇਦਾਰੀ ਦੀ ਲੋੜ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








