ਹਰਜਿੰਦਰ ਸਿੰਘ ਧਾਮੀ 6ਵੀਂ ਵਾਰ SGPC ਪ੍ਰਧਾਨ ਬਣੇ ਹਨ। ਉਨ੍ਹਾਂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ। ਅੰਮ੍ਰਿਤਸਰ ਸਥਿਤ SGPC ਮੁੱਖ ਦਫਤਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੋਈਆਂ ਚੋਣਾਂ ਤੋਂ ਪਹਿਲਾਂ ਪ੍ਰਧਾਨ ਅਹੁਦੇ ਦੇ ਉਮੀਦਵਾਰ ਦੀ ਚੋਣ ਕਰਨ ਦਾ ਅਧਿਕਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੌਂਪਿਆ ਗਿਆ ਸੀ ਬੀਬੀ ਜਾਗੀਰ ਕੌਰ ਦੇ ਨਾਂ ‘ਤੇ ਸਹਿਮਤੀ ਨਾ ਬਣਨ ਮਗਰੋਂ ਧਾਮੀ ਨੂੰ ਦੁਬਾਰਾ ਮੌਕਾ ਮਿਲਿਆ।
ਪ੍ਰਧਾਨ ਅਹੁਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਬਦਲ ਬਾਦਲ ਵਿਚ ਮੰਥਨ ਚੱਲ ਰਿਹਾ ਸੀ। SGPC ਮੈਂਬਰਾਂ ਨੇ ਚੋਣਾਂ ਤੋਂ ਪਹਿਲਾਂ ਉਮੀਦਵਾਰ ਦਾ ਨਾਂ ਤੈਅ ਕਰਨ ਦੀ ਜ਼ਿੰਮੇਵਾਰੀ ਸੁਖਬੀਰ ਬਾਦਲ ਨੂੰ ਸੌਂਪ ਦਿੱਤੀ ਸੀ। ਬੀਤੀ ਸ਼ਾਮ ਸੁਖਬੀਰ ਬਾਦਲ ਨੇ ਮੈਂਬਰਾਂ ਤੇ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ। ਇਹ ਮੀਟਿੰਗ 20 ਮਿੰਟ ਚੱਲੀ ਤੇ ਇਸ ਵਿਚ ਪ੍ਰਧਾਨ ਅਹੁਦੇ ਦੀ ਚੋਣ ‘ਤੇ ਚਰਚਾ ਹੋਈ।
ਇਹ ਵੀ ਪੜ੍ਹੋ : MP ਅੰਮ੍ਰਿਤਪਾਲ ਨੂੰ ਲੈਣ ਲਈ ਪੰਜਾਬ ਪੁਲਿਸ ਦੇ ਮੁਲਾਜ਼ਮ ਪਹੁੰਚੇ ਅਸਾਮ, ਕੱਲ੍ਹ ਡਿਬਰੂਗੜ੍ਹ ਤੋਂ ਲਿਆਂਦਾ ਜਾਵੇਗਾ ਅੰਮ੍ਰਿਤਸਰ
SGPC ਦੇ ਕੁੱਲ 190 ਮੈਂਬਰੀ ਹਾਊਸ ਵਿਚ ਇਸ ਵਾਰ ਸਿਰਫ 138 ਮੈਂਬਰ ਹੀ ਵੋਟ ਪਾ ਸਕਦੇ ਹਨ। 5 ਸਿੰਘ ਸਾਹਿਬਾਨ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ। ਦੂਜੇ ਪਾਸੇ 39 ਮੈਂਬਰਾਂ ਦੀ ਮੌਤ, 5 ਦੇ ਅਸਤੀਫੇ ਤੇ ਤਿੰਨ ਮੈਂਬਰਾਂ ਦੇ ਇਜਲਾਸ ਵਿਚ ਸ਼ਾਮਲ ਹੋਣ ਦੀ ਰੋਕ ਦੇ ਚੱਲਦਿਆਂ 47 ਮੈਂਬਰ ਵੋਟ ਪ੍ਰਕਿਰਿਆ ਤੋਂ ਬਾਹਰ ਸਨ। ਇਸ ਦੇ ਬਾਅਦ ਧਾਮੀ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








