punjab 146 corona samples positive: ਟਿਆਲਾ: ਸ੍ਰੀ ਹਜੂਰ ਸਾਹਿਬ ਤੋਂ ਆਏ 24 ਸ਼ਰਧਾਲੂਆਂ ਵਿੱਚ ਕੋਵਿਡ ਦੀ ਪੁਸ਼ਟੀ ਹੋਈ ਹੈ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕੱਲ ਲਏ 146 ਸੈਪਲ ਜਿਹਨਾਂ ਵਿਚ ਗੁਰੂਦੁਆਰਾ ਦੁਖਨਿਵਾਰਨ ਸਹਿਬ ਵਿਖੇ ਤਖਤ ਸ੍ਰੀ ਹਜੂਰ ਸਾਹਿਬ ਤੋਂ ਆਏ 95 ਸ਼ਰਧਾਲੂ ਸਮੇਤ ਬੱਸ ਸਟਾਫ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲੈ ਕੇ ਕੋਵਿਡ ਜਾਂਚ ਲਏ ਭੇਜੇ ਗਏ ਸਨ ਵੀ ਸ਼ਾਮਲ ਸਨ,ਦੀ ਲੈਬ ਤੋਂ ਪ੍ਰਾਪਤ ਰਿਪੋਰਟਾ ਅਨੁਸਾਰ 24 ਕੋਵਿਡ ਪੋਜਟਿਵ ਪਾਏ ਗਏ ਹਨ ਅਤੇ ਇਹ ਸਾਰੇ ਹੀ ਤਖਤ ਸ਼੍ਰੀ ਹਜੂਰ ਸਾਹਿਬ ਨਾਲ ਤੋਂ ਵਾਪਸ ਆਏ ਹਨ ਨਾਲ ਸਬੰਧਤ ਹਨ ਅਤੇ 122 ਸੈਂਪਲਾ ਦੀ ਰਿਪੋਰਟ ਨੇਗੇਟਿਵ ਹੈ। ਉਨ੍ਹਾਂ ਦੱਸਿਆ ਕਿ ਪੌਜਟਿਵ ਆਏ ਸਾਰੇ ਵਿਅਕਤੀਆਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਜਾਵੇਗਾ ਅਤੇ ਬਾਕੀਆਂ ਨੂੰ ਫਿਲਹਾਲ ਗੁਰੂਦੁਆਰਾ ਦੁਖਨਿਵਾਰਨ ਸਹਿਬ ਵਿਖੇ ਹੀ ਇਕਾਂਤਵਾਸ ਵਿਚ ਰੱਖਿਆ ਜਾਵੇਗਾ।
ਡਾ. ਮਲਹੋਤਰਾ ਨੇਂ ਕਿ ਬੀਤੀ ਰਾਤ ਦੇਰ ਨੂੰ ਪ੍ਰਾਪਤ ਹੋਈ ਰਾਜਪੁਰਾ ਦੇ ਸਤ ਨਰਾਇਣ ਮੰਦਰ ਦੇ ਨਜਦੀਕ ਰਹਿਣ ਵਾਲਾ 63 ਸਾਲਾ ਵਿਅਕਤੀ ਜੋ ਕਿ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਾਖਲ਼ ਹੈ,ਦੀ ਪੀ.ਜੀ.ਆਈ.ਤੋ ਆਈ ਰਿਪੋਰਟ ਅਨੁਸਾਰ ਕੋਵਿਡ ਪੋਜਟਿਵ ਪਾਈ ਗਈ ਹੈ । ਉਹਨਾਂ ਦੱਸਿਆਂ ਕਿ ਅੱਜ ਰਾਜਪੁਰਾ ਵਿਚ 16 ਸੈਂਪਲ ਇਸ ਵਿਅਕਤੀ ਦੇ ਨੇੜੇ ਦੇ ਸੰਪਰਕ ਵਾਲੇ ਅਤੇ ਹਾਈ ਰਿਸਕ ਕੇਸਂਾ ਸਮੇਤ ਕੁੱਲ 19 ਸੈਂਪਲ ਕੋਵਿਡ ਜਾਂਚ ਲਈ ਲਏ ਗਏ ਹਨ ।ਉਹਨਾਂ ਦੱਸਿਆਂ ਕਿ ਅੱਜ ਜਿਲੇ ਦੇ ਵੱਖ ਵੱਖ ਥਾਂਵਾ ਤੋਂ ਕਰੋਨਾ ਦੀ ਜਾਂਚ ਲਈ ਕੁੱਲ 74 ਸੈਂਪਲ ਲਏ ਗਏ ਹਨ ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।ਉਹਨਾ ਦੱਸਿਆਂ ਕਿ ਬਾਹਰੀ ਰਾਜਾਂ ਤੋਂ ਆ ਰਹੇ ਲੋਕਾਂ ਨੂੰ ਸਕੁਲਾ/ਕਾਲਜਾ ਵਿਚ ਬਣਾਈ ਸਰਕਾਰੀ ਕੁਆਰਨਟੀਨ ਫੈਸੀਲਿਟੀ ਵਿਚ ਰੱਖਿਆ ਜਾ ਰਿਹਾ ਹੈ ਜਿਥੇ ਕਿ ਏਰੀਏ ਦੇ ਸਬੰਧਤ ਮੈਡੀਕਲ ਅਫਸਰ ਅਤੇ ਪੈਰਾ ਮੈਡੀਕਲ ਸਟਾਫ ਵੱਲੋ ਇਹਨਾਂ ਦੀ ਸਕਰੀਨਿੰਗ ਦੇ ਨਾਲ ਨਾਲ ਇਹਨਾਂ ਨੂੰ ਬਿਮਾਰੀ ਤੋਂ ਬਚਾਅ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
ਜਿਲ੍ਹੇ ਵਿੱਚ ਕੋਵਿਡ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ 1002 ਸੈਂਪਲ ਲਏ ਜਾ ਚੁੱਕੇ ਹਨ ਜਿੰਨ੍ਹਾਂ ਵਿੱਚੋਂ 89 ਪੌਜਟਿਵ 830 ਨੈਗਟਿਵ ਅਤੇ 83 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ 2 ਕੇਸ ਠੀਕ ਹੋਣ ਉਪਰੰਤ ਆਪਣੇ ਘਰਾਂ ਨੂੰ ਜਾ ਚੁੱਕੇ ਹਨ ਅਤੇ ਇੱਕ ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ।