ਉੱਤਰਾਖੰਡ ਦੇ ਟੀਹਰੀ ਜ਼ਿਲ੍ਹੇ ਵਿੱਚ ਇੱਕ ਸੱਭਿਆਚਾਰਕ ਸ਼ਾਮ ‘ਚ ਉੱਘੇ ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਪੇਸ਼ਕਾਰੀ ਦੌਰਾਨ ਵਿਵਾਦ ਹੋ ਗਿਆ, ਜਿਸ ਤੋਂ ਬਾਅਦ ਸੂਬੇ ਦੇ ਕੈਬਨਿਟ ਮੰਤਰੀ ਸੁਬੋਧ ਉਨਿਆਲ ਨੇ ਮੰਚ ‘ਤੇ ਆ ਕੇ ਨਾਰਾਜ਼ਗੀ ਜਤਾਈ। ਉਨ੍ਹਾਂ ਨੇ ਦਲੇਰ ਮਹਿੰਦੀ ‘ਤੇ ਸ਼ਰਾਬ ਪੀ ਕੇ ਸਟੇਜ ‘ਤੇ ਆਉਣ ਦਾ ਇਲਜ਼ਾਮ ਲਗਾਇਆ। ਜਿਸ ਮਗਰੋਂ ਮਿਕਾ ਸਿੰਘ ਸਣੇ ਕਈ ਪੰਜਾਬੀ ਕਲਾਕਾਰ ਦਲੇਰ ਮਹਿੰਦੀ ਦੇ ਹੱਕ ਵਿਚ ਆਏ ਸਨ। ਉਨ੍ਹਾਂ ਨੇ ਕਿਹਾ ਸੀ ਕਿ ਦਲੇਰ ਮਹਿੰਦੀ ਕਦੇ ਸ਼ਰਾਬ ਨਹੀਂ ਪੀਂਦੇ ਜਦੋਂ ਕਿ ਉਨ੍ਹਾਂ ਦੀ ਸਿਹਤ ਖਰਾਬ ਹੈ। ਇਸ ਸਾਰੇ ਹੰਗਾਮੇ ‘ਤੇ ਮੰਤਰੀ ਸੁਬੋਧ ਉਨਿਆਲ ਦਾ ਬਿਆਨ ਦਿੱਤਾ ਹੈ।
ਇਹ ਵੀ ਪੜ੍ਹੋ : ‘ਮੈਨੂੰ ਕੋਈ ਸਰਕਾਰ ਗ੍ਰਾਂਟ ਨਹੀਂ ਦਿੰਦੀ…’ ਸਟੇਜ ਤੋਂ ਚਿੱਟਾ ਗੀਤ ਨਾ ਗਾਉਣ ਬਾਰੇ ਰਣਜੀਤ ਬਾਵੇ ਦਾ ਸਪੱਸ਼ਟੀਕਰਨ
ਮੰਤਰੀ ਸੁਬੋਧ ਉਨਿਆਲ ਨੇ ਕਿਹਾ ਕਿ ਜੇ ਦਲੇਰ ਮਹਿੰਦੀ ਦੀ ਸਿਹਤ ਖਰਾਬ ਸੀ ਤਾਂ ਉਹ ਪ੍ਰੋਗਰਾਮ ‘ਚ ਨਾ ਆਉਂਦੇ। ਗਾਇਕ ਆਪਣੀ ਸਥਿਤੀ ਬਾਰੇ ਪਹਿਲਾਂ ਹੀ ਦੱਸ ਦਿੰਦੇ। ਜੇ ਤੁਸੀਂ ਸਰੀਰਕ ਤੌਰ ‘ਤੇ ਫਿੱਟ ਨਹੀਂ ਹੋ ਤਾਂ ਪ੍ਰੋਗਰਾਮ ‘ਚ ਆ ਕੇ ਤੁਸੀਂ ਖੁਦ ਨੂੰ ਹੀ ਮੂਰਖ ਬਣਾ ਰਹੇ ਹੋ। ਜੇਕਰ ਤੁਸੀਂ ਠੀਕ ਤਰ੍ਹਾਂ ਬੋਲ ਵੀ ਨਹੀਂ ਸਕਦੇ ਤਾਂ ਤੁਹਾਨੂੰ ਆਉਣਾ ਹੀ ਨਹੀਂ ਚਾਹੀਦਾ ਸੀ। ਤੁਸੀਂ ਇੱਕ ਕਲਾਕਾਰ ਹੋ ਇਸਦਾ ਮਤਲਬ ਇਹ ਨਹੀਂ ਕਿ ਤੁਸੀਂ ਲੋਕਾਂ ਨੂੰ ਮੂਰਖ ਸਮਝੋ। ਉਨ੍ਹਾਂ ਕਿਹਾ ਕਿ ਮੈਂ ਮੌਕੇ ‘ਤੇ ਕੋਈ ਮੈਡੀਕਲ ਜਾਂਚ ਨਹੀਂ ਕਰਵਾਈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








