ਉਤਰਾਖੰਡ ਦੇ ਟਿਹਰੀ ਗੜ੍ਹਵਾਲ ਜ਼ਿਲ੍ਹੇ ਦੇ ਨਰਿੰਦਰਨਗਰ ਵਿੱਚ ਆਯੋਜਿਤ ਕੁੰਜਾਪੁਰੀ ਮੇਲੇ ਵਿੱਚ ਪੰਜਾਬੀ ਗਾਇਕ ਦਲੇਰ ਮਹਿੰਦੀ ਦੇ ਲਾਈਵ ਪ੍ਰਦਰਸ਼ਨ ਦੌਰਾਨ ਹੰਗਾਮਾ ਹੋ ਗਿਆ। ਇਸ ਪ੍ਰੋਗਰਾਮ ਦੌਰਾਨ ਉਤਰਾਖੰਡ ਦੇ ਕੈਬਨਿਟ ਮੰਤਰੀ ਅਤੇ ਸਥਾਨਕ ਵਿਧਾਇਕ ਸੁਬੋਧ ਉਨਿਆਲ ਸਟੇਜ ‘ਤੇ ਪਹੁੰਚੇ। ਉਨ੍ਹਾਂ ਨੇ ਗਾਇਕ ਦੇ ਪ੍ਰਦਰਸ਼ਨ ਤੋਂ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਮਿਕਸਰ ਰਾਹੀਂ ਗਾਣੇ ‘ਤੇ ਸਵਾਲ ਉਠਾਏ। ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਵਾਇਰਲ ਵੀਡੀਓ ਮੁਤਾਬਕ, ਮੰਤਰੀ ਸੁਬੋਧ ਉਨਿਆਲ ਨੇ ਦਲੇਰ ਮਹਿੰਦੀ ਨੂੰ ਸਟੇਜ ‘ਤੇ ਟੋਕਦੇ ਹੋਏ ਕਿਹਾ ਕਿ ਅਸੀਂ ਤੂਹਾਨੂੰ ਐਨੇ ਪੈਸੇ ਦੇ ਕੇ ਲਾਈਵ ਪ੍ਰਦਰਸ਼ਨ ਲਈ ਸੱਦਿਆ ਏ, ਪਰ ਤੁਸੀਂ ਆਪਣਾ ਗੀਤ ਗਾਉਣ ਦੀ ਬਜਾਏ ਟਰੈਕ ਦੀ ਵਰਤੋਂ ਕਰ ਰਹੇ ਹੋ। ਮੰਤਰੀ ਨੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ, “ਤੁਹਾਡੇ ਤੋਂ ਬੋਲਿਆ ਤਾਂ ਜਾ ਨਹੀਂ ਰਿਹਾ, ਤੁਸੀਂ ਗਾਣਾ ਕੀ ਗਾਓਗੇ? ਲੋਕਾਂ ਨੂੰ ਬੇਵਕੂਫ ਬਣਾ ਰਹੇ ਓ।” ਇਸ ਦੌਰਾਨ, ਗਾਇਕ ਆਪਣੀ ਗੱਲ ਰੱਖਣ ਅਤੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ।

ਦੱਸ ਦੇਈਏ ਕਿ ਕੁੰਜਾਪੁਰੀ ਮੇਲਾ ਨਵਰਾਤਰੀ ਦੌਰਾਨ ਆਯੋਜਿਤ ਇੱਕ ਧਾਰਮਿਕ ਅਤੇ ਸੱਭਿਆਚਾਰਕ ਸਮਾਗਮ ਹੈ। ਮੰਤਰੀ ਨੇ ਸਮਾਗਮ ਵਿੱਚ ਗਾਇਕ ਦੇ ਪ੍ਰਦਰਸ਼ਨ ‘ਤੇ ਨਾਰਾਜ਼ਗੀ ਜ਼ਾਹਰ ਕੀਤੀ।
ਇਹ ਵੀ ਪੜ੍ਹੋ : ਅਮਿਤ ਸ਼ਾਹ ਦੀ ਪੰਜਾਬ ਫੇਰੀ ਦਾ ਸ਼ਡਿਊਲ ਜਾਰੀ, 12 ਵਜੇ ਮਿਲਣਗੇ ਝੋਟਾ ਦੇ ਪਰਿਵਾਰ ਨੂੰ
ਮੰਤਰੀ ਅਤੇ ਗਾਇਕ ਵਿਚਕਾਰ ਸਟੇਜ ‘ਤੇ ਹੋਈ ਗੱਲਬਾਤ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਹ ਮਾਮਲਾ ਖ਼ਬਰਾਂ ਵਿੱਚ ਹੈ। ਵੀਡੀਓ ਵਿੱਚ ਮੰਤਰੀ ਪ੍ਰਦਰਸ਼ਨ ‘ਤੇ ਸਵਾਲ ਉਠਾਉਂਦੇ ਅਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਦਿਖਾਈ ਦੇ ਰਹੇ ਹਨ, ਜਦੋਂ ਕਿ ਦਲੇਰ ਮਹਿੰਦੀ ਉਨ੍ਹਾਂ ਨਾਲ ਤਰਕ ਕਰਨ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








