ਆਪਣੇ ਅਨੋਖੇ ਸਟਾਈਲ ਸਟੇਟਮੈਂਟ ਤੇ ਬੋਲਡ ਅੰਦਾਜ਼ ਲਈ ਜਾਣੀ ਜਾਣ ਵਾਲੀ ਅਦਾਕਾਰਾ ਉਰਫੀ ਜਾਵੇਦ ਆਪਣੇ ਜਨਮ ਦਿਨ ਦੇ ਮੌਕੇ ‘ਤੇ ਧਾਰਮਿਕ ਯਾਤਰਾ ‘ਤੇ ਅੰਮ੍ਰਿਤਸਰ ਪਹੁੰਚੀ। ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਨਤਮਸਤਕ ਹੋ ਕੇ ਗੁਰੂ ਘਰ ਦਾ ਅਸ਼ੀਰਵਾਦ ਲਿਆ। ਇਸ ਦੌਰਾਨ ਉਸ ਦੇ ਆਮ ਫੈਸ਼ਨਲ ਸਟਾਈਲ ਤੋਂ ਬਿਲਕੁਲ ਵੱਖਰਾ ਅਤੇ ਰਵਾਇਤ ਨਜ਼ਰ ਆਇਆ।

ਆਪਣੇ ਵੱਖ-ਵੱਖ ਤਰ੍ਹਾਂ ਦੇ ਫੈਸ਼ਨ ਤੇ ਕੱਪੜਿਆਂ ਤੇ ਬੇਬਾਕ ਬਿਆਨਾਂ ਦੇ ਕਾਰਨ ਚਰਚਾ ਵਿਚ ਰਹਿਣ ਵਾਲੀ ਉਰਫੀ ਇਥੇ ਵੱਖਰੀ ਲੁਕ ਵਿਚ ਨਜ਼ਰ ਆਏ। ਉਹ ਬਹੁਤ ਸਾਦਗੀ ਭਰੇ ਕੱਪੜੇ ਪਾਏ ਹੋਏ ਸਨ। ਸ੍ਰੀ ਦਰਬਾਰ ਸਾਹਿਬ ਵਿਚ ਨਤਮਸਤਕ ਹੋਣ ਦੇ ਦੌਰਾਨ ਅਦਾਕਾਰਾ ਉਰਫੀ ਜਾਵੇਦ ਹਰੇ ਰੰਗ ਦੇ ਰਿਵਾਇਤੀ ਸੂਟ ਅਤੇ ਲਾਲ ਦੁਪੱਟੇ ਵਿਚ ਨਜ਼ਰ ਆਈ।

ਉਸ ਦਾ ਇਹ ਉਸ ਦੇ ਆਮ ਬੋਲਡ ਅਤੇ ਐਕਸਪੈਰਿਮੈਂਟਲ ਵੈਸਟਰ ਸਾਈਟਲ ਤੋਂ ਬਿਲਕੁਲ ਵੱਖਰਾ ਸੀ, ਜਿਸ ਵਿਚ ਉਨ੍ਹਾਂ ਨੇ ਸਿਰ ‘ਤੇ ਦੁਪੱਟਾ ਢਕ ਕੇ ਪੂਰੀ ਸਾਦਗੀ ਅਤੇ ਧਾਰਮਿਕ ਮਰਿਆਦਾ ਦੇ ਨਾਲ ਗੁਰੂ ਘਰ ਦਾ ਅਸ਼ੀਰਵਾਦ ਲਿਆ। ਹਰੇ ਰੰਗ ਦੇ ਸੂਟ ਅਤੇ ਲਾਲ ਦੁਪੱਟੇ ਵਿਚ ਸਜੀ ਉਰਫੀ ਦਾ ਇਹ ਲੁਕ ਸਾਦਗੀ ਤੇ ਖੂਬਸੂਰਤੀ ਦਾ ਮੇਲ ਨਜ਼ਰ ਆਇਆ। ਉਸ ਦੇ ਇਸ ਰਵਾਇਤੀ ਅੰਦਾਜ਼ ਨੇ ਉਥੇ ਮੌਜੂਦ ਲੋਕਾਂ ਦਾ ਧਿਆਨ ਖਿੱਚਿਆ, ਜਿਥੇ ਉਨ੍ਹਾਂ ਨੇ ਧਾਰਮਿਕ ਮਰਿਆਦਾ ਦੇ ਮੁਤਾਬਕ ਗੁਰੂ ਘਰ ਵਿਚ ਮੱਥਾ ਟੇਕਿਆ।
ਇਹ ਵੀ ਪੜ੍ਹੋ : ਨੀਲਾ ਡਰੰਮ ਕੇਸ ‘ਚ ਕੋਰਟ ਨੇ ਸੁਣਾਇਆ ਵੱਡਾ ਫੈਸਲਾ, ਦੋਸ਼ੀ ਮੁਸਕਾਨ ਤੇ ਸਾਹਿਲ ਨੂੰ ਫਾਂਸੀ ਦੀ ਸਜ਼ਾ
ਧਾਰਮਿਕ ਸਥਾਨ ‘ਤੇ ਨਤਮਸਤਕ ਹੋਣ ਤੋਂ ਬਾਅਦ ਉਰਫੀ ਨੇ ਅੰਮ੍ਰਿਤਸਰ ਦੇ ਮਸ਼ਹੂਰ ਖਾਣੇ ਦਾ ਵੀ ਆਨੰਦ ਮਾਣਿਆ। ਉਸ ਨੇ ਸ਼ਹਿਰ ਦੇ ਮਸ਼ਹੂਰ ਅੰਮ੍ਰਿਤਸਰੀ ਕੁਲਚਾ ਅਤੇ ਲੱਸੀ ਦਾ ਸੁਆਦ ਮਾਣਿਆ। ਆਪਣੇ ਖੁਸ਼ਹਾਲ ਸੱਭਿਆਚਾਰ, ਮਹਿਮਾਨ ਨਿਵਾਜ਼ੀ ਅਤੇ ਧਾਰਮਿਕ ਆਸਥਾ ਲਈ ਜਾਣਿਆ ਜਾਂਦਾ ਅੰਮ੍ਰਿਤਸਰ ਹਰ ਸਾਲ ਭਾਰਤ ਅਤੇ ਵਿਦੇਸ਼ਾਂ ਤੋਂ ਲੱਖਾਂ ਸ਼ਰਧਾਲੂਆਂ ਅਤੇ ਮਸ਼ਹੂਰ ਹਸਤੀਆਂ ਨੂੰ ਆਕਰਸ਼ਿਤ ਕਰਦਾ ਹੈ। ਉਰਫੀ ਦੀ ਫੇਰੀ ਨੇ ਅਧਿਆਤਮਿਕ ਅਨੁਭਵ ਅਤੇ ਪੰਜਾਬੀ ਸੁਆਦਾਂ ਦਾ ਇੱਕ ਵਿਸ਼ੇਸ਼ ਸੰਗਮ ਵੀ ਦੇਖਿਆ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









