ਚੰਡੀਗੜ੍ਹ: ਲਾਇਨਜ਼ਗੇਟ ਪਲੇ ਦੇ ਸੰਸਥਾਪਕ ਰੋਹਿਤ ਜੈਨ ਨੇ ਚੰਡੀਗੜ੍ਹ ਵਿੱਚ ਟਾਈਗਰ ਟੀਵੀ ਲਾਂਚ ਕੀਤਾ। ਇਹ ਪੰਜਾਬੀ ਅਤੇ ਹਿੰਦੀ ਮਨੋਰੰਜਨ ਲਈ ਇੱਕ ਪ੍ਰੀਮੀਅਮ ਪਲੇਟਫਾਰਮ ਹੈ, ਜੋ 15 ਅਕਤੂਬਰ 2026 ਤੋਂ ਭਾਰਤ ਸਮੇਤ ਦੁਨੀਆ ਦੇ 12 ਦੇਸ਼ਾਂ ਵਿੱਚ ਉਪਲਬਧ ਹੋਵੇਗਾ। ਲਾਂਚ ਸਮਾਗਮ ਵਿੱਚ ਗਿੱਪੀ ਗਰੇਵਾਲ, ਅੰਗਦ ਬੇਦੀ, ਪ੍ਰਿੰਸ ਕੰਵਲਜੀਤ ਸਿੰਘ ਸਮੇਤ ਮਨੋਰੰਜਨ ਜਗਤ ਦੀਆਂ ਕਈ ਪ੍ਰਮੁੱਖ ਹਸਤੀਆਂ ਮੌਜੂਦ ਰਹੀਆਂ।
ਟਾਈਗਰ ਟੀਵੀ ਦਾ ਉਦੇਸ਼ ਭਾਰਤ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਪੰਜਾਬੀ ਅਤੇ ਹਿੰਦੀ ਭਾਸ਼ੀ ਦਰਸ਼ਕਾਂ ਨੂੰ ਉਨ੍ਹਾਂ ਦੀ ਭਾਸ਼ਾ, ਸੱਭਿਆਚਾਰ ਅਤੇ ਪਸੰਦ ਨਾਲ ਜੁੜਿਆ ਖ਼ਾਸ ਮਨੋਰੰਜਨ ਪ੍ਰਦਾਨ ਕਰਨਾ ਹੈ। ਕੰਪਨੀ ਦੀ ਯੋਜਨਾ ਅਗਲੇ ਤਿੰਨ ਸਾਲਾਂ ਵਿੱਚ 500 ਕਰੋੜ ਰੁਪਏ ਤੋਂ ਵੱਧ ਦਾ ਕੰਟੈਂਟ ਆਈਪੀ ਪੋਰਟਫੋਲੀਓ ਤਿਆਰ ਕਰਨ ਅਤੇ ਪਹਿਲੇ ਸਾਲ ਵਿੱਚ 50 ਤੋਂ ਵੱਧ ਟਾਈਟਲਜ਼ ਦੇ ਪ੍ਰੀਮੀਅਰ ਕਰਨ ਦੀ ਹੈ।
ਰੋਹਿਤ ਜੈਨ, ਸੰਸਥਾਪਕ ਅਤੇ ਸੀਈਓ, ਲਾਇਨਜ਼ਗੇਟ ਪਲੇ ਨੇ ਕਿਹਾ, “ਜਦੋਂ ਅਸੀਂ ਲਾਇਨਜ਼ਗੇਟ ਪਲੇ ਦੀ ਸ਼ੁਰੂਆਤ ਕੀਤੀ ਸੀ, ਉਸ ਸਮੇਂ ਭਾਰਤ ਵਿੱਚ ਹਾਲੀਵੁੱਡ ਮਨੋਰੰਜਨ ਲਈ ਕੋਈ ਸਮਰਪਿਤ ਪਲੇਟਫਾਰਮ ਨਹੀਂ ਸੀ। ਅਸੀਂ ਇਸ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਟਾਈਗਰ ਟੀਵੀ ਰਾਹੀਂ ਅਸੀਂ ਇਸੇ ਰਣਨੀਤੀ ਨੂੰ ਖੇਤਰੀ ਮਨੋਰੰਜਨ ਲਈ ਅਪਣਾ ਰਹੇ ਹਾਂ। ਹਰ ਭਾਸ਼ਾ ਮਹੱਤਵਪੂਰਨ ਹੈ ਅਤੇ ਉਸ ਭਾਸ਼ਾ ਦੇ ਦਰਸ਼ਕਾਂ ਨੂੰ ਆਪਣਾ ਸਮਰਪਿਤ ਪਲੇਟਫਾਰਮ ਮਿਲਣਾ ਚਾਹੀਦਾ ਹੈ, ਨਾ ਕਿ ਸਿਰਫ਼ ਭਾਸ਼ਾ ਦਾ ਇੱਕ ਸੈਕਸ਼ਨ ਜਾਂ ਡੱਬ ਕੀਤੀਆਂ ਫ਼ਿਲਮਾਂ ਦੀ ਸੂਚੀ। ਪੰਜਾਬੀ ਕੰਟੈਂਟ ਨਾਲ ਸਾਡੀ ਸ਼ੁਰੂਆਤ ਹੋ ਰਹੀ ਹੈ ਅਤੇ ਭਵਿੱਖ ਵਿੱਚ ਇਸ ਮਾਡਲ ਨੂੰ ਭਾਰਤ ਦੀਆਂ ਹੋਰ ਭਾਸ਼ਾਵਾਂ ਤੱਕ ਵੀ ਲਿਜਾਣ ਦੀ ਯੋਜਨਾ ਹੈ। ਸਟ੍ਰੀਮਿੰਗ ਨੇ ਭਾਸ਼ਾਵਾਂ ਦੀਆਂ ਹੱਦਾਂ ਘਟਾ ਦਿੱਤੀਆਂ ਹਨ, ਇਸ ਲਈ ਬਿਹਤਰੀਨ ਖੇਤਰੀ ਕਹਾਣੀਆਂ ਨੂੰ ਸਿਰਫ਼ ਖੇਤਰ ਤੱਕ ਸੀਮਤ ਰੱਖਣ ਦੀ ਕੋਈ ਲੋੜ ਨਹੀਂ ਹੈ।”
ਪੰਜਾਬੀ ਕੰਟੈਂਟ ਵਿੱਚ ਦਿਲਜੀਤ ਦੋਸਾਂਝ, ਐਮੀ ਵਿਰਕ, ਗਿੱਪੀ ਗਰੇਵਾਲ, ਨੀਰੂ ਬਾਜਵਾ ਅਤੇ ਸੋਨਮ ਬਾਜਵਾ ਵਰਗੇ ਪ੍ਰਸਿੱਧ ਕਲਾਕਾਰਾਂ ਨਾਲ ਜੁੜੇ ਪ੍ਰੋਜੈਕਟ ਸ਼ਾਮਲ ਹਨ। ਹਿੰਦੀ ਕੰਟੈਂਟ ਵਿੱਚ ‘ਦ ਤਾਜ ਸਟੋਰੀ’ ਅਤੇ ‘ਆਖ਼ਰੀ ਸਵਾਲ’ ਵਰਗੇ ਟਾਈਟਲ ਸ਼ਾਮਲ ਹਨ। ਲਾਂਚ ਦੌਰਾਨ ਅੰਗਦ ਬੇਦੀ ਅਤੇ ਪੂਜਾ ਗੌਰ ਅਭਿਨੀਤ ਕ੍ਰਾਈਮ ਥ੍ਰਿਲਰ ‘ਦਾਨਵ’ ਦੀ ਪਹਿਲੀ ਝਲਕ ਵੀ ਪੇਸ਼ ਕੀਤੀ ਗਈ। ਇਸ ਦੇ ਨਾਲ ਹੀ ਆਉਣ ਵਾਲੇ ਏਆਈ ਪ੍ਰੋਜੈਕਟ ‘ਏਕਲਵਿਆ’ ਦਾ ਵੀ ਉਦਘਾਟਨ ਕੀਤਾ ਗਿਆ। ਭਾਰਤ ਵਿੱਚ ਟਾਈਗਰ ਟੀਵੀ 349 ਰੁਪਏ ਪ੍ਰਤੀ ਤਿਮਾਹੀ ਅਤੇ 799 ਰੁਪਏ ਪ੍ਰਤੀ ਸਾਲ ਦੀ ਕੀਮਤ ‘ਤੇ ਉਪਲਬਧ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








