ਆਡੀਅਨਸ ਨਹੀਂ ਬਲਕਿ ਇੰਡਸਟਰੀ ਸਾਨੂੰ ਟਾਈਪਕਾਸਟ ਕਰਦੀ ਸੀ। ਗੁਰਮੀਤ ਨੇ ਕਿਹਾ ਇਸ ਲਈ ਰਾਮਾਇਣ ਸਾਈਨ ਕਰਨ ਤੋਂ ਪਹਿਲਾਂ ਮੇਰੇ ਦਿਮਾਗ ਵਿੱਚ ਇਹ ਵਿਚਾਰ ਆਇਆ ਸੀ। ਮੈਂ ਸੋਚਿਆ ਜੇਕਰ ਮੈਂ ਕਾਸਟਿਊਮ ਡਰਾਮਾ ਕਰੂੰਗਾ ਤਾਂ ਟਾਈਪਕਾਸਟ ਹੋ ਸਕਦਾ ਹਾਂ। ਇਸ ਲਈ ਮੇਰੇ ਲਈ ਇਹ ਇਮੇਜ ਤੋੜਨਾ ਕਾਫੀ ਜ਼ਰੂਰੀ ਸੀ। ਮੈਂ ਹਮੇਸ਼ਾ ਸੋਚਦਾ ਸੀ ਕਿ ਰਾਮਾਇਣ ਖਤਮ ਹੋਣ ਤੋਂ ਬਾਅਦ ਮੈਂ ਕੀ ਕਰੂਗਾਂ। ਬਾਅਦ ਵਿੱਚ ਮੈੰ ਸ਼ੋਅਜ਼ ਦੇ ਆਡੀਸ਼ਨ ਦੇ ਰਿਹਾ ਸੀ। ਫਿਰ ਦੇਬੀਨਾ ਅਤੇ ਮੈਂ ਰਿਐਲਿਟੀ ਸ਼ੋਅ ਪਤੀ ਪਤਨੀ ਔਰ ਵੋ ਸਾਇਨ ਕੀਤਾ।
ਮੇਰੇ ਖਿਆਲ ਨਾਲ ਉਹ ਪਹਿਲੀ ਵਾਰ ਸੀ ਜਦੋਂ ਲੋਕਾਂ ਨੇ ਮੈਨੂੰ ਜੀਨਸ ਅਤੇ ਟੀ ਸ਼ਰਟ ਵਿੱਚ ਡਾਂਸ ਕਰਦੇ ਹੋਏ ਦੇਖਿਆ ਹੋਵੇਗਾ। ਇਸ ਸ਼ੋਅ ਤੋਂ ਬਾਅਦ ਗੁਰਮੀਤ ਸੀਰੀਅਲ ‘ਗੀਤ ਹੁਈ ਸਬਸੇ ਪਰਾਈ’ ਅਤੇ ‘ਪੁਨਰ ਵਿਵਾਹ’ ਵਿੱਚ ਦਿਖੇ। ਦੋਨੋਂ ਸੋਅਜ਼ ਨੂੰ ਕਾਫੀ ਪਸੰਦ ਕੀਤਾ ਗਿਆ। ਗੁਰਮੀਤ ਟੀਵੀ ਇੰਡਸਟਰੀ ਦੇ ਪਾਪੂਲਰ ਅਦਾਕਾਰ ਹਨ। ਉਨ੍ਹਾਂ ਨੂੰ ਹੈਂਡਸਮ ਹੰਕ ਵੀ ਕਿਹਾ ਜਾਂਦਾ ਹੈ। ਉਹ ਝਲਕ ਦਿਖਲਾ ਜਾ 5 ਦੇ ਜੇਤੂ ਰਹੇ ਹਨ। ਗੁਰਮੀਤ ਨੇ ਖ਼ਤਰੋਂ ਕੇ ਖਿਲਾੜੀ ਵਿੱਚ ਵੀ ਭਾਗ ਲਿਆ ਸੀ, ਜਿੱਥੇ ਉਹ ਫਸਟ ਰਨਰਅੱਪ ਰਹੇ ਸਨ।