ਪਰਵਿੰਦਰ ਝੋਟੇ ਮਾਮਲੇ ਵਿਚ ਨਵਾਂ ਅਪਡੇਟ ਸਾਹਮਣੇ ਆਈ ਹੈ। ਪਰਵਿੰਦਰ ਝੋਟੇ ਦੇ ਕਾਤਲ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਡੇਲੀ ਪੋਸਟ ਪੰਜਾਬੀ ਇਸ ਵਾਇਰਲ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਜਿਸ ਵਿਚ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਗੈਂਗਸਟਰ ਜੱਸੀ ਪੈਂਚਰ ਵੱਲੋਂ ਇਹ ਪੋਸਟ ਪਾਈ ਗਈ ਹੈ।
ਇਹ ਧਮਕੀ ਮੈਡੀਕਲ ਸਟੋਰ ਦੇ ਮਾਲਕ ਨੂੰ ਦਿੱਤੀ ਗਈ ਹੈ ਜਿਸ ਵੱਲੋਂ ਪਰਵਿੰਦਰ ਝੋਟੇ ‘ਤੇ ਫਾਇਰਿੰਗ ਕੀਤੀ ਗਈ ਸੀ। ਪੋਸਟ ਵਿਚ ਲਿਖਿਆ ਹੈ ਕਿ ਅੱਜ ਜੋ ਵੀ ਝੋਟੇ ਨਾਲ ਹੋਇਆ ਉਹ ਬਹੁਤ ਹੀ ਮਾੜਾ ਹੋਇਆ। ਭਾਵੇਂ ਮੇਰੀ ਤੇ ਝੋਟੇ ਦੀ ਆਪ ਵਿਚ ਨਹੀਂ ਬਣਦੀ ਸੀ ਪਰ ਕਿਸੇ ਵੇਲੇ ਅਸੀਂ ਜਦ ਇਕੱਠੇ ਰਹਿੰਦੀ ਸੀ ਤਾਂ ਸ੍ਰੀ ਆਨੰਦਪੁਰ ਸਾਹਿਬ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਇਕ ਦੂਜੇ ਨਾਲ ਸਹੁੰਆਂ ਖਾਧੀਆਂ ਸੀ ਕਿ ਜੇ ਸਾਡੇ ਵਿਚੋਂ ਪਹਿਲਾਂ ਦੁਸ਼ਮਣੀ ਵਿਚ ਕੋਈ ਮਾਰੂ ਤਾਂ ਜਿਹੜਾ ਦੋਵਾਂ ਵਿਚ ਜਿਊਂਦਾ ਰਹੂ ਤਾਂ ਬਦਲਾ ਲਓ ਮਤਲ ਜੇ ਮੈਂ ਮਰਦਾ ਤਾਂ ਝੋਟਾ ਬਦਲਾ ਲਈ ਜੇ ਝੋਟਾ ਮਰਦਾ ਤਾਂ ਮੈਂ ਬਦਲਾ ਲਉ। ਉਹ ਸਹੁੰ ਖਾਣ ਤੋਂ ਥੋੜ੍ਹੇ ਸਾਲਾਂ ਬਾਅਦ ਝੋਟੇ ਦੇ ਕਿਸੇ ਨੇ ਸਿਰ ਵਿਚ ਸੱਟ ਮਾਰੀ ਤੇ ਮੈਂ ਉਸ ਸੱਟ ਮਾਰਨ ਵਾਲੇ ਦੇ ਗੋਲੀਆਂ ਮਾਰ ਦਿੱਤੀਆਂ ਤੇ ਜੇਲ੍ਹ ਕੱਟੀ ਪਰ ਮੇਰੀ ਤੇ ਝੋਟੇ ਦੀ ਆਪਸ ਵਿਚ ਬੋਲਚਾਲ ਪਿਛਲੇ ਸਮੇਂ ਤੋਂ ਬੰਦ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਬੈਂਕ ਮੈਨੇਜਰ ਨੂੰ ਮਾ/ਰੀ ਗੋਲੀ! ਬਹਿਸ ਮਗਰੋਂ ਹੱਥੋਪਾਈ ਦੌਰਾਨ ਕੀਤੀ ਫਾ/ਇ/ਰਿੰਗ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਖਾਧੀ ਸਹੁੰ ਦਾ ਮਲਬ ਸਾਡੇ ਝੋਟੇ ਦਾ ਬਦਲਾ ਲਿਆ ਜਾਵੇਗਾ ਮੈਨੂੰ ਕਿਸੇ ਮਸ਼ਹੂਰੀ ਜਾਂ ਫੇਮਸ ਹੋਣ ਦਾ ਕੋਈ ਲਾਲਚ ਨਹੀਂ। ਬਸ ਇਕ ਮੇਰੇ ਉਪਰ ਸਹੁੰ ਖਾਧੀ ਦਾ ਕਰਜ਼ਾ ਕੋਈ ਸਮਝੌਤਾ ਨਹੀਂ। ਗੋਲੀ ਬਦਲੇ ਗੋਲੀ ਉਨ੍ਹਾਂ ਦੇ ਸਿਰ ਦਿੱਤੀ ਜਾਊ। ਜਿਹਨੇ ਉਹਨੂੰ ਮਾਰਿਆ ਬਾਕੀ ਰਹੀ ਗੱਲ ਜਿਹੜੇ ਉਦੇ ਅੱਜ ਕਲ ਨਾਲ ਰਹਿੰਦੇ ਸੀ ਸਭ ਝੋੇ ਦੇ ਭੋਗ ਪੈਣ ਤੋਂ ਬਾਅਦ ਆਵਦੇ ਆਵਦੇ ਜਵਾਕਾਂ ਨੂੰ ਉਸੇ ਬਾਜ਼ਾਰ ਵਿਚ ਕੁਲਫੀਆਂ ਖਵਾਉਂਦ ਮਿਲਣਗੇ। ਥੋਨੂੰ ਹਾਲੇ ਤਾਂ ਥੋੜ੍ਹੇ ਦਿਨ ਬਹੁਤ ਵੱਡੀਆਂ ਗੱਲਾਂ ਕਰਨਗੇ। ਯਾਦ ਰੱਖਿਓ ਆ ਪੋਸਟ ਇਸੇ ਕਰਕੇ ਪਾਈ ਜਾ ਰਹੀ ਹੀ ਝੋਟੇ ਦਾ ਬਦਲਾ ਜ਼ਰੂਰ ਲਿਆ ਜਾਉ। ਮੇਰਾ ਭਾਵੇਂ ਬਾਅਦ ਵਿਚ ਐਨਕਾਊਂਟਰ ਹੋ ਜਾਵੇ। ਝੋਟਾ ਸਿਆਂ ਜਲਦੀ ਅਸ਼ਵਨੀ ਵੀ ਤੇਰੇ ਕੋਲ ਕੰਮ ਤਾਂ ਤੂੰ ਝੋਟਿਆਂ ਮਾੜਾ ਈ ਕੀਤਾ ਸੀ ਉਦੇ ਛਿਤਰਾ ਦਾ ਹਾਰ ਪਾ ਕੇ ਪਰ ਚਲ ਕੋਈ ਨਾ ਜੋ ਵੀ ਹੋਇਆ ਮੈਂ ਆਪਣੀ ਸਹੁੰ ਖਾਧੀ ਪੂਰੀ ਕਰੂ ਜੇ ਮੈਂ ਜਿਊਂਦਾ ਰਿਹਾ so…. ਗੋਲੀ ਵੱਟੇ ਗੋਲੀ ਜ਼ਰੂਰ ਮਿਲੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








