ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ 13 ਨਵੰਬਰ ਨੂੰ ਘਰੇਲੂ ਬਿਜਲੀ ਖਪਤਕਾਰਾਂ ਲਈ ਇੱਕ ਵਾਰ ਨਿਪਟਾਰਾ (OTS) ਯੋਜਨਾ ਸ਼ੁਰੂ ਕੀਤੀ। ਇਸ ਤਹਿਤ, 31 ਮਾਰਚ, 2026 ਤੱਕ ਦੇ ਬਕਾਇਆ ਬਿਜਲੀ ਬਿੱਲਾਂ ‘ਤੇ ਸਾਰੇ ਜੁਰਮਾਨੇ ਅਤੇ ਵਿਆਜ ਮੁਆਫ਼ ਕੀਤੇ ਜਾਣਗੇ। ਖਪਤਕਾਰਾਂ ਨੂੰ ਸਿਰਫ਼ ਮੂਲ ਰਕਮ ਦਾ ਭੁਗਤਾਨ ਕਰਨੀ ਪਏਗੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਯੋਜਨਾ 45 ਦਿਨਾਂ ਲਈ ਲਾਗੂ ਰਹੇਗੀ। ਸ਼ੁਰੂ ਵਿੱਚ ਬਕਾਇਆ ਰਕਮ ਦਾ 25 ਫੀਸਦੀ ਹਿੱਸਾ ਦੇਣਾ ਪਵੇਗਾ। ਬਾਕੀ 75 ਫੀਸਦੀ ਛੇ ਮਹੀਨਿਆਂ ਦੀਆਂ ਦੋ ਕਿਸ਼ਤਾਂ ਵਿੱਚ ਅਦਾ ਕੀਤਾ ਜਾ ਸਕਦਾ ਹੈ।
ਇਸ ਯੋਜਨਾ ਨਾਲ 24.86 ਲੱਖ ਘਰੇਲੂ ਖਪਤਕਾਰਾਂ ਨੂੰ ਲਾਭ ਹੋਵੇਗਾ। ₹2,516 ਕਰੋੜ ਦੀ ਕੁੱਲ ਬਕਾਇਆ ਰਕਮ ਵਿੱਚੋਂ ₹518 ਕਰੋੜ ਜੁਰਮਾਨੇ ਅਤੇ ਵਿਆਜ ਮੁਆਫ਼ ਕੀਤੇ ਜਾਣਗੇ।
ਦੱਸ ਦੇਈਏ ਕਿ ਪੰਜਾਬ ਦੇ ਸਾਰੇ ਘਰੇਲੂ ਬਿਜਲੀ ਖਪਤਕਾਰਾਂ ਨੂੰ 31 ਮਾਰਚ 2026 ਤੱਕ ਦੇ ਬਕਇਆ ਘਰੇਲੂ ਬਿਜਲੀ ਬਿੱਲਾਂ ‘ਤੇ OTS ਸਕੀਮ ਦਾ ਲਾਭ ਮਿਲੇਗਾ, ਜਿਸ ਵਿਚ ਬਕਾਇਆ ਬਿੱਲਾਂ ‘ਤੇ ਲੱਗਾ ਵਿਆਜ ਦੇ ਪੈਨਲਟੀ ਮਾਫ ਹੋਵੇਗੀ। ਸਿਰਫ ਮੂਲ ਰਕਮ ਜਮ੍ਹਾ ਕਰਾਉਣਾ ਹੋਵੇਗਾ। ਸ਼ੁਰੂਆਤ ਵਿਚ ਕੁਲ ਮੂਲ ਰਕਮ ਦਾ 25 ਫੀਸਦੀ ਜਮ੍ਹਾ ਕਰਾਉਣਾ ਹੋਵੇਗਾ, ਬਾਕੀ 75 ਫੀਸਦੀ ਦੋ ਕਿਸ਼ਤਾਂ ਵਿਚ, ਛੇ-ਛੇ ਮਹੀਨਿਆਂ ਦੇ ਵਕਫੇ ਵਿਚ ਚੁਕਾਈ ਜਾ ਸਕੇਗੀ। OTS ਸਕੀਮ 45 ਦਿਨਾਂ ਤੱਕ ਵੈਲਿਡ ਰਹੇਗੀ।

ਮੁੱਖ ਮੰਤਰੀ ਨੇ ਦੱਸਿਆ ਕਿ ਖਪਤਕਾਰਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਹੋਵੇਗੀ, ਉਨ੍ਹਾਂ ਦੇ ਘਰ OTS ਦੇ ਤਹਿਤ ਸੋਧੇ ਹੋਏ ਬਿੱਲ ਭੇਜੇ ਜਾਣਗੇ। 600 ਯੂਨਿਟ ਤੱਕ ਮੁਫਤ ਬਿਜਲੀ ਦੀ ਮੌਜੂਦਾ ਸਿਵਿਧਾ ਵੀ ਜਾਰੀ ਰਹੇਗੀ, OTS ਸਕੀਮ ਬਕਾਇਆ ਬਿੱਲਾ ‘ਤੇ ਲਾਗੂ ਹੋਵੇਗੀ। ਇਸ ਤੋਂ ਇਲਾਵਾ ਜਿਨ੍ਹਾਂ ਘਰੇਲੂ ਖਪਤਕਾਰਾਂ ਦਾ ਬਿਜਲੀ ਕਨੈਕਸ਼ਨ ਬਕਾਇਆ ਬਿੱਲਾਂ ਕਰਕੇ ਕੱਟ ਦਿੱਤਾ ਗਿਆ ਹੈ ਉਹ OTS ਸਕੀਮ ਦੀਆਂ ਸ਼ਰਤਾਂ ਪੂਰੀਆਂ ਕਰਕੇ ਬਕਾਇਆ ਰਕਮ ਦਾ ਭੁਗਤਾਨ ਕਰਕੇ ਕਨੈਕਸ਼ਨ ਬਹਾਲ ਕਰਵਾਉਣ ਦੇ ਯੋਗ ਹੋਣਗੇ।
ਇਹ ਵੀ ਪੜ੍ਹੋ : ਪੰਜਾਬ ‘ਚ ਵੇਰਕਾ ਨੇ ਵਧਾਏ ਦੁੱਧ ਦੇ ਰੇਟ, ਅੱਜ ਤੋਂ 8 ਰੁਪਏ ਤੱਕ ਹੋਇਆ ਮਹਿੰਗਾ
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਧੂੰਆਂ ਦਿੱਲੀ ਤੱਕ ਸਿਰਫ਼ ਉਦੋਂ ਹੀ ਪਹੁੰਚੇਗਾ ਜਦੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਅਤੇ ਫਿਰ ਵੀ, ਇਸ ਵਿੱਚ ਤਿੰਨ ਦਿਨ ਲੱਗਣਗੇ। ਪੰਜਾਬ ਵਿੱਚ ਝੋਨੇ ਦੀ ਕਟਾਈ ਵੀ ਨਹੀਂ ਹੋਈ ਸੀ ਅਤੇ ਦਿੱਲੀ ਵਾਲੇ ਪਹਿਲਾਂ ਹੀ ਸ਼ਿਕਾਇਤ ਕਰ ਰਹੇ ਸਨ ਕਿ ਧੂੰਆਂ ਆ ਗਿਆ ਹੈ। ਅਸੀਂ ਉਹ ਗਾਰੰਟੀਆਂ ਵੀ ਪੂਰੀਆਂ ਕੀਤੀਆਂ ਹਨ ਜੋ ਅਸੀਂ ਨਹੀਂ ਦਿੱਤੀਆਂ ਸਨ।
ਉਨ੍ਹਾਂ ਕਿਹਾ ਕਿ ਭਾਜਪਾ ਸੀਬੀਆਈ, ਈਡੀ ਅਤੇ ਆਮਦਨ ਕਰ ਨੂੰ ਉਨ੍ਹਾਂ ਰਾਜਾਂ ਵਿੱਚ ਭੇਜਦੀ ਹੈ ਜਿੱਥੇ ਚੋਣਾਂ ਹੁੰਦੀਆਂ ਹਨ। ਅਰਵਿੰਦ ਕੇਜਰੀਵਾਲ ਨੂੰ ਮਿਲੀ ਧਮਕੀ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








