ਭਾਰਤੀ ਕ੍ਰਿਕਟ ਕੰਟਰੋਲ ਬੋਰਡ ਬੀਸੀਸੀਆਈ ਨੇ ਨਿਊਜ਼ੀਲੈਂਡ ਖਿਲਾਫ ਆਗਾਮੀ ਇਕ ਦਿਨਾ ਤੇ ਟੈਸਟ ਲੜੀ ਲਈ ਭਾਰਤੀ ਪੁਰਸ਼ ਟੀਮ ਦਾ ਐਲਾਨ ਕਰ ਦਿੱਤਾ ਹੈ। 5 ਮੈਚਾਂ ਦੀ ਇਕ ਦਿਨ ਲੜੀ ਅਗਲੇ ਮਹੀਨੇ ਦੀ ਚਾਰ ਤਰੀਕ ਨੂੰ ਆਕਲੈਂਡ ਵਿਚ ਸ਼ੁਰੂ ਹੋਵੇਗੀ। ਆਖਰੀ ਦੋ ਮੈਚ 13 ਤੇ 15 ਨਵੰਬਰ ਨੂੰ ਮਾਊਂਟ ਮਾਊਂਗਾਨੁਈ ਵਿਚ ਖੇਡੇ ਜਾਣਗੇ। 22 ਅਕਤੂਬਰ ਤੋਂ 1 ਨਵੰਬਰ ਤੱਕ 5 ਟੀ-20 ਮੁਕਾਬਲੇ ਖੇਡੇ ਜਾਣਗੇ। ਸ਼ੁਭਮਨ ਗਿੱਲ ਪਹਿਲੇ ਤਿੰਨ ਮੈਚਾਂ ਵਿਚ ਭਾਰਤੀ ਟੀਮ ਦੀ ਕਪਾਤਨੀ ਕਰਨਗੇ। ਇਸ ਦੇ ਬਾਅਦ ਉਹ ਟੈਸਟ ਲੜੀ ਦੀ ਤਿਆਰੀ ਕਰਨਗੇ। ਸ਼ੁਰੂਆਤੀ ਤਿੰਨ ਮੈਚਾਂ ਲਈ ਉਪਕਪਤਾਨ ਬਣਾਏ ਗਏ ਸ਼੍ਰੇਅਸ ਅਈਅਰ ਆਖਰੀ ਦੋ ਮੈਚਾਂ ਵਿਚ ਟੀਮ ਦੀ ਕਮਾਨ ਸੰਭਾਲਣਗੇ।
ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੂੰ ਇਕ ਦਨ ਟੀਮ ਵਿਚ ਜਗ੍ਹਾ ਦਿੱਤੀ ਗਈ ਹੈ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਇਕ ਦਿਨਾ ਲੜੀ ਤੋਂ ਆਰਾਮ ਦਿੱਤਾ ਗਿਆ ਹੈ ਜਦੋਂ ਕਿ ਉਹ ਟੈਸਟ ਟੀਮ ਵਿਚ ਸ਼ਾਮਲ ਹਨ। ਦੂਜੇ ਪਾਸੇ ਰਵਿੰਦਰ ਜਡੇਜਾ ਨੂੰ ਇਕ ਦਿਨਾ ਟੀਮ ਵਿਚ ਜਗ੍ਹਾ ਨਹੀਂ ਮਿਲੀ ਹੈ। ਅੰਸ਼ੁਲ ਕੰਬੋਜ ਸ਼ੁਰੂਆਤੀ ਤਿੰਨ ਮੈਚਾਂ ਲਈ ਚੁਣੇ ਗਏ ਹਨ ਜਦੋਂ ਕਿ ਵਿਕਟਕੀਪਰ-ਬੱਲੇਬਾਜ਼ ਕੁਮਾਰ ਕੁਸ਼ਾਗਰ ਆਖਰੀ ਦੋ ਮੈਚਾਂ ਵਿਚ ਖੇਡਣਗੇ। ਟੈਸਟ ਸੀਰੀਜ ਵਿਚ ਵੀ ਸ਼ੁਭਮਨ ਗਿੱਲ ਕਪਤਾਨੀ ਕਰਨਗੇ ਜਦੋਂ ਕਿ ਕੇਐੱਲ ਰਾਹੁਲ ਉਪ ਕਪਤਾਨ ਹੋਣਗੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








