ਭਾਰਤੀ ਟੀਮ ਨੇ ਨਿਊਜ਼ੀਲੈਂਡ ਖਿਲਾਫ ਪਹਿਲੇ ਟੈਸਟ ਦੇ ਤੀਜੇ ਦਿਨ 4 ਵਿਕਟਾਂ ‘ਤੇ 486 ਦੌੜਾਂ ਬਣਾਈਆਂ ਹਨ। ਵੇਲਿੰਗਟਨ ਵਿਚ ਸ਼ਨੀਵਾਰ ਨੂੰ ਟੀਮ ਨੇ ਪਹਿਲੀ ਪਾਰੀ ਵਿਚ 118 ਦੌੜਾਂ ਦੀ ਬੜ੍ਹਤ ਬਣਾ ਲਈ ਹੈ। ਕੇਐੱਲ ਰਾਹੁਲ ਨੇ ਟੈਸਟ ਕ੍ਰਿਕਟ ਦਾ ਉਹ ਮੁਕਾਮ ਹਾਸਲ ਕੀਤਾ ਜਿਥੇ ਤੱਕ ਸਾਬਕਾ ਭਾਰਤੀ ਕ੍ਰਿਕਟਰ ਸੁਨੀਲ ਗਾਵਸਕਰ ਤੇ ਵੀਰੇਂਦਰ ਸਹਿਵਾਗ ਵੀ ਨਹੀਂ ਪਹੁੰਚ ਸਕੇ। ਉਹ ਸਾਰੇ SENA ਦੇਸ਼ਾਂ ਯਾਨੀ ਸਾਊਥ ਅਫਰੀਕਾ, ਇੰਗਲੈਂਡ, ਨਿਊਜ਼ੀਲੈਂਡ ਤੇ ਆਸਟ੍ਰੇਲੀਆ ਵਿਚ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਓਪਨਰ ਬਣ ਗਏ।
ਕੇਐੱਲ ਰਾਹੁਲ ਚਾਰੋਂ SENA ਦੇਸ਼ਾਂ ਵਿਚ ਟੈਸਟ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਓਪਨਰ ਬਣੇ। ਉਹ ਅਜਿਹਾ ਕਰਨ ਵਾਲੇ ਦੂਜੇ ਏਸ਼ੀਆਈ ਖਿਡਾਰੀ ਹਨ। ਉੁਨ੍ਹਾਂ ਤੋਂ ਪਹਿਲਾਂ ਪਾਕਿਸਤਾਨ ਦੇ ਸਈਦ ਅਨਵਰ ਇਹ ਉਪਲਬਧੀ ਹਾਸਲ ਕਰ ਚੁੱਕੇ ਹਨ। ਕਿਸੇ ਵੀ ਨੰਬਰ ‘ਤੇ ਬੈਟਿੰਗ ਕਰਦੇ ਹੋਏ ਹੁਣ ਤੱਕ 8 ਬੱਲੇਬਾਜ਼ ਸਾਰੇ SENA ਦੇਸ਼ਾਂ ਵਿਚ ਸੈਂਕੜਾ ਲਗਾ ਚੁੱਕੇ ਹਨ।

ਭਾਰਤ 1932 ਤੋਂ ਟੈਸਟ ਕ੍ਰਿਕਟ ਖੇਡ ਰਿਹਾ ਹੈ। 94 ਸਾਲਾਂ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਟੈਸਟ ਕ੍ਰਿਕਟ ਦੀ ਇਕ ਪਾਰੀ ਵਿਚ ਭਾਰਤ ਦੇ ਟੌਪ-5 ਬੱਲੇਬਾਜ਼ਾਂ ਨੇ ਵਿਦੇਸ਼ ਵਿਚ 50+ ਸਕੋਰ ਬਣਾਇਆ ਹੈ। ਵੇਲਿੰਗਟਨ ਟੈਸਟ ਵਿਚ ਹੁਣ ਤੱਕ ਯਸ਼ਸਵੀ ਜਾਇਸਵਾਲ, ਰਾਹੁਲ, ਪਡਿਕਵਲ, ਗਿੱਲ ਤੇ ਪੰਤ ਨੇ 50 ਤੋਂ ਵਧ ਦੌੜਾਂ ਬਣਾਈਆਂ।
KL Rahul ਨਿਊਜ਼ੀਲੈਂਡ ਵਿਚ ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਹਨ। ਉੁਨ੍ਹਾਂ ਨੇ ਵੇਲਿੰਗਟਨ ਵਿਚ ਪਹਿਲੀ ਪਾਰੀ ਵਿਚ ਹੀ 136 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਉਹ ਨਿਊਜ਼ੀਲੈਂਡ ਵਿਚ ਟੈਸਟ ਡੈਬਿਊ ਪਾਰੀ ਵਿਚ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਭਾਰਤੀ ਬਣ ਗਏ। ਉਨ੍ਹਾਂ ਨੇ ਸੁਨੀਲ ਗਾਵਸਕਰ ਦੇ 116 ਦੌੜਾਂ ਦੇ ਸਕੋਰ ਨੂੰ ਪਿੱਛੇ ਛੱਡ ਦਿੱਤਾ। ਰਾਹੁਲ 2 ਸੈਂਕੜੇ ਸਾਂਝੇਦਾਰੀਆਂ ਵਿਚ ਸ਼ਾਮਲ ਰਹੇ। ਉਨ੍ਹਾਂ ਨੇ ਜਾਇਸਵਾਲ ਨਾਲ ਪਹਿਲੇ ਵਿਕਟ ਲਈ 130 ਦੌੜਾਂ ਦੀ ਤੇ ਦੇਵਦੱਤ ਪਡਿਕੱਲ ਨਾਲ ਦੂਜੇ ਵਿਕਟ ਲਈ 165 ਦੌੜਾਂ ਜੋੜੀਆਂ। ਉਹ ਨਿਊਜ਼ੀਲੈਂਡ ਵਿਚ ਇਕ ਹੀ ਪਾਰੀ ਵਿਚ 2 ਸੈਂਕੜੇ ਸਾਂਝੇਦਾਰੀਆਂ ਵਿਚ ਸ਼ਾਮਲ ਰਹਿਣ ਵਾਲੇ ਤੀਜੇ ਭਾਰਤੀ ਬਣੇ। ਉਨ੍ਹਾਂ ਤੋਂ ਪਹਿਲਾਂ ਰਾਹੁਲ ਦ੍ਰਵਿੜ ਤੇ ਗੌਤਮ ਗੰਭੀਰ ਅਜਿਹਾ ਕਰ ਚੁੱਕੇ ਹਨ।
ਇਹ ਵੀ ਪੜ੍ਹੋ : ਗੁਰੂਧਾਮਾਂ ਦੇ ਦਰਸ਼ਨਾਂ ਲਈ 1,822 ਸਿੱਖ ਸ਼ਰਧਾਲੂਆਂ ਨੂੰ ਮਿਲਿਆ ਵੀਜ਼ਾ, ਭਲਕੇ ਪਾਕਿਸਤਾਨ ਜਾਵੇਗਾ ਜਥਾ
ਰਾਹੁਲ SENA ਦੇਸ਼ਾਂ ਵਿਚ ਭਾਰਤ ਲਈ ਸ਼ੁਰੂਆਤੀ ਦੋਵੇਂ ਵਿਕਟਾਂ ਲਈ ਸੈਂਕੜੇ ਸਾਂਝੇਦਾਰੀਆਂ ਕਰਨ ਵਾਲੇ ਚੌਥੇ ਖਿਡਾਰੀ ਵੀ ਬਣੇ। ਉਨ੍ਹਾਂ ਤੋਂ ਪਹਿਲਾਂ ਸੁਨੀਲ ਗਾਵਸਕਰ, ਵੀਰੇਂਦਰ ਸਹਿਵਾਗ ਇਹ ਉਪਲਬਧੀ ਹਾਸਲ ਕਰ ਚੁੱਕੇ ਹਨ। ਕੇਐੱਲ ਰਾਹੁਲ 2021 ਤੋਂ ਹੁਣ ਤੱਕ ਟੈਸਟ ਵਿਚ ਓਪਨਿੰਗ ਕਰਦੇ ਹੋਏ 7 ਸੈਂਕੜੇ ਲਗਾ ਚੁੱਕੇ ਹਨ। ਉਹ ਇਸ ਪੀਰੀਅਡ ਵਿਚ ਸਭ ਤੋਂ ਵਧ ਸੈਂਕੜੇ ਲਗਾਉਣ ਵਾਲੇ ਸਲਾਮੀ ਬੱਲੇਬਾਜ਼ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








