‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੇ ਵੱਡਾ ਐਕਸ਼ਨ ਲਿਆ ਹੈ। ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਕਈ ਕਮੇਟੀ ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ ਹੈ। ਪਾਰਟੀ ਵੱਲੋਂ ਅਵਤਾਰ ਸਿੰਘ ਸੇਖੋਂ, ਗੁਰਦੀਪ ਸਿੰਘ ਭੰਡਾਲ, ਜਗਦੀਪ ਸਿੰਘ ਕੰਸਾਲਾ, ਕ੍ਰਿਸ਼ਨ ਸਿੰਘ ਰੁਪਾਣਾ ਤੇ ਜਸਵਿੰਦਰ ਸਿੰਘ ਡਰੋਲੀ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੇ ਪਾਰਟੀ ਦੀਆਂ ਸਮੂਹ ਜ਼ਿੰਮੇਵਾਰੀਆਂ ਤੋਂ ਮੁਅੱਤਲ ਕੀਤਾ ਗਿਆ ਹੈ। ਪਾਰਟੀ ਦੇ ਉਲਟ ਗਤੀਵਿਧੀਆਂ ਕਰਨ ‘ਤੇ ਉਨ੍ਹਾਂ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ। ਇਹ ਕਾਰਵਾਈ ਪਾਰਟੀ ਦੀਆਂ ਨੀਤੀਆਂ, ਅਨੁਸ਼ਾਸਨ ਤੇ ਵਫਾਦਾਰੀ ਦੇ ਸਿਧਾਂਤਾਂ ਦੇ ਉਲਟ ਤੇ ਇਸ ਨੂੰ ਗੰਭੀਰ ਅਨੁਸ਼ਾਸਨਹੀਣਤਾ ਮੰਨਿਆ ਜਾਂਦਾ ਹੈ।
ਦੱਸ ਦੇਈਏ ਕਿ 19 ਅਕਤੂਬਰ 2026 ਨੂੰ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅਰਦਾਸ ਬੇਨਤੀ ਉਪਰੰਤ ਬਹੁਮਤ ਨਾਲ ਗਠਿਤ ਹੋਈ ਪ੍ਰਿੰਸੀਪਲ ਡਰਾਫਟਿੰਗ ਕਮੇਟੀ, ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਅੱਜ ਸਹਾਇਕ ਦਫਤਰ ਸਕੱਤਰ ਸ. ਜਤਿੰਦਰ ਸਿੰਘ ਮਹਿਤਾ ਦੇ ਦਸਤਖਤਾਂ ਹੇਠ ਜਾਰੀ ਪੱਤਰ ਰਾਹੀਂ ਪਾਰਟੀ ਦੇ ਸਮੂਹ ਜ਼ਿਲ੍ਹਾ ਪ੍ਰਧਾਨਾਂ ਦਾ ਮੌਜੂਦਾ ਢਾਂਚਾ ਤੁਰੰਤ ਪ੍ਰਭਾਵ ਨਾਲ ਭੰਗ ਕਰਨ ਦੇ ਫੈਸਲੇ ਨੂੰ ਸਖਤ ਸ਼ਬਦਾਂ ਵਿਚ ਰੱਦ ਕਰਦਿਆਂ ਇਸ ਨੂੰ ਪੰਥਕ ਸਵਾਲਾਂ ਤੋਂ ਧਿਆਨ ਭਟਕਾਉਣ ਵਾਲਾ ਤੇ ਜਥੇਬੰਦਕ ਆਵਾਜ਼ ਨੂੰ ਦਬਾਉਣ ਵਾਲਾ ਕਦਮ ਕਰਾਰ ਦਿੱਤਾ ਹੈ।
ਕਮੇਟੀ ਨੇ ਸਵਾਲ ਚੁੱਕਿਆ ਕਿ ਜਦੋਂ ਪਾਰਟੀ ਦੇ ਅੰਦਰੂਨੀ ਮਾਮਲਿਆਂ, ਨਿਯੁਕਤੀਆਂ ਤੇ ਪੰਥਕ ਸਿਧਾਂਤਾਂ ਨਾਲ ਜੁੜੇ ਗੰਭੀਰ ਸਵਾਲਾਂ ਦੇ ਜਵਾਬ ਦੇਣੇ ਬਣਦੇ ਸਨ ਤਾਂ ਜ਼ਿਲ੍ਹਾ ਪ੍ਰਧਾਨਾਂ ਦਾ ਢਾਂਚਾ ਭੰਗ ਕਰਨ ਦੀ ਨੌਬਤ ਕਿਉਂ ਆਈ? ਕੀ ਸੰਗਠਨਾਤਮਕ ਫੈਸਲਿਆਂ ਦੀ ਆੜ ਹੇਠ ਉਨ੍ਹਾਂ ਆਵਾਜਾਂ ਨੂੰ ਖਾਮੋਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹੜੀਆਂ ਪਾਰਟੀ ਦੀ ਵਿਚਾਰਧਾਰਕ ਦਿਸ਼ਾ ਤੇ ਕਾਰਜਪ੍ਰਣਾਲੀ ਬਾਰੇ ਸਵਾਲ ਪੁੱਛ ਰਹੀਆਂ ਹਨ?
ਇਹ ਵੀ ਪੜ੍ਹੋ : ਭਾਰਤੀ ਹਵਾਈ ਸੈਨਾ ਦੇ ਨਵੇਂ ਮੁਖੀ ਬਣੇ ਏਅਰ ਚੀਫ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ, ਏ.ਪੀ. ਸਿੰਘ ਦੀ ਲਈ ਥਾਂ
ਕਮੇਟੀ ਮੁਤਾਬਕ 20 ਅਕਤੂਬਰ 2026 ਨੂੰ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸ. ਤਰਸੇਮ ਸਿੰਘ ਨੂੰ ਛੇ ਸਫਿਆਂ ਦਾ ਵਿਸਤ੍ਰਿਤ ਲਿਖਤੀ ਪੱਤਰ ਸੌਂਪਿਆ ਗਿਆ ਸੀ। ਇਸ ਵਿਚ ਚਾਰ ਵਿਅਕਤੀਆਂ ਦੀਆਂ ਕਥਿਤ ਗਤੀਵਿਧੀਆਂ ਤੇ ਸਰਕਾਰੀ ਤੇ ਭਾਰਤੀ ਏਜੰਸੀਆਂ ਨਾਲ ਉਨ੍ਹਾਂ ਦੇ ਕਥਿਤ ਸਬੰਧਾਂ ਬਾਰੇ ਗੰਭੀਰ ਇਤਰਾਜ਼ ਦਰਜ ਕੀਤੇ ਗਏ ਸਨ। ਕਮੇਟੀ ਨੇ ਕਿਹਾ ਕਿ ਇਨ੍ਹਾਂ ਇਤਰਾਜ਼ਾਂ ਦੀ ਨਿਰਪੱਖ ਜਾਂਚ ਕਰਵਾਉਣ ਤੇ ਤੱਥਾਂ ਦੇ ਆਧਾਰ ‘ਤੇ ਜਵਾਬ ਦੇਣ ਦੀ ਬਜਾਏ ਜ਼ਿਲ੍ਹਾ ਪ੍ਰਧਾਨਾਂ ਦਾ ਢਾਂਚਾ ਭੰਗ ਕਰਨ ਦਾ ਫੈਸਲਾ ਕਈ ਨਵੇਂ ਸਵਾਲ ਖੜ੍ਹੇ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








