ਬਿਹਾਰ ਦੇ ਹਾਜੀਪੁਰ (ਵੈਸ਼ਾਲੀ) ਵਿਚ ਬੀਤੀ ਦੇਰ ਸ਼ਾਮ ਇਕ ਕਿਸ਼ਤੀ ਗੰਗਾ ਨਦੀ ਵਿਚ ਪਲਟ ਗਈ। ਇਸ ਵਿਚ 35 ਤੋਂ 40 ਲੋਕ ਸਵਾਰ ਸਨ। ਹਾਦਸੇ ਵਿਚ 13 ਲੋਕਾਂ ਦੇ ਮੌਤ ਹੋ ਜਾਣ ਦੀ ਖਬਰ ਹੈ। ਇਹ ਸਾਰੇ ਲੋਕ ਨਦੀ ਪਾਰ ਕਰਕੇ ਸ਼ਰਾਧ ਦਾ ਭੋਜ ਖਾਣ ਜਾ ਰਹੇ ਸਨ। ਇਸ ਦੌਰਾਨ ਹਾਦਸਾ ਹੋ ਗਿਆ। ਮ੍ਰਿਤਕਾਂ ‘ਚ ਇੱਕੋ ਪਰਿਵਾਰ ਦੀਆਂ 7 ਬੱਚੀਆਂ ਸ਼ਾਮਲ ਹਨ।
ਕਿਸ਼ਤੀ ਕਿਵੇਂ ਪਲਟੀ ਇਸ ਬਾਰੇ ਅਜੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਘਟਨਾ ਤੇਜਸਵੀ ਯਾਦਵ ਦੇ ਵਿਧਾਨ ਸਭਾ ਖੇਤਰ ਰਾਘੋਪੁਰ ਦੇ ਰਾਮਪੁਰ ਪਿੰਡ ਦੀ ਹੈ। ਮ੍ਰਿਤਕਾਂ ਵਿਚ ਬੱਚਿਆਂ ਦੀ ਗਿਣਤੀ ਜ਼ਿਆਦਾ ਦੱਸੀ ਜਾ ਰਹੀ ਹੈ। ਹਾਦਸੇ ਦੇ ਤੁਰੰਤ ਬਾਅਦ ਰਾਹਤ-ਬਚਾਅ ਕੰਮ ਸ਼ੁਰੂ ਹੋਇਆ। ਐਬੂਲੈਂਸ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਬਾਅਦ ਸਥਾਨਕ ਲੋਕਾਂ ਲਾਪਤਾ ਲੋਕਾਂ ਦੀ ਭਾਲ ਵਿਚ ਤੁਰੰਤ ਲੱਗ ਗਏ ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਹਰਕਤ ਵਿਚ ਆਈ ਹੈ। SDRF ਨੂੰ ਸੂਚਿਤ ਕੀਤਾ ਗਿਆ ਹੈ। ਹਾਦਸੇ ਦੇ ਬਾਅਦ ਕੁਝ ਲੋਕਾਂ ਨੇ ਤੈਰ ਕੇ ਆਪਣੀ ਜਾਨ ਬਚਾ ਲਈ।
ਇਹ ਵੀ ਪੜ੍ਹੋ : Mad Sandhu ਕ.ਤ/ਲ ਕੇਸ ‘ਚ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਮੁੱਖ ਮੁਲਜ਼ਮ ਜੌਬਨਪ੍ਰੀਤ ਨੂੰ ਮੁੰਬਈ ਤੋਂ ਕੀਤਾ ਕਾਬੂ
PM ਨਰਿੰਦਰ ਮੋਦੀ ਨੇ ਕਿਸ਼ਤੀ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ ਤੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਵੀ ਕਾਮਨਾ ਕੀਤੀ।ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








