ਅੱਜ SGPC ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ। ਦੁਪਹਿਰ 12 ਵਜੇ ਜਨਰਲ ਇਜਲਾਸ ‘ਚ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ। ਸੁਖਬੀਰ ਬਾਦਲ ਵੱਲੋਂ ਐਲਾਨੇ ਨਾਮ ‘ਤੇ ਮੈਂਬਰ ਸਹਿਮਤੀ ਦੇਣਗੇ। ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਹਨ। ਕਿਆਸ ਅਰਾਈਆਂ ਤਾਂ ਇਹ ਹੀ ਲਗਾਈਆਂ ਜਾ ਰਹੀਆਂ ਹਨ ਕਿ ਮੁੜ ਤੋਂ ਸੁਖਜਿੰਦਰ ਸਿੰਘ ਧਾਮੀ ਹੀ SGPC ਦੇ ਪ੍ਰਧਾਨ ਹੋਣਗੇ।
ਹਰਜਿੰਦਰ ਸਿੰਘ ਧਾਮੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹ 2021 ਵਿਚ ਪਹਿਲੀ ਵਾਰ ਚੋਣ ਮੈਦਾਨ ਵਿਚ ਉਤਰੇ ਸਨ ਤੇ ਉਦੋਂ ਵੀ ਉਹ ਜਿੱਤ ਗਏ ਸਨ ਤੇ ਪਹਿਲੀ ਵਾਰ 29 ਨਵੰਬਰ 2021 ਨੂੰ ਤੇ ਦੂਜੀ ਵਾਰ 2022 ਵਿਚ, ਤੀਜੀ ਵਾਰ 2023 ਵਿਚ ਤੇ ਚੌਥੀ ਵਾਰ 28 ਅਕਤੂਬਰ 2024 ਦੇ ਵਿਚ ਉਹ ਪ੍ਰਧਾਨ ਬਣੇ। 5ਵੀਂ 3 ਨਵੰਬਰ 2025 ਵਿਚ ਵੀ ਫਿਰ ਤੋਂ ਪ੍ਰਧਾਨ ਬਣੇ ਹਨ। ਇਸ ਲਈ ਇਹ ਚਰਚਾ ਹੈ ਕਿ ਹੋ ਸਕਦਾ ਹੈ ਕਿ ਇਸ ਵਾਰ ਵੀ ਧਾਮੀ ਹੀ SGPC ਦੇ ਪ੍ਰਧਾਨ ਚੁਣੇ ਜਾਣ। ਜਨਰਲ ਇਜਲਾਸ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਤੇ 11 ਅੰਤ੍ਰਿਗ ਕਮੇਟੀ ਦੇ ਮੈਂਬਰਾਂ ਦੀ ਚੋਣ ਕੀਤੀ ਜਾਵੇਗੀ। ਇਸ ਨੂੰ ਲੈ ਕੇ ਐਡਵੋਕੇਟ ਧਾਮੀ ਦਾ ਵੀ ਬਿਆਨ ਸਾਹਮਣੇ ਆਇਆ ਹੈ ਕਿ ਜਿਸ ਦੇ ਭਾਗਾਂ ‘ਚ ਸੇਵਾ ਉਸਨੂੰ ਮਿਲ ਜਾਵੇਗੀ।
ਇਹ ਵੀ ਪੜ੍ਹੋ : MP ਅੰਮ੍ਰਿਤਪਾਲ ਨੂੰ ਲੈਣ ਲਈ ਪੰਜਾਬ ਪੁਲਿਸ ਦੇ ਮੁਲਾਜ਼ਮ ਪਹੁੰਚੇ ਅਸਾਮ, ਕੱਲ੍ਹ ਡਿਬਰੂਗੜ੍ਹ ਤੋਂ ਲਿਆਂਦਾ ਜਾਵੇਗਾ ਅੰਮ੍ਰਿਤਸਰ
ਬੀਤੇ ਦਿਨੀਂ ਸੁਖਬੀਰ ਸਿੰਘ ਬਾਦਲ ਦਾ ਵੀ ਬਿਆਨ ਸਾਹਮਣੇ ਆਇਆ ਸੀ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਮੈਂਬਰਾਂ ਦੀ ਸਹਿਮਤੀ ਨਾਲ ਪ੍ਰਧਾਨ ਦੀ ਚੋਣ ਹੋਵੇਗੀ। ਵਿਚਾਰ ਸਾਂਝੇ ਕੀਤੇ ਜਾਣਗੇ ਤੇ ਫਿਰ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਅਜਿਹੇ ਵਿਚ ਹਰ ਕਿਸੇ ਦੀ ਨਜ਼ਰਾਂ ਟਿਕੀਆਂ ਹੋਈਆਂ ਹਨ ਕਿ ਆਖਿਰਕਾਰ SGPC ਦਾ ਪ੍ਰਧਾਨ ਕੌਣ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








