ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਦਾ ਐਲਾਨ ਹੋ ਗਿਆ ਹੈ। 35 ਵਾਰਡਾਂ ਵਿਚ ਚੋਣਾਂ ਲਈ 23 ਦਸੰਬਰ ਨੂੰ ਵੋਟਾਂ ਪੈਣਗੀਆਂ। 26 ਦਸੰਬਰ ਨੂੰ ਵੋਟਾਂ ਦੀ ਗਿਣਤੀ ਕਰਕੇ ਨਤੀਜੇ ਐਲਾਨੇ ਜਾਣਗੇ। ਚੰਡੀਗੜ੍ਹ ਦੇ ਇਲੈਕਸ਼ਨ ਕਮਿਸ਼ਨਰ ਵਿਜੇ ਦੇਵ ਨੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਚੋਣਾਂ ਵਿਚ 4 ਲਖ 60 ਹਜ਼ਾਰ 209 ਵੋਟਰ ਆਪਣੇ ਵੋਟ ਦਾ ਇਸਤੇਮਾਲ ਕਰਨਗੇ। ਦੂਜੇ ਪਾਸੇ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਕਿਸੇ ਤਰ੍ਹਾਂ ਤੋਂ ਚੋਣ ਪ੍ਰਚਾਰ ਨਹੀਂ ਹੋਵੇਗਾ। ਚੋਣ ਪ੍ਰੋਗਰਾਮ ਐਲਾਨਦੇ ਹੀ ਸ਼ਹਿਰ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਨਗਰ ਨਿਗਮ ਵਿਚ ਕੁਲ 35 ਵਾਰਡ ਹਨ ਜਿਸ ਲਈ ਚੋਣਾਂ ਹੋਣਗੀਆਂ। ਇਥੇ ਕੌਂਸਲਰਾਂ ਦੀ ਚੋਣ 5 ਸਾਲ ਲਈ ਹੁੰਦੀ ਹੈ ਪਰ ਮੇਅਰ ਹਰ ਸਾਲ ਚੁਣਿਆ ਜਾਂਦਾ ਹੈ। ਮੇਅਰ ਦੀ ਚੋਣ ਕੌਂਸਲਰ ਹੀ ਕਰਦੇ ਹਨ।
ਚੋਣ ਅਧਿਕਾਰੀ ਵਿਜੇ ਦੇਵ ਨੇ ਦੱਸਿਆ ਕਿ ਨਗਰ ਨਿਗਮ ਦੀਆਂ ਪਿਛਲੀਆਂ ਚੋਣਾਂ ਦਸੰਬਰ 2021 ਵਿਚ ਹੋਈਆਂ ਸਨ। ਹੁਣ ਮੌਜੂਦਾ ਕਾਰਜਕਾਲ ਪੂਰਾ ਹੋਣ ਜਾ ਰਿਹਾ ਹੈ। ਇਸ ਲਈ ਪ੍ਰਸ਼ਾਸਨ ਤੇ ਪੁਲਿਸ ਨੇ ਮਿਲ ਕੇ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਚੋਣ ਪ੍ਰੋਗਰਾਮ ਮੁਤਾਬਕ 26 ਨਵੰਬਰ ਤੋਂ 3 ਦਸੰਬਰ ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਣਗੇ। 4 ਦਸੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਹੋਵੇਗੀ ਤੇ 7 ਦਸੰਬਰ ਤੱਕ ਉਮੀਦਵਾਰ ਨਾਂ ਵਾਪਸ ਲੈ ਸਕਣਗੇ।
ਇਹ ਵੀ ਪੜ੍ਹੋ : ਦੋਰਾਹਾ : ਪਰਾਲੀ ਦੇ ਧੂੰਏ ਨਾਲ ਟਕਰਾਈਆਂ 2 ਬਾਈਕਾਂ, ਖੇਤਾਂ ‘ਚ ਡਿੱਗੇ ਪਤੀ-ਪਤਨੀ, ਝੁਲਸਣ ਕਰਕੇ ਔਰਤ ਦੀ ਗਈ ਜਾ/
ਨਗਰ ਨਿਗਮ ਚੋਣਾਂ ਲਈ ਸ਼ਹਿਰ ਵਿਚ ਕੁੱਲ 76 ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਸਾਰੇ ਵੋਟਰ ਕੇਂਦਰਾਂ ‘ਤੇ ਲਾਈਵ ਵੈੱਬਕਾਟਿੰਗ ਦੀ ਵਿਵਸਥਾ ਰਹੇਗੀ। ਇਸ ਨਾਲ ਮਤਦਾਨ ਪ੍ਰਕਿਰਿਆ ‘ਤੇ ਨਜ਼ਰ ਰੱਖੀ ਜਾ ਸਕੇਗੀ। ਵੋਟਰਾਂ ਦੀ ਸਹੂਲਤ ਲਈ ਨਗਰ ਨਿਗਮ ਚੋਣਾਂ ਨਾਲ ਜੁੜਿਆ ਐਪ ਵੀ ਉਪਲਬਧ ਰਹੇਗਾ। ਇਸ ਵਿਚ ਲਾਈਵ ਵੇਟਿੰਗ ਪੀਰੀਅਡ ਦੀ ਜਾਣਕਾਰੀ ਦੇਣ ਦੀ ਵਿਵਸਥਾ ਦੱਸੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








