Muktsar 19 years old Corona Positive: ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰਸ਼ਾਸਨ ਦੇ ਹੱਥੋਂ ਵੱਡੀ ਗ਼ਲਤੀ ਹੋਈ ਹੈ। ਪਾਜੀਟਿਵ ਮਰੀਜ਼ ਹਸਪਤਾਲ ‘ਚੋ ਫਰਾਰ ਹੋਇਆ ਹੈ। ਪੁਲਿਸ ਤੇ ਪ੍ਰਸ਼ਾਸ਼ਨ ਮਰੀਜ਼ ਜੱਦੀ ਪਿੰਡ ਖੋਖਰ ਪਹੁੰਚੇ ਤਾਂ ਮਰੀਜ਼ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਜੱਦੀ ਪਿੰਡ ਖੋਖਰ ਤੋਂ ਵੀ ਬਚ ਨਿਕਲਿਆ ਸੀ। ਮਰੀਜ਼ ਸ੍ਰੀ ਮੁਕਤਸਰ ਸਾਹਿਬ ਦੀ ਬਠਿੰਡਾ ਰੋਡ ‘ਤੇ ਰਹਿੰਦਾ ਸੀ। ਉਸ ਦੇ ਦਾਦਾ ਦਾ ਘਰ ਪਿੰਡ ਖੋਖਰ ਵਿੱਚ ਸੀ। ਹੁਣ ਤੱਕ ਪੁਲਿਸ ਅਤੇ ਪ੍ਰਸ਼ਾਸਨ ਮਰੀਜ਼ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਮਰੀਜ਼ ਦਾ ਪਿਤਾ ਬੈਂਕ ਵਰਕਰ ਹੈ। ਇਸ 19 ਸਾਲਾਂ ਨੌਜਵਾਨ ਦਾ ਸੈਂਪਲ ਲੈ ਕੇ ਟੈਸਟ ਕੀਤਾ ਸੀ ਜੋ ਅੱਜ ਦੀਆਂ ਆਈ 15 ਪਾਜੀਟਿਵ ਰਿਪੋਰਟਾਂ ਵਿੱਚ ਪਜ਼ੀਟਿਵ ਪਾਇਆ ਗਿਆ।