ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਇੰਦੌਰ ਵਿਚ ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਦਾ ਸ਼ੇਅਰ ਪੜ੍ਹ ਕੇ ਫੈਨਸ ਵਿਚ ਜੋਸ਼ ਭਰਿਆ। ਉਨ੍ਹਾਂ ਸ਼ੇਅਰ ਪੜ੍ਹਦੇ ਹੋਏ ਕਿਹਾ-‘ਜੇਕਰ ਖਿਲਾਫ ਹੈ ਹੋਨੇ ਦੋ, ਜਾਨ ਥੋੜ੍ਹੀ ਹੈ…ਸਭੀ ਕਾ ਖੂਨ ਹੈ ਸ਼ਾਮਲ ਯਹਾਂ ਕੀ ਮਿੱਟੀ ਮੇਂ, ਕਿਸੇ ਕੇ ਬਾਪ ਕਾ ਹਿੰਦੋਸਤਾਨ ਥੋੜ੍ਹੀ ਹੈ।
ਦਿਲਜੀਤ ਦੇ ਸ਼ੋਅ ਨੂੰ ਧਮਕੀ ਮਿਲੀ ਸੀ। ਇਸ ਦੇ ਬਾਵਜੂਦ ਦਿਲਜੀਤ ਨੇ ਇੰਦੌਰ ਵਿਚ ਸ਼ੋਅ ਕੀਤਾ।ਉਨ੍ਹਾਂ ਨੇ 45 ਫੁੱਟ ਉੱਚੇ ਐਲੀਵੇਟਰ ਤੋਂ ਮੰਚ ‘ਤੇ ਐਂਟਰੀ ‘ਜੈ ਸ਼੍ਰੀ ਮਹਾਕਾਲ’ ਦੇ ਜੈਕਾਰਿਆਂ ਦੇ ਨਾਲ ਲਈ। ਦਿਲਜੀਤ ਨੇ ਧਮਕੀ ਦੇਣ ਵਾਲਿਆਂ ਨੂੰ ਵੀ ਮੰਚ ਤੋਂ ਜਵਾਬ ਦਿੱਤਾ। ਦਿਲਜੀਤ ਨੇ ਕਿਹਾ ਮੇਰੇ ਇੰਦੌਰ ਆਉਣ ਤੇ ਪ੍ਰੋਗਰਾਮ ਨੂੰ ਰੋਕਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ। ਇਹ ਮਹਾਕਾਲ ਦੀ ਧਰਤੀ ਹੈ ਤੇ ਇਥੇ ਆਉਣ ਤੋਂ ਸਾਨੂੰ ਕੋਈ ਨਹੀਂ ਰੋਕ ਸਕਦਾ ਅਸੀਂ ਪਹਿਲਾਂ ਵੀ ਨਹੀਂ ਡਰੇ ਸੀ ਤੇ ਅੱਜ ਵੀ ਨਹੀਂ ਡਦੇ। ਤੁਹਾਡੀ ਤਾਕਤ ਹੀ ਸਾਨੂੰ ਇਥੇ ਲੈ ਕੇ ਆਈ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ ‘ਚ ਹੈੱਡ ਕਾਂਸਟੇਬਲ ਦੀ ਸ਼ੱਕੀ ਹਾਲਾਤਾਂ ‘ਚ ਮਿਲੀ ਦੇ/ਹ, ਪਰਿਵਾਰ ਨੇ ਗੋ/ਲੀ ਮਾਰ ਕੇ ਕ/ਤਲ ਕਰਨ ਦਾ ਜਤਾਇਆ ਖਦਸ਼ਾ
ਦੱਸ ਦੇਈਏ ਕਿ ਕੰਸਰਟ ਤੋਂ ਪਹਿਲਾਂ ਇੰਦੌਰ ਦੀਆਂ ਵੱਖ-ਵੱਖ ਸੰਸਥਾਵਾਂ ਨੂੰ 9 ਧਮਕੀ ਭਰੇ ਈ-ਮੇਲ ਮਿਲੇ। ਪੁਲਿਸ ਨੇ ਇਥੇ ਬੰਬ ਡਿਸਪੋਜਲ ਟੀਮ ਤਾਇਨਾਤ ਕੀਤੀ ਸੀ। ਡ੍ਰੋਨ ਨਾਲ ਵੀ ਨਿਗਰਾਨੀ ਕੀਤੀ ਜਾ ਰਹੀ ਸੀ। ਇੰਦੌਰ ਸ਼ੋਅ ਵਿਚ 7 ਕਰੋੜ ਰੁਪਏ ਤੋਂ ਜ਼ਿਆਦਾ ਦੇ ਟਿਕਟ ਵਿਕੇ। ਕੰਸਰਟ ਦੇ ਟਿਕਟ 1500 ਰੁਪਏ ਤੋਂ ਸ਼ੁਰੂ ਹੋਏ ਸਨ। ਸਭ ਤੋਂ ਮਹਿੰਗੀ GOAT ਟੇਬਲ 8 ਲੱਖ ਰੁਪਏ ਤੇ Born To Shine ਟੇਬਲ 5 ਲੱਖ ਰੁਪਏ ਦੀ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








