ਅੰਮ੍ਰਿਤਸਰ ਦੇ ਅਜਨਾਲਾ ਵਿਚ GRP ਦੇ ASI ਨੂੰ ਗੋਲੀ ਮਾਰਨ ਵਾਲੇ ਦਾ ਸੋਮਵਾਰ ਨੂੰ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ। ਪੁਲਿਸ ਮੁਤਾਬਕ ਜਦੋਂ ਦੋਸ਼ੀ ਨੂੰ ਘਟਨਾ ਵਾਲੀ ਥਾਂ ‘ਤੇ ਲਿਜਾਇਆ ਜਾ ਰਿਹਾ ਸੀ, ਤਾਂ ਉਸ ਨੇ ਪੁਲਿਸ ਦੀ ਰਾਈਫਲ ਖੋਹ ਲਈ ਅਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ। ਝੜਪ ਦੌਰਾਨ ਦੋਸ਼ੀ ਨੂੰ ਗੋਲੀ ਲਗ ਗਈ ਅਤੇ ਉਹ ਜ਼ਖਮੀ ਹੋ ਗਿਆ। ਉਸ ਨੂੰ ਅਜਨਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਮੁਠਭੇੜ ਮਗਰੋਂ ਪੁਰਾ ਇਲਾਕਾ ਪੁਲਿਸ ਵੱਲੋਂ ਸੀਲ ਕਰ ਦਿੱਤਾ ਗਿਆ। ਹੁਣ ਤੱਕ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਦੱਸ ਦੇਈਏ ਕਿ ਏਐਸਆਈ ਸੁਖਚੈਨ ਸਿੰਘ ਨੂੰ ਤਿੰਨ ਨੌਜਵਾਨਾਂ ਨੇ ਉਸ ਸਮੇਂ ਗੋਲੀ ਮਾਰ ਦਿੱਤੀ ਸੀ ਜਦੋਂ ਉਹ ਡਿਊਟੀ ਤੋਂ ਘਰ ਵਾਪਸ ਆ ਰਹੇ ਸੀ। ਗੋਲੀ ਉਸ ਦੀ ਬਾਂਹ ਨੂੰ ਚੀਰਦੀ ਆਰ-ਪਾਰ ਹੋ ਗਈ, ਉਹ ਕਿਸੇ ਤਰ੍ਹਾਂ ਜਾਨ ਬਚਾ ਕੇ ਭੱਜ ਨਿਕਲੇ ਤੇ ਘਰ ਪਹੁੰਚ ਗਏ। ਪੁਲਿਸ ਇਸੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਿਸ ਮੁਤਾਬਕ ਅਜਨਾਲਾ ਵਿੱਚ ਜੀਆਰਪੀ ਵਿੱਚ ਤਾਇਨਾਤ ਏਐਸਆਈ ਸੁਖਚੈਨ ਸਿੰਘ ਨੂੰ ਗੋਲੀ ਮਾਰਨ ਦੇ ਦੋਸ਼ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਸਿਮਰਨਜੀਤ ਸਿੰਘ ਉਰਫ਼ ਸਿਮਰ ਵਾਸੀ ਗੁਲਗੜ੍ਹ ਭਿੰਡੀਸੈਦਾਂ ਹੈ, ਜੋ ਘਟਨਾ ਵਾਲੇ ਦਿਨ ਬਾਈਕ ਚਲਾ ਰਿਹਾ ਸੀ। ਚੱਕ ਡੋਗਰਾ ਪਿੰਡ ਦਾ ਰਹਿਣ ਵਾਲਾ ਬਲਜੀਤ ਸਿੰਘ ਵਿਚਕਾਰ ਬੈਠਾ ਸੀ ਅਤੇ ਸਾਹਿਬ ਸਿੰਘ ਉਰਫ਼ ਗੁਰੀ ਵਾਸੀ ਚੱਕ ਆਲ ਨੇ ਗੋਲੀਆਂ ਚਲਾਈਆਂ।

ਮੁੱਖ ਸ਼ੂਟਰ ਗੁਰੀ ਨੂੰ ਸੋਮਵਾਰ ਦੁਪਹਿਰ ਨੂੰ ਪੁਲਿਸ ਘਟਨਾ ਵਾਲੀ ਥਾਂ ‘ਤੇ ਲੈ ਜਾ ਰਹੀ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਪੁਲਿਸ ਹਥਿਆਰ ਬਰਾਮਦ ਕਰਨ ਲਈ ਅਜਨਾਲਾ ਨੇੜੇ ਪਹੁੰਚੀ ਤਾਂ ਦੋਸ਼ੀ ਨੇ ਗੱਡੀ ਵਿੱਚ ਸਵਾਰ ਪੁਲਿਸ ਵਾਲੇ ਤੋਂ ਰਾਈਫਲ ਖੋਹਣ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਪਹਿਲੀ ਗੋਲੀ ਗੱਡੀ ਦੀ ਛੱਤ ‘ਤੇ ਲੱਗੀ। ਫਿਰ ਪੁਲਿਸ ਵਾਲੇ ਅਤੇ ਦੋਸ਼ੀ ਵਿਚਕਾਰ ਹੱਥੋਪਾਈ ਹੋ ਗਈ। ਝਗੜੇ ਦੌਰਾਨ ਦੂਜੀ ਗੋਲੀ ਦੋਸ਼ੀ ਨੂੰ ਲੱਗੀ, ਜੋ ਉਸ ਦੀ ਲੱਤ ਵਿੱਚ ਲੱਗੀ।
ਇਹ ਵੀ ਪੜ੍ਹੋ : ਜੰਤਰ-ਮੰਤਰ ਹੁਣ ਨਹੀਂ ਰਿਹਾ ‘ਪ੍ਰੋਟੈਸਟ ਸਾਈਟ’, ਪ੍ਰਦਰਸ਼ਨ ਸਥਾਨ ਵਜੋਂ ਕੀਤਾ ਗਿਆ ਡੀ-ਨੋਟੀਫਾਈ; ਹੁਣ ਇਨ੍ਹਾਂ 3 ਥਾਵਾਂ ‘ਤੇ ਹੀ ਹੋ ਸਕਣਗੇ ਪ੍ਰਦਰਸ਼ਨ
ਅਧਿਕਾਰੀਆਂ ਮੁਤਾਬਕ ਪੁਲਿਸ ਨੇ ਤੁਰੰਤ ਸਥਿਤੀ ਨੂੰ ਕਾਬੂ ਕੀਤਾ ਅਤੇ ਦੋਸ਼ੀ ਤੋਂ ਰਾਈਫਲ ਖੋਹ ਲਈ। ਫਿਰ ਦੋਸ਼ੀ ਨੂੰ ਚੁੱਕ ਕੇ ਗੱਡੀ ਵਿਚ ਪਾਇਆ ਤੇ ਅਜਨਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਉਸ ਦੀ ਹਾਲਤ ਸਥਿਰ ਹੈ। ਦੋਸ਼ੀ ਦਾ ਇਲਾਜ ਚੱਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








