IPL 2027 ਤੋਂ ਪਹਿਲਾਂ ਪੰਜਾਬ ਕਿੰਗਜ਼ ਨੇ ਪਾਰਸ ਮਹਾਂਬਰੇ ਨੂੰ ਨਵਾਂ ਬਾਲਿੰਗ ਕੋਚ ਨਿਯੁਕਤ ਕੀਤਾ ਹੈ। ਪੰਜਾਬ ਕਿੰਗਸ ਨੇ ਇਸ ਦੀ ਅਧਿਕਾਰਕ ਪੁਸ਼ਟੀ ਕਰ ਦਿੱਤੀ ਹੈ। ਸਾਬਕਾ ਭਾਰਤੀ ਗੇਂਦਬਾਜ਼ ਕੋਚ ਮਹਾਂਬਰੇ ਹੁਣ ਟੀਮ ਦੇ ਮੁੱਖ ਕੋਚ ਰਿਕੀ ਪੋਂਟਿੰਗ ਦੇ ਨਾਲ ਕੰਮ ਕਰਨਗੇ। ਪੰਜਾਬ ਕਿੰਗਸ ਨੇ ਪਿਛਲੇ ਮਹੀਨੇ ਆਪਣੀ ਗੇਂਦਬਾਜ਼ੀ ਜੇਮਸ ਹੋਪਸ ਤੇ ਫੀਲਡਿੰਗ ਕੋਚ ਬ੍ਰੈਡ ਹੈਡਿਨ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਸੀ। ਇਸ ਦੇ ਬਾਅਦ ਤੋਂ ਹੀ ਟੀਮ ਨਵੇਂ ਕੋਚਿੰਗ ਸਟਾਫ ਦੀ ਭਾਲ ਵਿਚ ਸੀ। ਹੁਣ ਤਜਰਬੇਕਾਰ ਭਾਰਤੀ ਕੋਚ ਮਹਾਂਬਰੇ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।
ਪਾਰਸ ਮਹਾਂਬਰੇ ਤੇ ਰਿਕੀ ਪੋਂਟਿੰਗ ਦੀ ਜੋੜੀ ਪਹਿਲਾਂ ਵੀ ਇਕੱਠੇ ਕੰਮ ਕਰ ਚੁੱਕੀ ਹੈ। ਦੋਵੇਂ ਮੁੰਬਈ ਇੰਡੀਅਨਸ ਦੇ ਚੋਕਿੰਗ ਸੈਟਅੱਪ ਦਾ ਹਿੱਸਾ ਰਹਿ ਚੁੱਕੇ ਹਨ। ਅਜਿਹੇ ਵਿਚ ਪੰਜਾਬ ਕਿੰਗਸ ਲਈ ਦੋਵਾਂ ਦੇ ਵਿਚ ਪੁਰਾਣਾ ਤਾਲਮੇਲ ਫਾਇਦੇਮੰਦ ਸਾਬਤ ਹੋ ਸਕਦਾ ਹੈ।
ਮਹਾਂਬਰੇ ਨੂੰ ਭਾਰਤੀ ਕ੍ਰਿਕਟ ਵਿਚ ਗੇਂਦਬਾਜ਼ੀ ਕੋਚ ਵਜੋਂ ਕੰਮ ਕਰਨ ਦਾ ਲੰਬਾ ਤਜਰਬਾ ਹੈ। ਉਨ੍ਹਾਂ ਨੇ ਰਾਹੁਲ ਦ੍ਰਵਿੜ ਦੇ ਮੁੱਖ ਕੋਚ ਰਹਿੰਦੇ ਹੋਏ 2021 ਤੋਂ 2024 ਤੱਕ ਭਾਰਤੀ ਟੀਮ ਦੇ ਗੇਂਦਬਾਜ਼ੀ ਕੋਚ ਦੀ ਭੂਮਿਕਾ ਨਿਭਾਈ ਸੀ। ਇਸ ਦੌਰਾਨ ਭਾਰਤੀ ਟੀਮ ਨੇ 2023 ਵਨਡੇ ਵਿਸ਼ਵ ਕੱਪ ਦੇ ਫਾਈਨਲ ਤੱਕ ਦਾ ਸਫਰ ਤੈਅ ਕੀਤਾ ਸੀ। ਇਸ ਦੇ ਬਾਅਦ 2024 ਵਿਚ ਭਾਰਤ ਨੇ ਰੋਹਿਤ ਸ਼ਰਮਾ ਦੀ ਕਪਤਾਨੀ ਵਿਚ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ। ਮਹਾਂਬਰੇ ਵੀ ਇਸ ਟੀਮ ਦਾ ਹਿੱਸਾ ਸਨ।
ਭਾਰਤੀ ਟੀਮ ਦੇ ਨਾਲ ਕਾਰਜਕਾਲ ਪੂਰਾ ਹੋਣ ਦੇ ਬਾਅਦ ਪਾਰਸ ਮਹਾਂਬਰੇ ਦੁਬਾਰਾ ਮੁੰਬਈ ਇੰਡੀਅਨਸ ਦੇ ਕੋਚਿੰਗ ਸਟਾਫ ਨਾਲ ਜੁੜੇ ਸਨ। ਉਹ ਫ੍ਰੈਂਚਾਈਜੀ ਦੇ ਗੇਂਦਬਾਜ਼ੀ ਕੋਚ ਵਜੋਂ ਕੰਮ ਕਰਰਹੇ ਸਨ। ਹਾਲਾਂਕਿ ਹਾਲ ਹੀ ਵਿਚ ਮੁੰਬਈ ਇੰਡੀਅਨਸ ਨੇ ਆਪਣੇ ਕੋਚਿੰਗ ਸਟਾਫ ਵਿਚ ਬਦਲਾਅ ਕਰਦੇ ਹੋਏ ਮਹਾਂਬਰੇ ਤੇ ਲਸਿਥ ਮਲਿੰਗਾ ਤੋਂ ਵੱਖ ਹੋਣ ਦਾ ਫੈਸਲਾ ਲਿਆ ਸੀ। ਹੁਣ ਮਹਾਂਬਰੇ ਪੰਜਾਬ ਕਿੰਗਸ ਨਾਲ ਨਵੀਂ ਜ਼ਿੰਮੇਵਾਰੀ ਸੰਭਾਲਣਗੇ। ਉਨ੍ਹਾਂ ਨੇ IPL ਤੋਂ ਇਲਾਵਾ ਘਰੇਲੂ ਕ੍ਰਿਕਟ ਤੇ ਭਾਰਤੀ ਟੀਮ ਨਾਲ ਕੰਮ ਕਰਨ ਦਾ ਲੰਬਾ ਤਜਰਬਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








