Corona Blast in Firozepur : ਪੰਜਾਬ ਵਿਚ ਕੋਰੋਨਾ ਵਾਇਰਸ ਨੇ ਆਪਣੀ ਜਕੜ ਵਿਚ ਪੂਰੀ ਤਰ੍ਹਾਂ ਲੈ ਲਿਆ ਹੈ। ਦਿਨੋ-ਦਿਨ ਇਸ ਦਾ ਕਹਿਰ ਸੂਬੇ ਦੇ ਸਾਰੇ ਜ਼ਿਲਿਆਂ ਵਿਚ ਵਧਦਾ ਹੀ ਜਾ ਰਿਹਾ ਹੈ। ਫਿਰੋਜ਼ਪੁਰ ਵਿਚ ਅੱਜ ਕੋਰੋਨਾ ਦੇ ਇਕੱਠੇ 13 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਕਰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਪਾਜ਼ੀਟਿਵ ਪਾਏ ਗਏ ਮਰੀਜ਼ਾਂ ਦਾ ਸਿਵਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਅਤੇ ਸਾਰਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਇਹ ਨਵੇਂ 13 ਮਾਮਲੇ ਸਾਹਮਣੇ ਆਉਣ ਨਾਲ ਜ਼ਿਲੇ ਵਿਚ ਕੁਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 41 ਤੱਕ ਪਹੁੰਚ ਗਈ ਹੈ। ਫਿਰੋਜ਼ਪੁਰ ਜ਼ਿਲੇ ਵਿਚ ਇਕ ਕੋਰੋਨਾ ਪੀੜਤ ਦੀ ਮੌਤ ਹੋ ਚੁੱਕੀ ਹੈ, ਜਦਕਿ ਇਕ ਮਰੀਜ਼ ਠੀਕ ਹੋ ਕੇ ਵਾਪਿਸ ਆਪਣੇ ਘਰ ਪਰਤ ਚੁੱਕਾ ਹੈ। ਇਥੇ ਦੱਸ ਦੇਈਏ ਕਿ ਕੋਰੋਨਾ ਦੇ ਕੁਲ ਮਰੀਜ਼ਾਂ ਦੀ ਗਿਣਤੀ ਸੂਬੇ ਵਿਚ ਵਧ ਕੇ 1232 ਤੱਕ ਪਹੁੰਚ ਗਈ ਹੈ।
ਜ਼ਿਕਰਯੋਗ ਹੈ ਕਿ ਦਿਨੋ- ਦਿਨ ਵਧਦੇ ਕੋਰੋਨਾ ਵਾਇਰਸ ਦੇ ਇਹ ਮਾਮਲੇ ਇਕ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸ ਦੇਈਏ ਕਿ ਸੂਬੇ ਵਿਚ ਸਾਹਮਣੇ ਆਏ ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਦੇ ਅੰਮ੍ਰਿਤਸਰ ’ਚ 215, ਲੁਧਿਆਣਾ ’ਚ 122, ਜਲੰਧਰ ’ਚ 131, ਮੋਹਾਲੀ ’ਚ 94, ਪਟਿਆਲਾ ’ਚ 87, ਹੁਸ਼ਿਆਰਪੁਰ ’ਚ 86, ਤਰਨਤਾਰਨ ’ਚ 40, ਪਠਾਨਕੋਟ ’ਚ 27, ਮਾਨਸਾ ’ਚ 16, ਕਪੂਰਥਲਾ ’ਚ 15, ਫਰੀਦਕੋਟ ’ਚ 6, ਸੰਗਰੂਰ ’ਚ 66, ਨਵਾਂਸ਼ਹਿਰ ’ਚ 85, ਰੂਪਨਗਰ ’ਚ 16, ਫਿਰੋਜ਼ਪੁਰ ’ਚ 41, ਬਠਿੰਡਾ ’ਚ 35, ਫਤਿਹਗੜ੍ਹ ਸਾਹਿਬ ’ਚ 16, ਬਰਨਾਲਾ ’ਚ 19, ਫਾਜ਼ਿਲਕਾ ’ਚ 4, ਮੋਗਾ ’ਚ 28, ਮੁਕਤਸਰ ਸਾਹਿਬ ’ਚ 50 ਪੀੜਤਾਂ ਦੀ ਪੁਸ਼ਤੀ ਹੋ ਚੁੱਕੀ ਹੈ ਤੇ ਹੁਣ ਤੱਕ ਕੋਰੋਨਾ ਵਾਇਰਸ ਨਾਲ ਸੂਬੇ ਵਿਚ 24 ਲੋਕਾਂ ਦੀ ਮੌਤ ਹੋ ਚੁੱਕੀ ਹੈ।