ਨਸ਼ਿਆਂ ਖਿਲਾਫ ਆਵਾਜ਼ ਚੁੱਕਣ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿਚ ਪਰਿਵਾਰ ਹੁਣ ਤੱਕ ਧਰਨੇ ‘ਤੇ ਬੈਠਾ ਹੈ। ਝੋਟੇ ਦੀ ਮੌਤ ਦੇ 6ਵੇਂ ਦਿਨ ਵੀ ਪਰਿਵਾਰ ਨੇ ਉਨ੍ਹਾਂ ਦਾ ਅੰਤਿਮ ਸਸਕਾਰ ਨਹੀਂ ਕੀਤਾ। ਪਰਿਵਾਰ ਤੇ ਇਨਸਾਫ ਕਮੇਟੀ ਆਪਣੀਆਂ ਮੰਗਾਂ ‘ਤੇ ਅੜੇ ਹਨ। ਵੱਖ-ਵੱਖ ਕਲਾਕਾਰਾਂ ਵੱਲੋਂ ਪਰਵਿੰਦਰ ਝੋਟੇ ਦੇ ਪਰਿਵਾਰ ਦਾ ਸਮਰਥਨ ਕੀਤਾ ਜਾ ਰਿਹਾ ਹੈ।
ਅੱਜ ਇਨਸਾਫ ਮੋਰਚੇ ਵਿਚ ਪੰਜਾਬੀ ਗਾਇਕ ਬੱਬੂ ਮਾਨ ਤੇ G Khan ਵੀ ਪਹੁੰਚੇ। ਉਨ੍ਹਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਲੋਕਾਂ ਨੂੰ ਸੰਬੋਧਨ ਕਰਦਿਆਂ ਬੱਬੂ ਮਾਨ ਨੇ ਕਿਹਾ ਕਿ ਪਰਵਿੰਦਰ ਝੋਟਾ ਜੀਉਂਦਾ ਹੋਣਾ ਸੀ ਜੇ ਆਪਾਂ ਸਾਰੇ ਪਹਿਲਾਂ ਇਕੱਠੇ ਹੋ ਜਾਂਦੇ। ਉਨ੍ਹਾਂ ਕਿਹਾ ਕਿ ਗ਼ਲਤੀ ਉੱਥੇ ਹੁੰਦੀ ਆ ਜਦੋਂ ਆਪਾਂ ਇੱਕ ਦੂਜੇ ਦੇ ਮੋਢੇ ‘ਤੇ ਬੰਦੂਕਾਂ ਰੱਖਕੇ ਚਲਾਉਂਦੇ ਆਂ।
ਪਰਵਿੰਦਰ ਸਿੰਘ ਝੋਟਾ ਦੇ ਹੱਕ ‘ਚ ਮਾਨਸੇ ਪਹੁੰਚੇ ਬੱਬੂ ਮਾਨ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਇੱਥੇ ਓਹੀ ਲੋਕ ਆਇਆ ਕਰੋ ਜਿਹੜੇ ਦਿਲੋਂ ਨਾਲ ਨੇ। ਜਿਹੜੇ ਸਿਰਫ਼ ਸੈਲਫੀਆਂ ਲੈਣ ਆਉਂਦੇ ਨੇ ਉਨ੍ਹਾਂ ਦਾ ਕੋਈ ਫਾਇਦਾ ਨਹੀਂ। ਪਰਵਿੰਦਰ ਝੋਟਾ ਦਾ ਸੰਦੇਸ਼ ਸੀ ਕਿ ਆਪਣੇ ਪਿੰਡ ਤੋਂ ਆਪਣੇ ਪੱਧਰ ‘ਤੇ ਨਸ਼ਿਆਂ ਖ਼ਿਲਾਫ਼ ਲੜਾਈ ਸ਼ੁਰੂ ਕਰੋ। ਹੁਣ ਇਸ ਸੰਦੇਸ਼ ਨੂੰ ਸਾਰਿਆਂ ਤੱਕ ਪਹੁੰਚਣਾ ਸਾਰਿਆਂ ਦਾ ਫਰਜ਼ ਹੈ।
ਇਹ ਵੀ ਪੜ੍ਹੋ : ਪਰਵਿੰਦਰ ਝੋਟੇ ਦੇ ਪਰਿਵਾਰ ਦੇ ਹੱਕ ‘ਚ ਆਏ ਨੀਰੂ ਬਾਜਵਾ, ਫਿਲਮ ‘ਥਾਪੀ’ ਨੂੰ ਹੋਲਡ ਕਰਨ ਦਾ ਕੀਤਾ ਐਲਾਨ
ਗਾਇਕ G Khan ਵੀ ਪਰਵਿੰਦਰ ਸਿੰਘ ਝੋਟਾ ਦੇ ਹੱਕ ‘ਚ ਮਾਨਸਾ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਮੈਂ ਪਰਵਿੰਦਰ ਦੇ ਪਰਿਵਾਰ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜਾ ਹਾਂ। ਮੈਨੂੰ ਜਿੱਥੇ ਵੀ ਕਹਿਣਗੇ ਮੈਂ ਹਾਜ਼ਰ ਹੋਵਾਂਗਾ, ਪਰਿਵਾਰ ਦੀਆਂ ਜੋ ਵੀ ਮੰਗਾਂ ਨੇ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਨੇ”
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








