ਅਮਰੀਕਾ ਦੇ ਕੈਲੀਫੋਰਨੀਆ ਸਥਿਤ ਸੈਕ੍ਰਾਮੇਂਟੋ ਵਿਚ ਪੰਜਾਬੀ ਮੂਲ ਦੇ ਨੌਜਵਾਨ ਨੇ ਪਤਨੀ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਦਾਅਵਾ ਕੀਤਾ ਕਿ ਅਮਰੀਕੀ ਇਮੀਗ੍ਰੇਸ਼ਨ ਏਜੰਸੀ ICE ਦੇ ਏਜੰਟ ਉਸ ਦੀ ਪਤਨੀ ਨੂੰ ਹਿਰਾਸਤ ਵਿਚ ਲੈ ਕੇ ਚਲੇ ਗਏ ਹਨ।
ਇਸੇ ਵਿਚਾਲੇ ਪੁਲਿਸ ਐਵਡੋਰਾਡੋ ਕਾਊਂਟੀ ਵਿਚ ਮਹਿਲਾ ਦੀ ਸੜੀ ਹੋਈ ਮ੍ਰਿਤਕ ਦੇਹ ਮਿਲੀ। ਫਾਰੈਂਸਿਕ ਜਾਂਚ ਅਤੇ DNA ਰਿਪੋਰਟ ਤੋਂ ਉਸ ਦੀ ਪਛਾਣ ਜੈਸਮੀਨ ਗਿਲ ਵਜੋਂ ਹੋਈ। ਇਸ ਤੋਂ ਬਾਅਦ ਪੁਲਿਸ ਨੇ 16 ਅਕਤੂਬਰ ਨੂੰ ਪਤੀ ਗੁਰਿੰਦਰ ਨੂੰ ਗ੍ਰਿਫਤਾਰ ਕਰ ਲਿਆ। ਜਦੋਂ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ, ਤਾਂ ਪੂਰਾ ਮਾਮਲਾ ਸਾਹਮਣੇ ਆਇਆ। ਪੁਲਿਸ ਹੁਣ ਕਤਲ ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ।
ਜੈਸਮੀਨ ਗਿੱਲ ਨੂੰ ਆਖਰੀ ਵਾਰ 30 ਸਤੰਬਰ ਨੂੰ ਸੈਕਰਾਮੈਂਟੋ ਵਿੱਚ ਉਸ ਦੇ ਘਰ ਵਿੱਚ ਦੇਖਿਆ ਗਿਆ ਸੀ। ਉਸ ਤੋਂ ਬਾਅਦ ਉਸ ਨਾਲ ਸੰਪਰਕ ਨਹੀਂ ਹੋ ਸਕਿਆ। 4 ਅਕਤੂਬਰ ਨੂੰ ਉਸ ਦੇ ਚਚੇਰੇ ਭਰਾ ਨੇ ਪੁਲਿਸ ਵਿਚ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਾਈ। ਇਸ ਤੋਂ ਬਾਅਦ ਪੁਲਿਸ ਨੇ ਉਸ ਦੀ ਭਾਲ ਸ਼ੁਰੂ ਕੀਤੀ।
ਸ਼ੁਰੂਆਤੀ ਪੁੱਛਗਿੱਛ ਦੌਰਾਨ ਗੁਰਿੰਦਰ ਗਿੱਲ ਨੇ ਪੁਲਿਸ ਨੂੰ ਦੱਸਿਆ ਕਿ ਜੈਸਮੀਨ ਘਰ ਦੇ ਬਾਹਰ ਮੇਲਬਾਕਸ ਵਿੱਚ ਡਾਕ ਚੈੱਕ ਕਰ ਰਹੀ ਸੀ ਜਦੋਂ ICE ਏਜੰਟ ਆਏ ਅਤੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਕੇ ਚਲੇ ਗਏ। ਪੁਲਿਸ ਨੂੰ ਗੁਰਿੰਦਰ ਦੇ ਬਿਆਨ ‘ਤੇ ਸ਼ੱਕ ਹੋਇਆ। ਅਧਿਕਾਰੀਆਂ ਨੇ ਜਦੋਂ ICE ਏਜੰਸੀ ਨਾਲ ਸੰਪਰਕ ਕੀਤਾ, ਤਾਂ ਏਜੰਸੀ ਨੇ ਅਜਿਹੀ ਕਿਸੇ ਕਾਰਵਾਈ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਅੱਗੇ ਵਧਾਈ।

1 ਅਕਤੂਬਰ ਨੂੰ ਜੈਸਮੀਨ ਦੇ ਲਾਪਤਾ ਹੋਣ ਦੌਰਾਨ ਪੁਲਿਸ ਨੂੰ ਐਲਡੋਰਾਡੋ ਕਾਉਂਟੀ ਵਿੱਚ ਇੱਕ ਸੜੀ ਹੋਈ ਲਾਸ਼ ਮਿਲੀ। ਫੋਰੈਂਸਿਕ ਟੈਸਟਾਂ ਅਤੇ DNA ਨੇ ਪੁਸ਼ਟੀ ਕੀਤੀ ਕਿ ਲਾਸ਼ ਜੈਸਮੀਨ ਗਿੱਲ ਦੀ ਸੀ। ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਵਿੱਚ ਗੁਰਿੰਦਰ ਦੀ ਭੂਮਿਕਾ ਬਾਰੇ ਆਪਣੀ ਜਾਂਚ ਤੇਜ਼ ਕਰ ਦਿੱਤੀ। ਜਾਂਚ ਵਿੱਚ ਉਸ ਦੇ ਬਿਆਨਾਂ ਤੋਂ ਸ਼ੱਕ ਹੋਇਆ।
ਜਾਂਚ ਵਿੱਚ ਖੁਲਾਸਾ ਹੋਇਆ ਕਿ ਗੁਰਿੰਦਰ ਅਤੇ ਜੈਸਮੀਨ ਦੇ ਰਿਸ਼ਤੇ ਠੀਕ ਨਹੀਂ ਸਨ। ਜੋੜੇ ਵਿਚ ਤਲਾਕ ਅਤੇ ਬੱਚਿਆਂ ਦੀ ਕਸਟਡੀ ਨੂੰ ਲੈ ਕੇ ਕਾਨੂੰਨੀ ਵਿਵਾਦ ਚੱਲ ਰਿਹਾ ਸੀ। ਪੁਲਿਸ ਇਸ ਵਿਵਾਦ ਦੀ ਕਤਲ ਦੇ ਸੰਭਾਵੀ ਕਾਰਨ ਵਜੋਂ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਪਰਵਿੰਦਰ ਝੋਟਾ ਦੀ ਤਸਵੀਰ ਲੱਗੇਗੀ ਕੇਂਦਰੀ ਸਿੱਖ ਅਜਾਇਬ ਘਰ ’ਚ, ਸ਼੍ਰੋਮਣੀ ਕਮੇਟੀ ਦਾ ਵੱਡਾ ਐਲਾਨ
ਪੁਲਿਸ ਨੇ ਗੁਰਿੰਦਰ ਗਿੱਲ ਨੂੰ ਗ੍ਰਿਫਤਾਰ ਕੀਤਾ ਅਤੇ ਉਸਨੂੰ ਸੈਕਰਾਮੈਂਟੋ ਕਾਉਂਟੀ ਮੁੱਖ ਜੇਲ੍ਹ ਭੇਜ ਦਿੱਤਾ ਹੈ। ਜਾਂਚ ਦੌਰਾਨ ਪੁਲਿਸ ਨੇ ਦੋਸ਼ੀ ਨਾਲ ਜੁੜੇ ਦੋ ਸਥਾਨਾਂ ‘ਤੇ ਛਾਪੇਮਾਰੀ ਕੀਤੀ ਅਤੇ ਸਬੂਤ ਇਕੱਠੇ ਕੀਤੇ। ਮਾਮਲੇ ਵਿੱਚ ਅੱਗੇ ਕਾਨੂੰਨੀ ਕਾਰਵਾਈ ਚੱਲ ਰਹੀ ਹੈ।







