ਮੁੰਬਈ ਦੇ ਜੁਹੂ ਇਲਾਕੇ ਵਿਚ ਫਾਇਰਿੰਗ ਦੀ ਘਟਨਾ ਮਗਰੋਂ ਟਾਈਗਰ ਸ਼ਰਾਫ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਇਸ ਵਿਚ ਉਨ੍ਹਾਂ ਦੀ ਬਾਂਹ ਤੇ ਛਾਤੀ ‘ਤੇ ਪੱਟੀਆਂ ਬੰਨ੍ਹੀਆਂ ਦਿਖ ਰਹੀਆਂ ਹਨ। ਮਹਾਰਾਸ਼ਟਰ ਦੇ ਡਿਪਟੀ ਸੀਐੱਮ ਏਕਨਾਥ ਸ਼ਿੰਦੇ ਬੀਤੀ ਦੇਰ ਰਾਤ ਉਨ੍ਹਾਂ ਨੂੰ ਮਿਲਣ ਘਰ ਪਹੁੰਚੇ ਸਨ।
ਇਸ ਦਰਮਿਆਨ ਫਾਇਰਿੰਗ ਕਰਨ ਵਾਲੇ ਦੋ ਮੁਲਜ਼ਮਾਂ ਦੀ ਤਸਵੀਰ ਵੀ ਸਾਹਮਣੇ ਆਈ ਹੈ। ਤਸਵੀਰ ਵਿਚ ਦੋਵੇਂ ਨੌਜਵਾਨ ਸਫੈਦ ਸ਼ਰਟ ਪਹਿਨੇ ਦਿਖ ਰਹੇ ਹਨ। ਇਨ੍ਹਾਂ ਵਿਚੋਂ ਇਕ ਨੇ ਪਿਊਮਾ ਲੋਗੋ ਵਾਲੀ ਕਾਲੀ ਕੈਪ ਪਹਿਨੀ ਹੋਈ ਹੈ। ਹਾਲਾਂਕਿ ਇਹ ਤਸਵੀਰ ਕਿਥੇ ਤੇ ਕਦੋਂ ਦੀ ਹੈ, ਇਹ ਅਜੇ ਸਪੱਸ਼ਟ ਨਹੀਂ ਹੈ। ਪੁਲਿਸ ਨੇ ਵਾਰਦਾਤ ਵਿਚ ਇਸਤੇਮਾਲ ਕੀਤੀ ਗਈ ਬਾਈਕ ਵੀ ਬਰਾਮਦ ਕੀਤੀ ਹੈ। ਪੁਲਿਸ ਮੁਤਾਬਕ ਫਾਇਰਿੰਗ ਮਗਰੋਂ ਮੁਲਜ਼ਮ ਆਪਣੀ ਬਾਈਕ ਅੰਧੇਰੀ ਪੱਛਮ ਰੇਲਵੇ ਸਟੇਸ਼ਨ ਦੇ ਬਾਹਰ ਛੱਡ ਕੇ ਭੱਜ ਗਏ।
ਘਟਨਾ ਬੀਤੀ ਦੇਰ ਸ਼ਾਮ ਲਗਭਗ 7 ਵਜੇ ਮੁੰਬਈ ਦੇ ਜੁਹੂ ਇਲਾਕੇ ਵਿਚਹੋਈ ਸੀ। ਟਾਈਗਰ ਸ਼ਰਾਫ ਦੀ ਕਾਰ ‘ਤੇ 5 ਰਾਊਂਡ ਫਾਇਰਿੰਗ ਕੀਤੀ ਗਈ। ਐਕਟਰ ਦੇ ਡਰਾਈਵਰ ਫਿਰਦੌਸ ਨੂੰ ਗੋਲੀ ਲੱਗੀ ਹੈ। ਫਿਲਹਾਲ ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਉਮੇਸ਼ ਚਵਾਹਣ ਨਾਂ ਦਾ ਇਕ ਸ਼ਖਸ ਵੀ ਜ਼ਖਮੀ ਹੋਇਆ ਹੈ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੌਜੂਦਾ ਹਾਲਾਤ ਕਾਰਨ ਸਿੱਧੂ ਮੂਸੇਵਾਲਾ ਦਾ ਹੋਲੋਗ੍ਰਾਮ ਸ਼ੋਅ ਕੀਤਾ ਗਿਆ ਮੁਲਤਵੀ, ਬਲਕੌਰ ਸਿੰਘ ਨੇ ਦਿੱਤੀ ਜਾਣਕਾਰੀ
ਫਾਇਰਿੰਗ ਸਮੇਂ ਟਾਈਗਰ ਨਾਲ ਮੌਜੂਦ ਡਰਾਈਵਰ ਦਾ ਬਿਆਨ ਦਰਜ ਕੀਤਾ ਗਿਆ ਹੈ। ਹਮਲੇ ਵਿਚ ਉਨ੍ਹਾਂ ਦੇ ਸੱਜੇ ਹੱਥ ਵਿਚ ਗੋਲੀ ਲੱਗੀ ਹੈ। ਮਾਮਲੇ ਦੀ ਜਾਂਚ ਮੁੰਬਈ ਪੁਲਿਸ ਤੇ ਮੁੰਬਈ ਕ੍ਰਾਈਮ ਬ੍ਰਾਂਚ ਕਰ ਰਹੀਆਂ ਹਨ। ਪੁਲਿਸ ਨੇ ਜਾਂਚ ਲਈ 1 ਟੀਮਾਂ ਬਣਾਈਆਂ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








