ਫਿਰੋਜ਼ਪੁਰ ਦੇ ਮਮਦੋਟ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ 2 ਨਕਾਬਪੋਸ਼ਾਂ ਵੱਲੋਂ ਵਪਾਰੀ ਦੇ ਘਰ ਨੂੰ ਮੁੜ ਤੋਂ ਨਿਸ਼ਾਨਾ ਬਣਾਇਆ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ 18 ਦਿਨ ਪਹਿਲਾਂ ਵੀ ਇਸੇ ਘਰ ਦੇ ਗੇਟ ‘ਤੇ ਕੁਝ ਅਣਪਛਿਤਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਤੇ ਹੁਣ ਮੁੜ ਤੋਂ ਗੋਲੀਆਂ ਚਲਾਈਆਂ ਗਈਆਂ ਹਨ। ਘਰ ਦੇ ਮੇਨ ਗੇਟ ‘ਤੇ 2 ਰਾਊਂਡ ਫਾਇਰ ਕਰਕੇ ਹਮਲਾਵਰ ਫਰਾਰ ਹੋ ਗਏ।
ਦੱਸ ਦੇਈਏ ਕਿ ਵਪਾਰੀ ਨੂੰ ਫਿਰੌਤੀ ਦੀਆਂ ਧਮਕੀਆਂ ਮਗਰੋਂ ਪੁਲਿਸ ਨੇ ਘਰ ਦੇ ਬਾਹਰ ਗੰਨਮੈਨ ਵੀ ਤਾਇਨਾਤ ਕੀਤਾ ਹੋਇਆ ਸੀ ਪਰ ਬਾਵਜੂਦ ਇਸ ਦੇ ਘਰ ਦੇ ਬਾਹਰ ਗੋਲੀਆਂ ਚੱਲੀਆਂ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਹਮਲਾਵਰ ਮੌਕੇ ਤੋਂ ਭੱਜ ਗਏ। 17 ਅਕਤੂਬਰ ਨੂੰ ਵੀ ਇਸ ਕਰਿਆਨਾ ਵਪਾਰੀ ਦੇ ਘਰ ‘ਤੇ 5 ਗੋਲੀਆਂ ਚਲਾਈਆਂ ਗਈਆਂ ਸਨ। ਗੋਲੀਆਂ ਗੇਟ ਪਾਰ ਕਰਕੇ ਅੰਦਰ ਖੜ੍ਹੀ ਕਾਰ ਨੂੰ ਵੀ ਜਾ ਵੱਜੀਆਂ ਹਨ। ਪਹਿਲੀ ਵਾਰਦਾਤ ਤੋਂ ਬਾਅਦ 18 ਦਿਨ ਬੀਤ ਜਾਣ ਮਗਰੋ ਕੋਈ ਵੀ ਕਾਰਵਾਈ ਨਹੀਂ ਹੋ ਸਕੀ ਤੇ ਹੁਣ ਦੂਜੀ ਵਾਰ ਫਿਰ ਤੋਂ ਹਮਲਾਵਰਾਂ ਵੱਲੋਂ ਬੇਖੌਫ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਮਲਾਵਰਾਂ ਨੇ ਹੈਲਮੇਟ ਪਾਏ ਹੋਏ ਸਨ ਜਦੋਂ ਉਨ੍ਹਾਂ ਵੱਲੋਂ ਵਪਾਰੀ ਦੇ ਘਰ ‘ਤੇ ਫਾਇਰਿੰਗ ਕੀਤੀ ਗਈ।
ਇਹ ਵੀ ਪੜ੍ਹੋ : ਅੱਜ ਚੰਡੀਗੜ੍ਹ PGI ‘ਚ ਹੋਵੇਗਾ ਝੋਟੇ ਦਾ ਪੋਸਟਮਾਰਟਮ, ਮਗਰੋਂ ਮਾਨਸਾ ਦੇ ਜੱਦੀ ਪਿੰਡ ‘ਚ ਕੀਤਾ ਜਾਵੇਗਾ ਅੰਤਿਮ ਸਸਕਾਰ
ਘਟਨਾ ਮਗਰੋਂ ਪੁਲਿਸ ਅਧਿਕਾਰੀਆਂ ਨੇ ਜਾਂਚ ਸ਼ੁਰੂ ਕੀਤੀ ਹੈ। ਹਮਲਾਵਰ ਫਿਲਹਾਲ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








