ਵਾਈਸਓਵਰ—ਕੈਨੇਡਾ ਜਾਣ ਲਈ ਆਪਣੇ ਪਤੀ ਤੇ ਸੁਹਰੇ ਪਰਿਵਾਰ ਨਾਲ ਵਿਆਹ ਵਰਗੇ ਪਵਿੱਤਰ ਰਿਸ਼ਤੇ ਦੀ ਆੜ ਹੇਠ 51 ਲੱਖ ਰੁਪਏ ਦੀ ਠੱਗੀ ਮਾਰਨ ਵਾਲੀ ਇੱਕ ਲਾੜੀ ਨੂੰ ਰਾਏਕੋਟ ਥਾਣਾ ਸਦਰ ਪੁਲਿਸ ਨੇ ਸੱਤ ਸਾਲ ਬਾਅਦ ਕੈਨੇਡਾ ਤੋਂ ਇੰਡੀਆ ਆਉਣ ‘ਤੇ ਦਿੱਲੀ ਏਅਰਪੋਰਟ ਤੋਂ ਕਾਬੂ ਕੀਤਾ ਹੈ। ਇਹ ਮਾਮਲਾ ਰਾਏਕੋਟ ਸਬ ਡਵੀਜਨ ਅਧੀਨ ਪੈਂਦੇ ਪਿੰਡ ਬੋਪਾਰਾਏ ਖੁਰਦ ਹੈ, ਜਿਥੋਂ ਦੇ ਵਸਨੀਕ ਹਰਪ੍ਰੀਤ ਸਿੰਘ ਨਾਲ ਵਿਆਹ ਕਰਵਾਉਣ ਉਪਰੰਤ ਉਸਦੀ ਪਤਨੀ 51 ਲੱਖ ਰੁਪਏ ਖਰਚ ਕੇ ਕੈਨੇਡਾ ਚੱਲੀ ਗਈ ਸੀ ਪਰ ਉੱਥੇ ਜਾ ਕੇ ਉਸ ਨੇ ਆਪਣਾ ਰੰਗ ਬਦਲ ਲਿਆ ਅਤੇ ਆਪਣੇ ਪਤੀ ਨੂੰ ਕੈਨੇਡਾ ਸੱਦਣ ਦੀ ਬਜਾਏ ਆਪਣੇ ਪਤੀ ਤੇ ਸੁਹਰੇ ਪਰਿਵਾਰ ਨਾਲੋਂ ਨਾਤਾ ਤੋੜ ਲਿਆ। ਜਿਸ ਤੋਂ ਦੁੱਖੀ ਤੇ ਪ੍ਰੇਸ਼ਾਨ ਹੋਏ ਪੀੜਤ ਪਤੀ ਨੇ ਆਪਣੀ ਪਤਨੀ ਤੇ ਸੁਹਰੇ ਪਰਿਵਾਰ ਖਿਲਾਫ਼ ਪੁਲਿਸ ਥਾਣਾ ਸਦਰ ਰਾਏਕੋਟ ਅਧੀਨ ਪੈਂਦੀ ਚੌਂਕੀ ਜਲਾਲਦੀਵਾਲ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਪ੍ਰੀਤ ਸਿੰਘ ਦੇ ਪਿਤਾ ਰਣਜੀਤ ਸਿੰਘ ਤੇ ਉਸਦੀ ਮਾਤਾ ਨੇ ਦੱਸਿਆ ਕਿ ਸਾਲ 2019 ਵਿੱਚ ਉਨ੍ਹਾਂ ਬੜੇ ਚਾਵਾਂ ਤੇ ਲਾਡ ਨਾਲ ਆਪਣੇ ਬੇਟੇ ਹਰਪ੍ਰੀਤ ਸਿੰਘ ਦਾ ਵਿਆਹ ਬਰਨਾਲਾ ਜਿਲੇ ਦੇ ਪਿੰਡ ਦੁੱਗਾ ਦੀ ਵਸਨੀਕ ਆਈਲੈਸਟ ਚੋਂ ਚੰਗੇ ਬੈਂਡ ਹਾਸਲ ਕਰਨ ਵਾਲੀ ਜਸਪ੍ਰੀਤ ਕੌਰ ਪੁੱਤਰੀ ਪਰਮਜੀਤ ਕੌਰ ਨਾਲ ਨਾਲ ਕੀਤਾ ਸੀ। ਜਿਸ ਦੌਰਾਨ ਦੋਵੇਂ ਧਿਰਾਂ ਨੇ ਫੈਸਲਾ ਕੀਤਾ ਕਿ ਤੁਸੀਂ ਨੂੰਹ ਨੂੰ ਕੈਨੇਡਾ ਭੇਜਣ ਦਾ ਖਰਚਾ ਕਰ ਦਿਓ ਅਤੇ ਜਸਪ੍ਰੀਤ ਕੌਰ ਕੈਨੇਡਾ ਜਾ ਕੇ ਉਨ੍ਹਾਂ ਦੇ ਲੜਕੇ ਨੂੰ ਵੀ ਉੱਥੇ ਸੱਦ ਲਵੇਗੀ।ਜਿਸ ‘ਤੇ ਉਨ੍ਹਾਂ ਜਸਪ੍ਰੀਤ ਕੌਰ ਨੂੰ ਕੈਨੇਡਾ ਭੇਜਣ ਲਈ 51 ਲੱਖ 60 ਹਜਾਰ ਰੁਪਏ ਦਾ ਖਰਚਾ ਕੀਤਾ ਪਰ ਜਸਪ੍ਰੀਤ ਕੌਰ ਨੇ ਕੈਨੇਡਾ ਪਹੁੰਚ ਕੇ ਮਹੀਨੇ ਬਾਅਦ ਹੀ ਆਪਣੇ ਰੰਗ ਬਦਲ ਲਏ ਅਤੇ ਉਨ੍ਹਾਂ ਦੇ ਬੇਟੇ ਨਾਲ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ, ਉਸਨੂੰ ਕੈਨੇਡਾ ਵੀ ਨਹੀਂ ਬੁਲਾਇਆ।

ਇਹ ਵੀ ਪੜ੍ਹੋ : ਨਾਨਾ ਪਾਟੇਕਰ ਦੀ ਅੰਤਿਮ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਖੂਨ ਦੇ ਥੱਕੇ ਜੰਮਣ ਕਾਰਨ ਆਇਆ ਸੀ ਹਾਰਟ ਅ.ਟੈ/ਕ
ਜਿਸਦੇ ਚਲਦੇ ਉਨ੍ਹਾਂ ਨੇ ਸਾਲ 2020 ਵਿੱਚ ਪੁਲਿਸ ਕੋਲ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ। ਜਿਸ ‘ਤੇ ਕਾਰਵਾਈ ਕਰਦਿਆਂ ਰਾਏਕੋਟ ਪੁਲਿਸ ਨੇ ਐਨਆਰਆਈ ਨੂੰਹ ਜਸਪ੍ਰੀਤ ਕੌਰ, ਉਸਦੇ ਦੇ ਪੇਕੇ ਪਰਿਵਾਰ ਅਤੇ ਵਿਚੋਲੇ ਸਮੇਤ ਮੰਡੀ ਅਹਿਮਦਗੜ੍ਹ ਦੇ ਟਰੈਵਲ ਏਜੰਟ ਖਿਲਾਫ਼ ਠੱਗੀ ਮਾਰਨ ਦਾ ਮੁਕੱਦਮਾ ਦਰਜ ਕਰ ਲਿਆ ਅਤੇ ਦਿੱਲੀ ਏਅਰਪੋਰਟ ਆਥਰਟੀ ਕੋਲ ਨੋਟਿਸ ਦਰਜ ਕਰਵਾਇਆ। ਸਮਾਂ ਬਦਲਦਿਆਂ ਦੇਰ ਨਹੀਂ ਲੱਗਦੀ ਬੀਤੇ ਕੱਲ੍ਹ ਕਿਸੇ ਕਾਰਨ ਕੈਨੇਡਾ ਤੋਂ ਇੰਡੀਆ ਵਾਪਸ ਆਈ ਜਸਪ੍ਰੀਤ ਕੌਰ ਨੂੰ ਥਾਣਾ ਸਦਰ ਰਾਏਕੋਟ ਦੀ ਪੁਲਿਸ ਚੌਂਕੀ ਜਲਾਲਦੀਵਾਲ ਨੇ ਦਿੱਲੀ ਏਅਰਪੋਰਟ ਤੋਂ ਕਾਬੂ ਕਰ ਲਿਆ। ਇਸ ਮੌਕੇ ਇਸ ਪੀੜਿਤ ਪਰਿਵਾਰ ਦੇ ਵਕੀਲ ਅਸ਼ੋਕ ਭੰਡਾਰੀ ਨੇ ਕਿਹਾ ਕਿ ਉਨ੍ਹਾਂ ਨੇ ਜਸਪ੍ਰੀਤ ਕੌਰ ਨੂੰ ਇੰਡੀਆ ਲਿਆਉਣ ਲਈ ਬੜੀ ਲੰਬੀ ਕਾਨੂੰਨੀ ਲੜਾਈ ਲੜੀ ਤੇ ਹੁਣ ਓੰਨਾ ਨੂੰ ਮਾਣਯੋਗ ਅਦਾਲਤ ਤੇ ਭਰੋਸਾ ਹੈ ਕਿ ਪੀੜਿਤ ਪਰਿਵਾਰ ਨੂੰ ਇਨਸਾਫ ਜਰੂਰ ਮਿਲੇਗਾ। ਇਸ ਮੌਕੇ ਰਾਏਕੋਟ ਪੁਲਿਸ ਦੇ ਥਾਣੇਦਾਰ ਰਾਜ ਕੁਮਾਰ ਨੇ ਕਿਹਾ ਕਿ ਉਹ ਇਸ ਲੜਕੀ ਨੂੰ ਦਿੱਲੀ ਏਅਰਪੋਰਟ ਤੋਂ ਕਾਬੂ ਕਰਕੇ ਲਿਆਏ ਹਨ ਤੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲਿਆ ਹੈ ਤੇ ਹੁਣ ਅਗਲੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








