ਪਰਵਿੰਦਰ ਝੋਟਾ ਕਤਲ ਮਾਮਲੇ ਵਿਚ ਵੱਡਾ ਐਕਸ਼ਨ ਹੋਇਆ ਹੈ ਜਿਥੇ ਕਾਤਲ ਅਸ਼ਵਨੀ ਦੀ ਪਤਨੀ ਨੂੰ ਕੇਸ ‘ਚ ਨਾਮਜ਼ਦ ਕੀਤਾ ਗਿਆ ਹੈ। ਪਤਨੀ ਨੀਲਮ ਰਾਣੀ ਨੂੰ ਹਿਰਾਸਤ ‘ਚ ਲਿਆ ਗਿਆ ਹੈ ਤੇ ਉਨ੍ਹਾਂ ‘ਤੇ ਅਸ਼ਵਨੀ ਕੁਮਾਰ ਨੂੰ ਭਜਾਉਣ ਦੇ ਇਲਜ਼ਾਮ ਲੱਗੇ ਹਨ।
ਇਹ ਵੀ ਪੜ੍ਹੋ : ਨਾਜਾ/ਇਜ਼ ਮਾਈ/ਨਿੰਗ ਨੂੰ ਲੈ ਕੇ CBI ਦਾ ਸਖਤ ਰੁਖ਼, ਮੁਕੇਰੀਆਂ-ਦਸੂਹਾ-ਤਲਵਾੜਾ ਦੀ ਮਾਈਨਿੰਗ ਸਾਈਟਾਂ ‘ਤੇ ਸ਼ੁਰੂ ਕੀਤੀ ਜਾਂਚ
ਕਿਹਾ ਜਾ ਰਿਹਾ ਹੈ ਕਿ ਜਿਸ ਵੇਲੇ ਪਰਵਿੰਦਰ ਝੋਟੇ ਦੇ ਜਦੋਂ ਗੋਲੀਆਂ ਮਾਰੀਆਂ ਗਈਆਂ ਸਨ ਉਸ ਵੇਲੇ ਅਸ਼ਵਨੀ ਕੁਮਾਰ ਦੀ ਪਤਨੀ ਮੈਡੀਕਲ ਸਟੋਰ ‘ਤੇ ਮੌਜੂਦ ਹੁੰਦੀ ਹੈ। ਉਸ ਤੋਂ ਬਾਅਦ ਪਤਨੀ ਹੀ ਅਸ਼ਵਨੀ ਨੂੰ ਭਜਾਉਂਦੀ ਹੈ। ਅਸ਼ਵਨੀ ਨੂੰ ਕਿਥੇ ਲੈ ਕੇ ਜਾਣਾ ਹੈ, ਇਸ ਵਿਚ ਪਤਨੀ ਨੀਲਮ ਰਾਣੀ ਦਾ ਪੂਰਾ-ਪੂਰਾ ਹੱਥ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ। ਨੀਲਮ ਰਾਣੀ ਨੂੰ ਹਿਰਾਸਤ ਵਿਚ ਲੈ ਕੇ ਉਸ ਤੋਂ ਪੁੱਛਗਿਛ ਕੀਤੀ ਜਾਵੇਗੀ ਤੇ ਇਸ ਮਾਮਲੇ ਵਿਚ ਵੱਡੇ ਖੁਲਾਸੇ ਵੀ ਹੋ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








