ਜੈ ਸ਼ਾਹ ਲਗਾਤਾਰ ਦੂਜੀ ਵਾਰ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਦੇ ਚੇਅਰਮੈਨ ਬਣੇ ਹਨ। ICC ਦੇ ਬੋਰਡ ਤੇ ਕਮੇਟੀ ਦੀਆਂ ਬੈਠਕਾਂ ਵਿਚ ਉਨ੍ਹਾਂ ਨੂੰ ਬਿਨਾਂ ਵਿਰੋਧ ਦੇ ਚੁਣਿਆ ਗਿਆ। ਇੰਡੋਨੇਸ਼ੀਆ ਦੇ ਬਾਲੀ ਵਿਚ ਹੋਈ ਬੈਠਕ ਵਿਚ ਡਾਇਰੈਕਟਰਸ ਨੇ ਜੈ ਸ਼ਾਹ ਨੂੰ ਫਿਰ ਚੇਅਰਮੈਨ ਬਣਾਉਣ ਦਾ ਪ੍ਰਸਤਾਵ ਦਿੱਤਾ ਸੀ।
ਇਸ ਮੌਕੇ ਜੈ ਸ਼ਾਹ ਨੇ ਕਿਹਾ ਕਿ ICC ਚੇਅਰਮੈਨ ਵਜੋਂ ਕੰਮ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ। ਇਹ ਇਕ ਵੱਡੀ ਜ਼ਿੰਮੇਵਾਰੀ ਵੀ ਹੈ। ਮੈਂ ਦੁਨੀਆ ਭਰ ਵਿਚ ਕ੍ਰਿਕਟ ਨੂੰ ਅੱਗੇ ਵਧਾਉਣ ਲਈ ਸਾਰੇ ਮੈਂਬਰਾਂ ਨਾਲ ਮਿਲ ਕੇ ਕੰਮ ਕਰਦਾ ਰਹਾਂਗਾ। ਅਸੀਂ ਕ੍ਰਿਕਟ ਦੇ ਸਭ ਤੋਂ ਅਹਿਮ ਤੇ ਰੋਮਾਂਚਕ ਦੌਰ ਵਿਚ ਹਾਂ। 2028 ਲਾਸ ਏਂਜਲਸ ਓਲੰਪਿਕ ਵਿਚ ਕ੍ਰਿਕਟ ਦੀ ਵਾਪਸੀ ਸਾਡੇ ਲਈ ਨਵੇਂ ਦਰਸ਼ਕਾਂ ਤੱਕ ਪਹੁੰਚਣ ਦਾ ਵੱਡਾ ਮੌਕਾ ਹੈ। ਸਾਡੀ ਜ਼ਿੰਮੇਵਾਰੀ ਸਿਰਫ ਵੱਡੇ ਟੂਰਨਾਮੈਂਟ ਦਾ ਸਫਲ ਆਯੋਜਨ ਕਰਨਾ ਨਹੀਂ ਹੈ। ਅਸੀਂ ਕ੍ਰਿਕਟ ਦਾ ਭਵਿੱਖ ਮਜ਼ਬੂਤ ਬਣਾਉਣਾ ਹੈ। ਇਸ ਲਈ ਖਿਡਾਰੀਆਂ, ਫੈਨਸ, ਕਮਰਸ਼ੀਅਲ ਪਾਰਟਨਰਸ ਤੇ ਖੇਡ ਨਾਲ ਜੁੜੇਸਾਰੇ ਲੋਕਾਂ ਦੇ ਹਿੱਤਾਂ ਦਾ ਧਿਆਨ ਰੱਖਣਾ ਹੋਵੇਗਾ।
ਇਹ ਵੀ ਪੜ੍ਹੋ : MP ਅੰਮ੍ਰਿਤਪਾਲ ਦਾ ਪਰਿਵਾਰ ਅੱਜ ਦਾਖ਼ਲ ਕਰੇਗਾ ਨਵੀਂ ਪਟੀਸ਼ਨ, ਦਾਦੀ ਦੇ ਸਸਕਾਰ ਲਈ ਮੰਗੀ ਜਾ ਰਹੀ ਪੈਰੋਲ
ਜੈ ਸ਼ਾਹ ਦੂਜੇ ਭਾਰਤੀ ਹਨ ਜੋ ਲਗਾਤਾਰ ਦੂਜੀ ਵਾਰ ICC ਚੇਅਰਮੈਨ ਬਣੇ ਹਨ। ਉਨ੍ਹਾਂ ਤੋਂ ਪਹਿਲਾਂ ਸਸ਼ਾਂਕ ਮਨੋਹਰ ਲਗਾਤਾਰ 2 ਵਾਰ ICC ਚੇਅਰਮੈਨ ਰਹੇ ਹਨ। ਸ਼ਸ਼ਾਂਕ ਨੇ ਨਵੰਬਰ 2015 ਤੋਂ 2016 ਤੱਕ BCCI ਪ੍ਰੈਜੀਡੈਂਟ ਰਹਿੰਦੇ ਹੋਏ ਅੰਤਰਿਮ ਚੇਅਰਮੈਨ ਵਜੋਂ ਇਹ ਜ਼ਿੰਮੇਵਾਰੀ ਸੰਭਾਲੀ ਸੀ। ਫਿਰ ਉਹ ਮਈ 2016 ਵਿਚ ICC ਚੇਅਰਮੈਨ ਚੁਣੇ ਗਏ। ਉਹ ਮਈ 2018 ਵਿਚ ਦੁਬਾਰਾ ਬਿਨਾਂ ਵਿਰੋਧ ਦੇ ਚੁਣੇ ਗਏ। ਉਨ੍ਹਾਂ ਨੇ 30 ਜੂਨ 2020 ਨੂੰ ਦੂਜਾ ਕਾਰਜਕਾਲ ਪੂਰਾ ਕੀਤਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








