ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ IPL ਵਿਚ ਦਿੱਲੀ ਕੈਪੀਟਲਸ ਦੇ ਅਸਿਸਟੈਂਟ ਤੇ ਬੈਟਿੰਗ ਕੋਚ ਬਣ ਗਏ ਹਨ। ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ ਗਿਆ। ਯੁਵਰਾਜ ਪਹਿਲੀ ਵਾਰ ਕਿਸੇ ਟੀਮ ਦੀ ਕੋਚਿੰਗ ਕਰਨਗੇ। ਟੀਮ ਦੇ ਹੈੱਡ ਕੋਚ ਸੌਰਵ ਗਾਂਗੁਲੀ ਹਨ।
ਯੁਵਰਾਜ 2015 ਵਿਚ ਦਿੱਲੀ ਡੇਅਰਡੇਵਿਲਸ ਲਈ ਖੇਡੇ ਸਨ। ਉਸ ਸਮੇਂ ਫ੍ਰੈਂਚਾਈਜੀ ਨੇ ਉਨ੍ਹਾਂ ਨੂੰ 16 ਕਰੋੜ ਰੁਪਏ ਵਿਚ ਖਰੀਦਿਆ ਸੀ। ਇਹ ਉਸ ਸਮੇਂ IPL ਇਤਿਹਾਸ ਦੀ ਸਭ ਤੋਂ ਵੱਡ ਖਿਡਾਰੀ ਬੋਲੀ ਸੀ। ਨਵੀਂ ਜ਼ਿੰਮੇਵਾਰੀ ਮਿਲਣ ‘ਤੇ ਯੁਵਰਾਜ ਨੇ ਕਿਹਾ ਕਿ ਦਿੱਲੀ ਨਾਲ ਉਨ੍ਹਾਂ ਦਾ ਪੁਰਾਣਾ ਜੁੜਾਵ ਹੈ। ਉਨ੍ਹਾਂ ਨੇ ਸੌਰਵ ਗਾਂਗੁਲੀ ਦੇ ਨਾਲ ਕੰਮ ਕਰਨ ਦਾ ਖਾਸ ਮੌਕਾ ਮਿਲਿਆ। ਯੁਵਰਾਜ ਨੇ ਦੱਸਿਆ ਕਿ ਕੋਚਿੰਗ ਅਜਿਹਾ ਕੰਮ ਹੈ, ਜਿਸ ਨੂੰ ਲੈ ਕੇ ਉਹ ਅਸਲ ਵਿਚ ਜਨੂੰਨੀ ਹਨ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਗਾਂਗੁਲੀ ਨਾਲ ਖਿਡਾਰੀ ਵਜੋਂ ਜੁੜਿਆ ਪਰ ਹੁਣ ਅਸੀਂ ਦੋਵੇਂ ਕੋਚ ਵਜੋਂ ਕੰਮ ਕਰਾਂਗੇ। ਮੈਂ ਦਿੱਲੀ ਕੈਪੀਟਲਸ ਦੇ ਪ੍ਰਤਿਭਾਸ਼ਾਲੀ ਖਿਡਾਰੀਆਂ ਦੇ ਨਾਲ ਕੰਮ ਸ਼ੁਰੂ ਕਰਨ ਤੇ ਟੀਮ ਦੀ ਸਫਲਤਾ ਵਿਚ ਯੋਗਦਾਨ ਦੇਣ ਲਈ ਉਤਸ਼ਾਹਿਤ ਹਾਂ।
ਇਹ ਵੀ ਪੜ੍ਹੋ : ਪਰਵਿੰਦਰ ਝੋਟਾ ਦੇ ਕਾ/ਤਲ ਅਸ਼ਵਨੀ ਦੇ ਘਰ ‘ਤੇ ਚੱਲੇਗਾ ਬੁਲਡੋਜ਼ਰ, ਚਾਰੇ ਪਾਸੇ ਹੋ ਗਈ ਪੁਲਿਸ ਹੀ ਪੁਲਿਸ
ਦੱਸ ਦੇਈਏ ਕਿ ਯੁਵਰਾਜ ਨੇ 2008 ਤੋਂ 2019 ਤੱਕ IPL ਵਿਚ ਹਿੱਸਾ ਲਿਆ। ਆਪਣੇ 12 ਸਾਲ ਦੇ IPL ਕਰੀਅਰ ਵਿਚ 6 ਫ੍ਰੈਂਚਾਈਜੀ ਨਾਲ ਖੇਡੇ। ਕਿੰਗਸ ਇਲੈਵਨ ਪੰਜਾਬ, ਪੁਣੇ ਵਾਰੀਅਰਸ ਇੰਡੀਆ, ਰਾਇਲ ਚੈਲੇਂਜਰਸ ਬੇਂਗਲੁਰੂ, ਦਿੱਲੀ ਡੇਅਰਡੇਵਿਲਸ, ਸਨਰਾਈਜਰਸ ਹੈਦਰਾਬਾਦ ਤੇ ਮੁੰਬਈ ਇੰਡੀਅਨਸ ਵਿਚ ਖੇਡ ਚੁੱਕੇ ਹਨ। ਉਨ੍ਹਾਂ ਦਾ IPL ਦਾ ਆਖਰੀ ਸੀਜ਼ਨ 2019 ਸੀ। ਉਸ ਸਮੇਂ ਉਹ ਮੁੰਬਈ ਇੰਡੀਅਨਸ ਦਾ ਹਿੱਸਾ ਸਨ। ਮੁੰਬਈ ਨੇ ਉਸ ਸੀਜ਼ਨ ਫਾਈਨਲ ਵਿਚ ਚੇਨਈ ਸੁਪਰ ਕਿੰਗਰਸ ਨੂੰ ਹਰਾ ਕੇ ਆਪਣਾ ਚੌਥਾ ਖਿਤਾਬ ਜਿੱਤਿਆ ਸੀ। ਯੁਵਰਾਜ ਨੇ 2019 ਵਿਚ ਚਾਰ ਮੈਚ ਖੇਡੇ ਤੇ 98 ਦੌੜਾਂ ਬਣਾਈਆਂ। ਉਨ੍ਹਾਂ ਨੇ ਜੂਨ 2019 ਵਿਚ ਅੰਤਰਰਾਸ਼ਟਰੀ ਕ੍ਰਿਕਟ ਦੇ ਨਾਲ IPL ਤੋਂ ਵੀ ਸੰਨਿਆਸ ਦਾ ਐਲਾਨ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








