CM ਭਗਵੰਤ ਮਾਨ ਅੱਜ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੀ ਕਨਵੋਕੇਸ਼ਨ ‘ਚ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਦੇ ਬੱਚਿਆਂ ਦੇ ਭਵਿੱਖ ਰੁਸ਼ਨਾਉਣ ‘ਚ ਇਸ ਯੂਨੀਵਰਸਿਟੀ ਦੀ ਅਹਿਮ ਭੂਮਿਕਾ ਹੈ। ਸਕੂਲੀ ਸਿੱਖਿਆ ‘ਚ ਅਸੀਂ ਨੰਬਰ 1 ਹੋ ਗਏ ਹਾਂ ਤੇ ਹੁਣ ਅਸੀਂ ਕਾਲਜ ਤੇ ਯੂਨੀਵਰਸਿਟੀ ਪੱਧਰ ਦੀ ਸਿੱਖਿਆ ਨੂੰ ਉੱਚਾ ਚੁੱਕਣਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਸਿੱਖਿਆ ਦੇ ਖੇਤਰ ‘ਚ ਪੰਜਾਬ ਨੇ ਵੱਡੀ ਮੱਲ ਮਾਰੀ ਹੈ। ਉਨ੍ਹਾਂ ਦੱਸਿਆ ਕਿ 2026 ‘ਚ ਪੰਜਾਬ ਦੇ 882 ਵਿਦਿਆਰਥੀਆਂ ਨੇ NEET ਪ੍ਰੀਖਿਆ ਕਲੀਅਰ ਕੀਤੀ ਜਦੋਂ ਕਿ 2021 ‘ਚ ਸਿਰਫ਼ 80 ਬੱਚਿਆਂ ਨੇ NEET ਦੀ ਪ੍ਰੀਖਿਆ ਪਾਸ ਕੀਤੀ ਸੀ। NEET ਦੇ ਨਤੀਜਿਆਂ ‘ਚ 11 ਗੁਣਾ ਸੁਧਾਰ ਆਇਆ ਹੈ ਤੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬਿਹਤਰ ਨਤੀਜੇ ਹੋਏ ਹਨ।
ਉਨ੍ਹਾਂ ਦੱਸਿਆ ਕਿ Success ਵਾਸਤੇ ਇੱਕੋ ਸ਼ਾਰਟਕੱਟ ਹੈ ਤੇ ਉਹ ਹੈ Hard Work, CM ਮਾਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਨੌਕਰੀਆਂ ਦੇਣ ਵਾਲਾ ਬਣਨਾ ਪਵੇਗਾ। ਮੈਨੂੰ ਨੌਜਵਾਨਾਂ ਦੇ ਮਿਹਨਤ ਤੇ ਜਜ਼ਬਿਆਂ ‘ਤੇ ਕੋਈ ਸ਼ੱਕ ਨਹੀਂ ਹੈ। ਮਿਹਨਤ ਕਦੇ ਵੀ ਵਿਅਰਥ ਨਹੀਂ ਜਾਂਦੀ। ਜੇ ਉਹ ਰਾਤਾਂ ਜਾਗ-ਜਾਗ ਕੇ ਜਾਂ 4 ਵਜੇ ਸਵੇਰੇ ਅਲਾਰਮ ਲਗਾ ਕੇ ਉਠੇ ਹਨ ਤਾਂ ਉਨ੍ਹਾਂ ਦੀ ਮਿਹਨਤ ਜ਼ਰੂਰ ਰੰਗ ਲਿਆਏਗੀ।







