IPL 2027 ਦੇ ਰਿਟੈਂਸ਼ਨ ਤੋਂ ਪਹਿਲਾਂ ਇੱਕ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ। CSK ਯਾਨੀ ਚੇਨਈ ਸੁਪਰਕਿੰਗਸ ਦੇ ਸਾਬਕਾ ਕੈਪਟਨ ਐੱਮ.ਐੱਸ. ਧੋਨੀ ਨੇ ਆਈਪੀਐੱਲ ਤੋਂ ਵੀ ਰਿਟਾਇਰਮੈਂਟ ਦਾ ਐਲਾਨ ਕਰ ਦਿੱਤਾ ਹੈ। ਯਾਨੀ ਉਹ ਅਗਲੇ ਸਾਲ ਹੋਣ ਵਾਲੇ ਆਈਪੀਐੱਲ ਵਿਚ ਨਜ਼ਰ ਨਹੀਂ ਆਉਣਗੇ। ਇਸ ਵਿਚਾਲੇ ਚੇਨਈ ਸੁਪਰਕਿੰਗਸ ਨੇ ਉਨ੍ਹਾਂ ਟੀਮ ਦਾ ਨਵਾਂ ਮੇਂਟਰ ਬਣਾਉਣ ਦਾ ਫੈਸਲਾ ਕੀਤਾ ਹੈ। ਰਿਟੇਂਸ਼ਨ ਲਿਸਟ ਆਉਣ ਤੋਂ ਪਹਿਲਾਂ ਹੀ ਇਹ ਖਬਰ ਸਾਹਮਣੇ ਆ ਗਈ ਹੈ। ਯਾਨੀ ਧੋਨੀ ਹੁਣ ਕ੍ਰਿਕਟ ਦੇ ਮੈਦਾਨ ਵਿਚ ਖੇਡਦੇ ਹੋਏ ਨਜ਼ਰ ਨਹੀਂ ਆਉਣਗੇ, ਪਰ ਉਹ ਟੀਮ ਦੇ ਨਾਲ ਨਵੀਂ ਭੂਮਿਕਾ ਵਿਚ ਜੁੜੇ ਰਹਿਣਗੇ। ਇਸ ਬਾਰੇ CSK ਵੱਲੋਂ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਜਾਣਕਾਰੀ ਦਿੱਤੀ ਗਈ ਹੈ।
MS ਧੋਨੀ ਪਹਿਲਾਂ ਆਈਪੀਐੱਲ ਯਾਨੀ 2008 ਤੋਂ ਚੇਨਈ ਸੁਪਰਕਿੰਗਸ ਦੇ ਨਾਲ ਹੀ ਜੁੜੇ ਰਹੇ। ਵਿਚ ਦੋ ਸਾਲਾਂ ਲਈ ਜਦੋਂ ਸੀਐੱਸਕੇ ਨੂੰ ਸਸਪੈਂਡ ਕਰ ਦਿੱਤਾ ਸੀ, ਉਦੋਂ ਉਹ ਦੂਜੀ ਟੀਮ ਲਈ ਖੇਡੇ, ਪਰ ਜਿਵੇਂ ਹੀ ਚੇਨਈ ਦੀ ਵਾਪਸੀ ਹੋਈ, ਉਹ ਮੁੜ ਤੋਂ ਇਸ ਟੀਮ ਦੇ ਨਾਲ ਜੁੜ ਗਏ ਸਨ, ਉਦੋਂ ਤੋਂ ਲੈ ਕੇ ਹੁਣ ਤੱਕ ਉਹ ਇਸੇ ਟੀਮ ਦੇ ਨਾਲ ਖੇਡ ਰਹੇ ਹਨ।

ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ ਸੀਐੱਸਕੇ ਦੇ ਪੰਜ ਵਾਰ ਆਈਪੀਐੱਲ ਦਾ ਖਿਤਾਬ ਆਪਣੇ ਨਾਂ ਕੀਤਾ ਸੀ। ਵਿਚ ਜਦੋਂ ਧੋਨੀ ਨੇ ਖੁਦ ਹੀ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਤਾਂ ਪਹਿਲਾਂ ਰਵਿੰਦਰ ਜਡੇਜਾ ਨੂੰ ਕਮਾਨ ਦਿੱਤੀ ਗਈ, ਇਸ ਤੋਂ ਬਾਅਦ ਰਿਤੂਰਾਜ ਗਾਇਕਵਾੜ ਵੀ ਟੀਮ ਦੇ ਕਪਤਾਨ ਰਹੇ, ਪਰ ਉਨ੍ਹਾਂ ਦੀ ਕਪਤਾਨੀ ਵਿਚ ਟੀਮ ਨੇ ਉਸ ਮੁਕਾਮ ਨੂੰ ਹਾਸਲ ਨਹੀਂ ਕੀਤਾ, ਜਿਥੋਂ ਤੱਕ ਧੋਨੀ ਦੀ ਕਪਤਾਨੀ ਵਿਚ ਪਹੁੰਚੀ ਸੀ। ਇਸ ਸਮੇਂ ਰਿਤੂਰਾਜ ਗਾਇਕਵਾੜ ਹੀ ਟੀਮ ਕਪਤਾਨੀ ਕਰ ਰਹੇ ਹਨ। ਆਈਪੀਐੱਲ ਵਿਚ 278 ਮੈਚਾਂ ਵਿਚ ਧੋਨੀ ਨੇ 38.30 ਦੀ ਔਸਤ ਅਤੇ 137.45 ਦੇ ਸਟ੍ਰਾਈਕ ਰੇਟ ਤੋਂ 5,439 ਦੌੜਾਂ ਬਣਾਈਆਂ ਹਨ। ਉਨ੍ਹਾਂ ਦੇ ਇਨ੍ਹਾਂ ਮੈਚਾਂ ਵਿਚ 24 ਹਾਫ-ਸੇਂਚੁਰੀ ਸ਼ਾਮਲ ਹਨ, ਜਿਸ ਵਿਚ ਉਨ੍ਹਾਂ ਦਾ ਹਾਈਐਸਟ ਸਕੋਰ ਨਾਬਾਦ 84 ਦੌੜਾਂ ਰਿਹਾ। ਉਨ੍ਹਾਂ ਨੇ ਟੂਰਨਾਮੈਂਟ ਵਿਚ 264 ਛੱਕੇ ਵੀ ਲਾਏ। ਹਾਲਾਂਕਿ ਇਹ ਸੈਂਕੜੇ ਨਹੀਂ ਲਾ ਸਕੇ।
ਇਹ ਵੀ ਪੜ੍ਹੋ : 21 ਨਵੰਬਰ ਨੂੰ ਪੰਜਾਬ ਆਉਣਗੇ MP ਅੰਮ੍ਰਿਤਪਾਲ ਸਿੰਘ! ‘ਵਾਰਿਸ ਪੰਜਾਬ ਦੇ’ ਨੇ ਕੀਤਾ ਦਾਅਵਾ
ਚੇਨਈ ਸੁਪਰਕਿੰਗ ਦੀ ਟੀਮ ਹੁਣ ਅਗਲੇ ਸਾਲ ਦੇ ਆਈਪੀਐੱਲ ਵਿਚ ਬਿਨਾਂ ਧੋਨੀ ਦੇ ਉਤਰੇਗੀ। ਹਾਲਾਂਕਿ ਪਿਛਲੇ ਸਾਲ ਵੀ ਧੋਨੀ ਨੇ ਆਈਪੀਐੱਲ ਦੇ ਮੈਚ ਨਹੀਂ ਖੇਡੇ ਸਨ। ਉਨ੍ਹਾਂ ਦੀ ਜਗ੍ਹਾ ਸੰਜੂ ਸੈਮਸਨ ਨੇ ਕੀਪਿੰਗ ਦੀ ਜ਼ਿੰਮੇਵਾਰੀ ਨਿਭਾਈ ਸੀ। ਪਿਛਲੇ ਸੀਜ਼ਨ ਉਹ ਟੀਮ ਦੇ ਨਾਲ ਹੀ ਟ੍ਰੈਵਲ ਨਹੀਂ ਕਰ ਰਹੇ ਸਨ, ਕਿਉਂਕਿ ਸੱਟ ਲੱਗੀ ਸੀ। ਧੋਨੀ ਨੇ ਆਈਪੀਐੱਲ ਦਾ ਆਪਣਾ ਆਖਰੀ ਮੈਚ 25 ਮਈ 2025 ਨੂੰ ਗੁਜਰਾਤ ਟਾਈਟਨਸ ਖਿਲਾਫ ਅਹਿਮਦਾਬਾਦ ਵਿਚ ਖੇਡਿਆ ਸੀ, ਹਾਲਾਂਕਿ ਉਦੋਂ ਉਨ੍ਹਾਂ ਦੀ ਬੈਟਿੰਗ ਨਹੀਂ ਆਈ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਰਾਜਸਥਾਨ ਰਾਇਲਸ ਦੇ ਖਿਲਾਫ ਦਿੱਲੀ ਵਿਚ ਆਈਪੀਐੱਲ ਮੈਚ ਖੇਡਿਆ ਸੀ, ਉਦੋਂ ਉਨ੍ਹਾਂ ਬੱਲੇ ਤੋਂ 16 ਦੌੜਾਂ ਆਏ ਸਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








