ਸਫੈਦ ਕੱਪੜੇ ਪਹਿਨਣ ਵਿਚ ਜਿੰਨੇ ਸੋਹਣੇ ਲੱਗਦੇ ਹਨ, ਉਨ੍ਹਾਂ ਦੀ ਚਮਕ ਬਰਕਰਾਰ ਰੱਖਣਾ ਓਨਾ ਹੀ ਮੁਸ਼ਕਲ ਹੋ ਸਕਦਾ ਹੈ। ਸਫੈਦ ਸ਼ਰਟ, ਟੀ-ਸ਼ਰਤ, ਕੁੜਤੇ ਤੇ ਸਕੂਲ ਯੂਨੀਫਾਰਮ ‘ਤੇ ਕੁਝ ਸਮੇਂ ਬਾਅਦ ਪੀਲੇ ਨਿਸ਼ਾਨ ਦਿਖਾਈ ਦੇਣ ਲੱਗਦੇ ਹਨ। ਖਾਸ ਕਰਕੇ ਕਾਲਰ, ਗਰਦਨ ਤੇ ਕਫ ਦੇ ਆਸ-ਪਾਸ ਪੀਲਾਪਣ ਜ਼ਿਆਦਾ ਨਜ਼ਰ ਆਉਂਦਾ ਹੈ।
ਕਈ ਵਾਰ ਸ਼ਰਟ ਨੂੰ ਭਾਵੇਂ ਕਿੰਨੇ ਵੀ ਚੰਗੇ ਡਿਟਰਜੈਂਟ ਨਾਲ ਧੋ ਲਓ, ਪਰ ਪਸੀਨੇ ਅਤੇ ਗੰਦਗੀ ਦੇ ਦਾਗ ਕਾਲਰ ਤੋਂ ਜਾਂਦੇ ਹੀ ਨਹੀਂ। ਉੱਥੇ ਹੀ, ਇਸ ਨੂੰ ਲੋੜ ਤੋਂ ਜ਼ਿਆਦਾ ਰਗੜਨ ਨਾਲ ਕਾਲਰ ਫਟਣ ਵੀ ਲੱਗ ਜਾਂਦਾ ਹੈ। ਅਜਿਹੇ ਵਿੱਚ ਸਵਾਲ ਇਹ ਹੈ ਕਿ ਆਖ਼ਿਰ ਇਸ ਨੂੰ ਆਸਾਨੀ ਨਾਲ ਸਾਫ਼ ਕਿਵੇਂ ਕੀਤਾ ਜਾਵੇ। ਜੇਕਰ ਤੁਸੀਂ ਵੀ ਕਾਲਰ ਨੂੰ ਵਾਰ-ਵਾਰ ਘਿਸ ਕੇ ਪਰੇਸ਼ਾਨ ਹੋ ਤਾਂ ਆਓ, ਇਸ ਨੂੰ ਸਾਫ਼ ਕਰਨ ਦੇ ਕੁਝ ਆਸਾਨ ਘਰੇਲੂ ਨੁਸਖੇ ਜਾਣਦੇ ਹਾਂ।
ਬੇਕਿੰਗ ਸੋਡਾ
ਕੱਪੜਿਆਂ ਦੇ ਜ਼ਿੱਦੀ ਦਾਗ ਹਟਾਉਣ ਲਈ ਬੇਕਿੰਗ ਸੋਡਾ ਵੀ ਇੱਕ ਅਸਰਦਾਰ ਉਪਾਅ ਹੋ ਸਕਦਾ ਹੈ। 2 ਚਮਚ ਬੇਕਿੰਗ ਸੋਡੇ ਵਿੱਚ 4-5 ਚਮਚ ਪਾਣੀ ਮਿਲਾ ਕੇ ਗਾੜ੍ਹਾ ਪੇਸਟ ਤਿਆਰ ਕਰ ਲਓ। ਹੁਣ ਇਸ ਪੇਸਟ ਨੂੰ ਕਾਲਰ ’ਤੇ ਲਗਾਉਣ ਤੋਂ ਬਾਅਦ 2 ਮਿੰਟ ਲਈ ਛੱਡ ਦਿਓ। ਫਿਰ ਟੂਥਬਰਸ਼ ਦੀ ਮਦਦ ਨਾਲ ਹੌਲੀ-ਹੌਲੀ ਰਗੜੋ ਅਤੇ ਸ਼ਰਟ ਨੂੰ ਆਮ ਤਰੀਕੇ ਨਾਲ ਧੋ ਲਓ।
ਸਫੈਦ ਸਿਰਕਾ
2-3 ਚਮਚ ਸਫੈਦ ਸਿਰਕੇ ਵਿੱਚ 1 ਚਮਚ ਨਿੰਬੂ ਦਾ ਰਸ ਮਿਲਾ ਕੇ ਘੋਲ ਤਿਆਰ ਕਰੋ। ਇਸ ਤੋਂ ਬਾਅਦ ਸ਼ਰਟ ਧੋਂਦੇ ਸਮੇਂ ਕਾਲਰ ਵਾਲੀ ਜਗ੍ਹਾ ’ਤੇ ਪਹਿਲਾਂ ਲਿਕਵਿਡ ਡਿਟਰਜੈਂਟ ਪਾਓ ਅਤੇ ਫਿਰ ਇਸ ਦੇ ਉੱਪਰ ਸਿਰਕੇ ਅਤੇ ਨਿੰਬੂ ਦੇ ਰਸ ਦਾ ਮਿਸ਼ਰਣ ਪਾ ਕੇ ਛੱਡ ਦਿਓ। 5-10 ਮਿੰਟ ਤੱਕ ਇਸ ਮਿਸ਼ਰਣ ਨੂੰ ਲੱਗਾ ਰਹਿਣ ਦਿਓ। ਇਸ ਤੋਂ ਬਾਅਦ ਬਰਸ਼ ਦੀ ਮਦਦ ਨਾਲ ਹੌਲੇ ਹੱਥ ਨਾਲ ਰਗੜੋ। ਤੁਸੀਂ ਦੇਖੋਗੇ ਕਿ ਕਾਲਰ ’ਤੇ ਲੱਗੇ ਦਾਗ ਕਾਫ਼ੀ ਹੱਦ ਤੱਕ ਹਲਕੇ ਹੋ ਗਏ ਹਨ।
ਐਕਸਪਾਇਰ ਟੈਬਲੇਟ ਅਤੇ ਟੂਥਪੇਸਟ
ਇਸ ਨੁਸਖੇ ਨੂੰ ਅਜ਼ਮਾਉਣ ਲਈ ਤੁਹਾਨੂੰ 1 ਐਕਸਪਾਇਰ ਹੋ ਚੁੱਕੀ ਵਿਟਾਮਿਨ C ਜਾਂ ਐਸਪਿਰਿਨ ਦੀ ਟੈਬਲੇਟ, 1 ਚਮਚ ਸਫੈਦ ਟੂਥਪੇਸਟ ਅਤੇ ਅੱਧਾ ਕੱਪ ਪਾਣੀ ਦੀ ਲੋੜ ਹੋਵੇਗੀ। ਇੱਕ ਬਰਤਨ ਵਿੱਚ ਸ਼ਰਟ ਡੁੱਬਣ ਜਿੰਨਾ ਪਾਣੀ ਲਓ ਅਤੇ ਇਸ ਵਿੱਚ ਸਭ ਤੋਂ ਪਹਿਲਾਂ 1 ਟੈਬਲੇਟ ਪਾ ਕੇ ਘੁਲਣ ਦਿਓ। ਇਸ ਵਿੱਚ ਸ਼ਰਟ ਨੂੰ 5-10 ਮਿੰਟ ਤੱਕ ਭਿਓਂ ਕੇ ਰੱਖਣ ਤੋਂ ਬਾਅਦ ਬਾਹਰ ਕੱਢੋ ਅਤੇ ਕਾਲਰ ’ਤੇ ਟੂਥਪੇਸਟ ਲਗਾ ਕੇ ਰਗੜੋ। ਇਸ ਨਾਲ ਕਾਲਰ ਦੇ ਦਾਗ ਕਾਫ਼ੀ ਹੱਦ ਤੱਕ ਹਲਕੇ ਹੋ ਸਕਦੇ ਹਨ।
ਨਿੰਬੂ ਦਾ ਕਰੋ ਇਸਤੇਮਾਲ
ਨਿੰਬੂ ਦੇ ਰਸ ਨੂੰ ਸਫੇਦੀ ਵਧਾਉਣ ਦੇ ਘਰੇਲੂ ਉਪਾਅ ਵਜੋਂ ਵਰਤਿਆ ਜਾਂਦਾ ਹੈ। ਕਾਲਰ ਦੇ ਦਾਗ ਹਲਕੇ ਕਰਨ ਲਈ ਇੱਕ ਨਿੰਬੂ ਦਾ ਰਸ ਕੱਢੋ ਅਤੇ ਇਸ ਵਿੱਚ 2-3 ਚੁਟਕੀ ਨਮਕ ਮਿਲਾਓ। ਨਮਕ ਨੂੰ ਰਸ ਵਿੱਚ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਨੂੰ ਕਾਲਰ ’ਤੇ ਲਗਾ ਕੇ ਘੱਟੋ-ਘੱਟ 4-5 ਮਿੰਟ ਤੱਕ ਹੌਲੀ-ਹੌਲੀ ਰਗੜੋ। ਇਸ ਤੋਂ ਬਾਅਦ ਕੁਝ ਦੇਰ ਬਾਅਦ ਸਾਦੇ ਪਾਣੀ ਅਤੇ ਡਿਟਰਜੈਂਟ ਨਾਲ ਸ਼ਰਟ ਧੋ ਲਓ।
ਸਫੈਦ ਕੱਪੜਿਆਂ ਨੂੰ ਦੁਬਾਰਾ ਪੀਲਾ ਹੋਣ ਤੋਂ ਬਚਾਓ
ਪਸੀਨੇ ਵਾਲੇ ਕੱਪੜਿਆਂ ਨੂੰ ਲੰਬੇ ਸਮੇਂ ਤੱਕ ਬਿਨਾਂ ਧੋਤੇ ਨਾ ਛੱਡੋ।
ਡਿਟਰਜੈਂਟ ਦੀ ਸਹੀ ਮਾਤਰਾ ਇਸਤੇਮਾਲ ਕਰੋ ਤੇ ਕੱਪੜਿਆਂ ਨੂੰ ਚੰਗੀ ਤਰ੍ਹਾਂ ਖੰਗਾਲੋ
ਸਫੇਦ ਕੱਪੜਿਆਂ ਨੂੰ ਰੰਗੀਨ ਕੱਪੜਿਆਂ ਤੋਂ ਵੱਖ ਧੋਵੋ।
ਕੱਪੜਿਆਂ ਨੂੰ ਪੂਰੀ ਤਰ੍ਹਾਂ ਸੁਕਾ ਕੇ ਹੀ ਅਲਮਾਰੀ ਵਿਚ ਰੱਖੋ।
ਦਾਗ ਪੂਰੀ ਤਰ੍ਹਾਂ ਹਟਣ ਤੱਕ ਤੇਜ਼ ਗਰਮੀ ਵਾਲੇ ਡ੍ਰਾਇਰ ਦਾ ਇਸਤੇਮਾਲ ਨਾ ਕਰੋ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








