ਸਰੀਰ ਵਿੱਚ ਬਲੱਡ ਸਰਕੂਲੇਸ਼ਨ ਨੂੰ ਚੰਗਾ ਬਣਾਈ ਰੱਖਣਾ ਜ਼ਰੂਰੀ ਹੈ। ਇਸ ਨਾਲ ਦਿਲ ਅਤੇ ਦਿਮਾਗ ਨੂੰ ਖੂਨ ਦੀ ਸਪਲਾਈ ਵਿੱਚ ਸੁਧਾਰ ਹੁੰਦਾ ਹੈ, ਜਿਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਨਸਾਂ ਨੂੰ ਬਲਾਕ ਹੋਣ ਤੋਂ ਬਚਾਉਣ ਲਈ ਰੋਜ਼ਾਨਾ ਇਹ 5 ਕੰਮ ਕਰੋ।
ਹਰ ਘੰਟੇ 30 ਸਕਿੰਟਾਂ ਲਈ ਆਪਣੇ ਪੈਰਾਂ ਦੀਆਂ ਉਂਗਲਾਂ ‘ਤੇ ਖੜ੍ਹੇ ਰਹੋ। ਤੁਹਾਡੀਆਂ ਪਿੰਜਣੀਆਂ (ਲੱਤਾਂ ਦਾ ਗੋਡੇ ਤੇ ਗਿੱਟੇ ਦੇ ਵਿਚਲਾ ਹਿੱਸਾ) ਨੂੰ ਤੁਹਾਡਾ ਦੂਜਾ ਦਿਲ ਕਿਹਾ ਜਾਂਦਾ ਹੈ। ਪਿੰਜਣੀਆਂ ਖੂਨ ਨੂੰ ਵਾਪਸ ਉਥੇ ਧਕਦੀਾਂ ਹਨ ਜਿਥੇ ਮੁਸ਼ਕਲ ਹੋ ਰਹੀ ਹੁੰਦੀ ਹੈ ਤੇ ਖੁਦ ਤੋਂ ਅੱਗੇ ਵਧਦਾ ਹੈ।

ਦੂਜਾ, ਹਰ ਘੰਟੇ 2-3 ਘੁੱਟ ਪਾਣੀ ਪੀਣਾ ਯਕੀਨੀ ਬਣਾਓ। ਲਗਾਤਾਰ ਹਾਈਡਰੇਸ਼ਨ ਇਸ ਤੋਂ ਵੱਧ ਮਹੱਤਵਪੂਰਨ ਹੈ ਕਿ ਤੁਸੀਂ ਸਾਰੇ ਦਿਨ ਵਿਚ ਕਿੰਨਾ ਪਾਣੀ ਪੀਂਦੇ ਹੋ। ਸਵੇਰੇ 1 ਲੀਟਰ ਪਾਣੀ ਪੀਣ ਨਾਲ ਦਿਨ ਭਰ ਖੂਨ ਦੇ ਸੰਚਾਰ ਨੂੰ ਬਣਾਈ ਰੱਖਣ ਲਈ ਮਿਹਨਤ ਘੱਟ ਲਗਦੀ ਹੈ।
ਸਵੇਰੇ ਆਪਣੇ ਪੈਰਾਂ ਨੂੰ ਠੰਡੇ ਪਾਣੀ ਵਿੱਚ ਪਾਓ। ਠੰਡ ਕਾਰਨ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ਅਤੇ ਫਿਰ ਤੇਜ਼ੀ ਨਾਲ ਫੈਲ ਜਾਂਦੀਆਂ ਹਨ। ਜੇਕਰ ਖੂਨ ਦੀਆਂ ਨਾੜੀਆਂ ਦੀ ਕਸਰਤ ਨਹੀਂ ਕੀਤੀ ਜਾਂਦੀ, ਤਾਂ ਉਹ ਸੁਸਤ ਹੋ ਜਾਂਦੀਆਂ ਹਨ, ਖੂਨ ਦੇ ਦੌਰੇ ਨੂੰ ਹੌਲੀ ਕਰ ਦਿੰਦੀਆਂ ਹਨ। ਇਸ ਲਈ ਸਰੀਰ ਦੇ ਨਾਲ-ਨਾਲ ਮਾਸਪੇਸ਼ੀਆਂ ਦੀ ਕਸਰਤ ਜ਼ਰੂਰੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 2027 ਦੀਆਂ ਗਜ਼ਟਿਡ ਛੁੱਟੀਆਂ ਦਾ ਐਲਾਨ! ਵੇਖੋ ਲਿਸਟ
ਚੌਥਾ ਸਭ ਤੋਂ ਅਹਿਮ ਨਿਯਮ ਇਹ ਹੈ ਕਿ ਕਦੇ ਵੀ 30 ਮਿੰਟਾਂ ਤੋਂ ਵੱਧ ਨਾ ਬੈਠੋ। ਇੱਕ ਛੋਟਾ ਜਿਹਾ ਬ੍ਰੇਕ ਲਓ, ਭਾਵੇਂ ਇਹ ਸਿਰਫ਼ ਖੜ੍ਹੇ ਹੋਣਾ, ਘੁੰਮਣਾ ਅਤੇ ਬੈਠਣ ਤੋਂ ਪਹਿਲਾਂ ਸਟ੍ਰੈਚਿੰਗ ਹੋਵੇ। ਇਹ ਬਲੱਡ ਸ਼ੂਗਰ ਦੇ ਵਾਧੇ ਅਤੇ ਬਲੱਡ ਪ੍ਰੈਸ਼ਰ ਨੂੰ ਘਟਾਉਂਦਾ ਹੈ।

ਸਵੇਰੇ ਉੱਠਣ ਤੋਂ ਬਾਅਦ ਆਪਣੇ ਪੈਰਾਂ ਦੇ ਹੇਠਾਂ 2-3 ਸਿਰਹਾਣੇ ਰੱਖੋ ਅਤੇ ਉਨ੍ਹਾਂ ਨੂੰ ਲਗਭਗ 10-15 ਮਿੰਟਾਂ ਲਈ ਉਪਰ ਚੁੱਕ ਕੇ ਰੱਖੋ। ਤੁਸੀਂ ਆਪਣੇ ਪੈਰਾਂ ਨੂੰ ਕੰਧ ਦੇ ਨਾਲ ਵੀ ਖੜ੍ਹਾ ਕਰ ਸਕਦੇ ਹੋ। ਇਹ ਨਾੜੀਆਂ ‘ਤੇ ਦਬਾਅ ਘਟਾਉਂਦਾ ਹੈ ਅਤੇ ਲੱਤਾਂ ਵਿੱਚ ਜਮ੍ਹਾਂ ਹੋਏ ਲਿਕਵਿਡ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








