Anushka mourn death pet:ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਕੁੱਤਾ ਉਨ੍ਹਾਂ ਨੂੰ ਹਮੇਸ਼ਾ ਦੇ ਲਈ ਅਲਵਿਦਾ ਕਹਿ ਗਿਆ ਹੈ। ਇਸ ਦੀ ਜਾਣਕਾਰੀ ਅਦਾਕਾਰਾ ਨੇ ਇੰਸਟਾਗਰਾਮ ‘ਤੇ ਪੋਸਟ ਕਰਕੇ ਦੱਸੀ। ਅਨੁਸ਼ਕਾ ਅਤੇ ਵਿਰਾਟ ਅਕਸਰ ਆਪਣੇ ਕੁੱਤੇ ਦੇ ਨਾਲ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸ਼ੇਅਰ ਕਰਦੇ ਨਜ਼ਰ ਆਉਂਦੇ ਸਨ। ਅਜਿਹੇ ਵਿੱਚ ਅਦਾਕਾਰਾ ਨੇ ਬਰੂਨੋ ਦੇ ਚਲੇ ਜਾਣ ਕਾਰਨ ਇਮੋਸ਼ਨਲ ਪੋਸਟ ਲਿਖਿਆ ਹੈ। ਅਦਾਕਾਰਾ ਦੀ ਇਸ ਪੋਸਟ ‘ਤੇ ਲੋਕਾਂ ਨੂੰ ਖੂਬ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
ਅਨੁਸ਼ਕਾ ਸ਼ਰਮਾ ਨੇ ਵਿਰਾਟ ਕੋਹਲੀ ਅਤੇ ਆਪਣੇ ਡੋਗੀ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਬਰੂਨੋ RIP । ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਇਸ ਪੋਸਟ ‘ਤੇ ਉਨ੍ਹਾਂ ਦੇ ਫੈਨਜ਼ ਦੇ ਨਾਲ ਨਾਲ ਸਿਤਾਰੇ ਵੀ ਕਾਫੀ ਕੁਮੈਂਟ ਕਰ ਰਹੇ ਹਨ। ਪ੍ਰਿਯੰਕਾ ਚੋਪੜਾ ਤੇ ਆਲੀਆ ਭੱਟ ਨੇ ਅਨੁਸ਼ਕਾ ਦੀ ਇਸ ਪੋਸਟ ‘ਤੇ ਦਿਲ ਵਾਲਾ ਇਮੋਜੀ ਬਣਾ ਕੇ ਕੁਮੈਂਟ ਕੀਤਾ ਹੈ।
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਹਾਲ ਹੀ ‘ਚ ਆਪਣਾ 31ਵਾਂ ਜਨਮ-ਦਿਨ ਮਨਾਇਆ ਹੈ। ਇਹ ਅਦਾਕਾਰਾ ਫੈਸ਼ਨ ਦੇ ਨਾਲ-ਨਾਲ ਫਿਟਨੈੱਸ ਫ੍ਰੀਕ ਵੀ ਹੈ। ਜ਼ਾਹਿਰ ਹੈ ਕਿ ਬਾਡੀ ਨੂੰ ਸ਼ੇਪ ‘ਚ ਰੱਖਣ ਲਈ ਅਨੁਸ਼ਕਾ ਵਰਕਆਊਟ ਦੇ ਨਾਲ ਆਪਣੀ ਡਾਈਟ ‘ਤੇ ਵੀ ਖ਼ਾਸ ਧਿਆਨ ਦਿੰਦੀ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਕੁਝ ਅਲੱਗ ਖਾਂਦੀ ਹੈ, ਅਨੁਸ਼ਕਾ ਰਵਾਇਤੀ ਲਾਈਫਸਟਾਈਲ ਨੂੰ ਫੋਲੋ ਕਰਦੇ ਹੋਏ ਆਮ ਅਤੇ ਜਾਦੂਈ ਔਸ਼ਧੀਆਂ ਦਾ ਇਸਤੇਮਾਲ ਕਰਦੀ ਹੈ। ਅਦਾਕਾਰਾ ਅਨੁਸ਼ਕਾ ਸ਼ਰਮਾ ਸੋਸ਼ਲ ਮੀਡੀਆ ‘ਤੇ ਕਾਫੀ ਅੈਕਟਿਵ ਰਹਿੰਦੀ ਹੈ ਅਤੇ ਜਿਸ ਦੇ ਜਰੀਏ ਉਹ ਆਪਣੇ ਫੈਨਜ਼ ਨੂੰ ਅਾਪਣੇ ਬਾਰੇ ਹਰ ਇੱਕ ਅਪਡੇਟ ਕਰਦੀ ਰਹਿੰਦੀ ਹੈ। ਅਨੁਸ਼ਕਾ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋ ਕਾਫੀ ਪਸੰਦ ਕੀਤਾ ਜਾਂਦਾ ਹੈ।
ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਲਾਈਵ ਚੈਟ ਦੌਰਾਨ ਅਨੁਸ਼ਕਾ ਅਤੇ ਵਿਰਾਟ ਨੇ ਦੱਸਿਆ ਕਿ ਉਹ ਆਪਣੀ ਇਮੀਊਨਿਟੀ ਬੂਸਟ ਕਰਨ ਲਈ ਹਲਦੀ ਤੋਂ ਲੈ ਕੇ ਕਾਲੀ ਮਿਰਚ ਤਕ ਦਾ ਪ੍ਰਯੋਗ ਕਰਦੇ ਹਨ। ਅਨੁਸ਼ਕਾ ਸ਼ਰਮਾ ਨੇ ਦੱਸਿਆ ‘ਮੈਨੂੰ ਲੱਗਦਾ ਹੈ ਕਿ ਅਸੀਂ ਸਾਰੇ ਆਪਣੀ ਇਮੀਊਨਿਟੀ ਵਧਾਉਣ ਲਈ ਕਾਫੀ ਕੁਝ ਕਰ ਰਹੇ ਹਾਂ। ਮੈਂ ਤੇ ਵਿਰਾਟ ਸਵੇਰੇ ਉੱਠਣ ਦੇ ਨਾਲ ਹੀ ਹਲਦੀ ਦਾ ਸੇਵਨ ਕਰਦੇ ਹਾਂ। ਉਹਨਾਂ ਅੱਗੇ ਦੱਸਿਆ ਕਿ ਅਸੀਂ ਹਲਦੀ, ਅਦਰਕ ਤੇ ਕਾਲੀ ਮਿਰਚ ਦੀ ਚਾਹ ਪੀਂਦੇ ਹਾਂ। ਨਾਲ ਹੀ ਅਸੀਂ ਬਹੁਤ ਸਾਰਾ ਪਾਣੀ ਵੀ ਪੀਂਦੇ ਹਾਂ।