ਪੰਜਾਬ ਦੇ ਮਾਨਸਾ ਵਿੱਚ ਕਤਲ ਕੀਤੇ ਗਏ ਨਸ਼ਾ ਵਿਰੋਦੀ ਐਕਟੀਵਿਸਟ ਪਰਵਿੰਦਰ ਝੋਟਾ ਦੇ ਕਤਲ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਇਸ ਵਿੱਚ ਦੋਸ਼ੀ ਕੈਮਿਸਟ ਆਪਣੀ ਦੁਕਾਨ ਤੋਂ ਹੱਥ ਵਿੱਚ ਪਿਸਤੌਲ ਲੈ ਕੇ ਨਿਕਲਦਾ ਹੈ ਅਤੇ ਬਾਹਰ ਖੜ੍ਹੇ ਝੋਟਾ ਨੂੰ ਪਿੱਛਿਓਂ ਗੋਲੀ ਮਾਰਦਾ ਹੈ।
ਇਸ ਦੌਰਾਨ ਲੋਕ ਨੇੜੇ ਖੜ੍ਹੇ ਹਨ ਪਰ ਕੈਮਿਸਟ ਅਸ਼ਵਨੀ ਕੁਮਾਰ ਦੇ ਹੱਥ ਵਿੱਚ ਪਿਸਤੌਲ ਦੇਖ ਕੇ ਕੋਈ ਵੀ ਉਸ ਨੂੰ ਰੋਕਣ ਜਾਂ ਫੜਨ ਦੀ ਹਿੰਮਤ ਨਹੀਂ ਕਰਦਾ। ਇਹ ਝੋਟਾ ਦੇ ਕਤਲ ਨਾਲ ਸਬੰਧਤ ਤੀਜਾ ਵੀਡੀਓ ਹੈ। ਇਸ ਤੋਂ ਪਹਿਲਾਂ ਕੈਮਿਸਟ ਵੱਲੋਂ ਦੁਕਾਨ ਦੇ ਅੰਦਰ ਗੋਲੀ ਚਲਾਉਣ ਅਤੇ ਕਤਲ ਤੋਂ ਬਾਅਦ ਭੱਜਣ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ।

ਝੋਟਾ ਦਾ ਕਤਲ 13 ਅਕਤੂਬਰ ਨੂੰ ਹੋਇਆ ਸੀ। ਉਸ ਵੇਲੇ ਝੋਟਾ ਫੇਸਬੁੱਕ ‘ਤੇ ਲਾਈਵ ਸੀ, ਕੈਮਿਸਟ ਤੋਂ ਪੁੱਛ ਰਿਹਾ ਸੀ ਕਿ ਉਸ ਨੇ ਨਸ਼ੇ ਕਿਉਂ ਵੇਚਿਆ।
ਇਹ ਵੀਡੀਓ ਲਗਭਗ 14 ਸਕਿੰਟ ਲੰਮਾ ਹੈ। ਕੈਮਿਸਟ ਆਪਣੀ ਦੁਕਾਨ ਤੋਂ ਹੱਥ ਵਿੱਚ ਪਿਸਤੌਲ ਲੈ ਕੇ ਨਿਕਲਦਾ ਹੈ। ਉਹ ਗੁੱਸੇ ਵਿੱਚ ਦਿਖਾਈ ਦਿੰਦਾ ਹੈ, ਨੇੜੇ ਖੜ੍ਹੇ ਲੋਕ ਦੇਖ ਰਹੇ ਹਨ। ਝੋਟਾ ਬਾਹਰ ਖੜ੍ਹਾ ਦਿਖਾਈ ਦੇ ਰਿਹਾ ਹੈ, ਗੋਲੀ ਲੱਗਣ ਨਾਲ ਖੜ੍ਹੇ-ਖੜ੍ਹੇ ਤੜਫਦਾ ਦਿਸ ਰਿਹਾ ਹੈ, ਦੋਸ਼ੀ ਸਿੱਧੇ ਝੋਟਾ ਕੋਲ ਆਉਂਦਾ ਹੈ ਅਤੇ ਉਸ ਨੂੰ ਪਿੱਛੇ ਤੋਂ ਗੋਲੀ ਮਾਰਦਾ ਹੈ।
ਫਿਰ ਝੋਟਾ ਅੱਗੇ ਭੱਜਦਾ ਦਿਖਾਈ ਦਿੰਦਾ ਹੈ। ਦੋਸ਼ੀ ਕੈਮਿਸਟ ਆਪਣੀ ਪਿਸਤੌਲ ਦੁਬਾਰਾ ਲੋਡ ਕਰਦਾ ਹੈ। ਇਸ ਦੌਰਾਨ ਇੱਕ ਰਾਹਗੀਰ ਹਿੰਮਤ ਦਿਖਾਉਂਦੇ ਹੋਏ ਕੈਮਿਸਟ ਦੇ ਸਿਰ ‘ਤੇ ਕਿਸੇ ਚੀਜ਼ ਨਾਲ ਵਾਰ ਕਰਦਾ ਹੈ, ਪਰ ਕੈਮਿਸਟ ਪਿਸਤੌਲ ਦਿਖਾ ਕੇ ਉਸ ਨੂੰ ਡਰਾ ਦਿੰਦਾ ਹੈ।
ਝੋਟਾ ਦੇ ਕਤਲ ਦੀ ਸਭ ਤੋਂ ਲੰਬੀ ਵੀਡੀਓ ਲਗਭਗ ਸਾਢੇ 5 ਮਿੰਟ ਲੰਬੀ ਸੀ। ਇਸ ਨੂੰ ਪਰਵਿੰਦਰ ਝੋਟਾ ਵੱਲੋਂ ਫੇਸਬੁੱਕ ‘ਤੇ ਲਾਈਵ ਕੀਤਾ ਗਿਆ ਸੀ, ਜਿਸ ਵਿਚ ਉਹ ਕੈਮਿਟਸ ਦੀ ਦੁਕਾਨ ‘ਤੇ ਪਹੁੰਚਦਾ, ਫਿਰ ਨਸ਼ਾ ਵੇਚਣ ਨੂੰ ਲੈ ਕੇ ਦੋਹਾਂ ਵਿਚਾਲੇ ਬਹਿਸ ਤੇ ਲਗਭਗ ਪੌਣੇ 4 ਮਿੰਟ ਬਾਅਦ ਕੈਮਿਸਟ ਝੋਟਾ ਨੂੰ ਗੋਲੀ ਮਾਰ ਦਿੰਦਾ ਹੈ। ਗੋਲੀ ਲੱਗਣ ਤੋਂ ਬਾਅਦ ਝੋਟਾ ਜ਼ਮੀਨ ‘ਤੇ ਪਿਆ ਦਿਖਾਈ ਦਿੰਦਾ ਹੈ।
ਇਹ ਵੀ ਪੜ੍ਹੋ : ਪਰਵਿੰਦਰ ਝੋਟਾ ਕਤਲ ਮਾਮਲੇ ਨਾਲ ਜੁੜੀ ਖਬਰ, ਮੁਲਜ਼ਮ ਅਸ਼ਵਨੀ ਦੀ ਪਤਨੀ ਦਾ ਪੁਲਿਸ ਨੂੰ ਮਿਲਿਆ ਰਿਮਾਂਡ
ਇਸ ਤੋਂ ਬਾਅਦ ਇੱਕ ਹੋਰ ਵੀਡੀਓ ਸਾਹਮਣੇ ਆਈ ਜਿਸ ਵਿੱਚ ਦੋਸ਼ੀ ਕੈਮਿਸਟ ਝੋਟਾ ਨੂੰ ਮਾਰਨ ਤੋਂ ਬਾਅਦ ਆਪਣੇ ਹੱਥ ਵਿੱਚ ਪਿਸਤੌਲ ਲੈ ਕੇ ਭੱਜਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ, ਉਹ ਪਿਸਤੌਲ ਕਰਕੇ ਬੇਖੌਫ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








