mumbai wedding during lockdown days: COVID-19 ਦਾ ਕਹਿਰ ਹਰ ਪਾਸੇ ਹੈ , ਇਸਨੇ ਕਈਆਂ ਦੀਆਂ ਜਾਨਾਂ ਲੈ ਲਈਆਂ ਹਨ ਅਤੇ ਕਈ ਹਜੇ ਵੀ ਇਸ ਨਾਲ ਲੜ ਰਹੇ ਹਨ। ਸਰਕਾਰ ਵੱਲੋਂ ਲੋਕ ਡਾਊਨ ਦੇ ਐਲਾਨ ਤੋਂ ਬਾਅਦ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਕਈਆਂ ਦੇ ਤਾਂ ਵਿਆਹ ਵੀ ਮੁਲਤਵੀ ਕਰਨੇ ਪਏ ਅਤੇ ਕਈਆਂ ਨੇ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਗੁਰੂ ਘਰ ਲਾਵਾਂ ਲੈਕੇ ਵਿਆਹ ਕਰਵਾਇਆ ਅਤੇ ਕਈਆਂ ਨੇ ਘਰ ‘ਚ ਆਪਣੇ ਕੁੱਝ 10-20 ਪਰਿਵਾਰ ਵਾਲਿਆਂ ਨਾਲ ਇੱਕ ਨਵੇਂ ਰਿਸ਼ਤੇ ਦੀ ਸ਼ੁਰੂਆਤ ਕੀਤੀ।
ਅਜਿਹੇ ‘ਚ ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਜਿਸਨੇ ਇੱਕ ਅਨੋਖੀ ਮਿਸਾਲ ਪੇਸ਼ ਕੀਤੀ ਹੈ। ਇਹ ਵਾਇਰਲ ਵੀਡੀਓ ਨਾਸਿਕ ਦੀ ਹੈ ਜਿੱਥੇ ਇਕ ਜੋੜੀ ਨੇ ਘਰ ‘ਚ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਵਿਆਹ ਕਰਵਾਇਆ ਅਤੇ ਜਿਸ ਦੀ ਪ੍ਰਸ਼ੰਸਾ ਲਈ ਖਾਸ ਤੌਰ ‘ਤੇ ਪਹੁੰਚੇ ਅਤੇ ਬਾਲਕੋਨੀ ‘ਚ ਖੜ੍ਹੇ ਜੋੜੇ ਨੂੰ ਲਾਊਡ ਸਪੀਕਰ ਰਾਹੀਂ ਵਧਾਈਆਂ ਦਿੱਤੀਆਂ ਅਤੇ ਕਿਹਾ ” ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਕੁੜੀ ਨੇ ਬਿਨਾਂ ਕਿਸੇ ਨਿਯਮ ਨੂੰ ਤੋੜਦੇ ਵਿਆਹ ਕਰਵਾਇਆ ਹੈ ਅਤੇ ਉਮੀਦ ਕੀਤੀ ਕਿ ਜਲਦ ਹੀ ਚੰਗੇ ਦਿਨ ਫੇਰ ਵਾਪਿਸ ਆਉਣਗੇ ਅਤੇ ਇਕ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ। ” ਉਹਨਾਂ ਨੇ ਅਫਸੋਸ ਵੀ ਜਤਾਇਆ ਕੇ ਇਸ ਮਾਹੌਲ ‘ਚ ਉਹਨਾਂ ਨੂੰ ਵਿਆਹ ਕਰਵਾਉਣਾ ਪਿਆ।ਇਹ ਹੀ ਨਹੀਂ , ਪੁਲਿਸ ਵਾਲੇ ਨੇ ਉਹਨਾਂ ਨੂੰ ਵਧਾਈ ਦੇਣ ਲਈ ਆਪਣੇ ਫੋਨ ਰਾਹੀਂ ਗਾਣਾ ਵੀ ਲਗਾਇਆ ‘Mubarak Ho Tum Ko Ye Shaadi Tumhari’। ਬਾਲਕੋਨੀ ‘ਚ ਵਿਆਹ ਦੇ ਜੋੜੇ ‘ਚ ਖੜ੍ਹੀ ਨਵੀਂ ਵਿਆਹੀ ਜੋੜੀ ਇਸ ਸਭ ਨੂੰ ਦੇਖਕੇ ਬਹੁਤ ਖੁਸ਼ ਨਜ਼ਰ ਆਏ ਅਤੇ ਲਾੜੀ ਤਾਂ ਭਾਵੁਕ ਹੁੰਦੀ ਵੀ ਦਿਖੀ।
ਤੁਸੀਂ ਵੀ ਦੇਖੋ ਇਹ ਵੀਡੀਓ :
ਜਾਣਕਾਰੀ ਮੁਤਾਬਕ ਇਹ ਵਿਆਹ April 29, 2020 ਨੂੰ ਹੋਇਆ। ਲਾੜਾ ਗੁਜਰਾਤ ਅਤੇ ਲਾੜੀ ਨਾਸਿਕ ਤੋਂ ਸੀ ਜਿਹਨਾਂ ਨੇ ਆਪਣੇ ਕੁੱਝ ਕਰੀਬੀ ਪਰਿਵਾਰ ਵਾਲਿਆਂ ਦੀ ਮੌਜੂਦਗੀ ‘ਚ ਅਸ਼ੋਕ ਮਾਰਗ ਸਥਿੱਤ ਅਪਾਰਟਮੈਂਟ ‘ਚ ਵਿਆਹ ਕਰਵਾਇਆ।