Rashmi Desai Viral Video: ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ‘ਚ ਜਾਰੀ ਹੈ। ਜਿਸ ਕਾਰਨ ਪੂਰਾ ਦੇਸ਼ ਲੌਕਡਾਊਨ ਕੀਤਾ ਗਿਆ ਹੈ। ਆਮ ਜਨਤਾ ਤੋਂ ਲੈ ਕੇ ਫਿਲਮੀ ਹਸਤੀਆਂ ਵੀ ਆਪਣੇ ਘਰਾਂ ‘ਚ ਸਮਾ ਬਿਤਾ ਰਹੀਆਂ ਹਨ। ਜਿੱਥੇ ਲੋਕ ਬੋਰੀਅਤ ਤੋਂ ਬਚਣ ਲਈ ਬਹਾਨਾ ਲੱਭ ਰਹੇ ਹਨ। ਉੱਥੇ ਹੀ ਸਟਾਰਸ ਹਮੇਸ਼ਾ ਦੀ ਤਰ੍ਹਾਂ ਲੋਕਾਂ ਦਾ ਮਨੋਰੰਜਨ ਕਰਨ ‘ਚ ਲੱਗੇ ਹੋਏ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਰਸ਼ਮੀ ਦੇਸਾਈ ਦਾ ਇੱਕ ਵੀਡਿੳ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਰਸ਼ਮੀ ਦੇਸਾਈ ਡਾਂਸਿੰਗ ਕੁਈਨ ਮਾਧੁਰੀ ਦੀਕਸ਼ਿਤ ਦੇ ਗੀਤ ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।
ਵੀਡੀਓ ਵਿੱਚ ਡਾਂਸ ਕਰਦੇ ਸਮੇਂ ਰਸ਼ਮੀ ਦੇਸਾਈ ਦਾ ਸਟਾਈਲ ਬੇਹੱਦ ਖੂਬਸੂਰਤ ਲੱਗ ਰਿਹਾ ਹੈ। ਰਸ਼ਮੀ ਦੇਸਾਈ ਦੀ ਇਸ ਵੀਡੀਓ ਨੂੰ ਹੁਣ ਤੱਕ 3 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਰਸ਼ਮੀ ਦੇਸਾਈ ਦੀ ਇਸ ਵੀਡੀਓ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।ਇਸ ਵੀਡੀਓ ਨੂੰ ਸ਼ੇਅਰ ਕੀਤੇ ਕੁਝ ਹੀ ਸਮਾਂ ਹੋਇਆ ਹੈ ਤੇ ਹੁਣ ਤੱਕ ਵੱਡੀ ਗਿਣਤੀ ‘ਚ ਇਸ ਵੀਡੀਓ ਤੇ ਲਾਇਕਜ਼ ਅਤੇ ਕੁਮੈਟ ਵੀ ਆ ਚੁੱਕੇ ਹਨ।
ਰਸ਼ਮੀ ਦੇਸਾਈ ਨੇ ਦਿੱਤੇ ਇੰਟਰਵਿਊ ਵਿੱਚ ਦੱਸਿਆ ਕਿ ਜਦੋਂ ਉਹ ਆਡਿਸ਼ਨ ਲਈ ਗਈ ਸੀ ਤਾਂ ਉੱਥੇ ਮੌਜੂਦ ਵਿਅਕਤੀ ਨੇ ਉਨ੍ਹਾਂ ਦੀ ਡਰਿੰਕ ਵਿੱਚ ਨਸ਼ੀਲਾ ਪਦਾਰਥ ਮਿਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਅਗਲੇ ਦਿਨ ਉਨ੍ਹਾਂ ਦੀ ਮਾਂ ਨੇ ਉਸ ਵਿਅਕਤੀ ਦੀ ਜੱਮਕੇ ਮਾਰ ਕੁਟਾਈ ਵੀ ਕੀਤੀ ਸੀ।ਰਸ਼ਮੀ ਨੇ ਇੰਟਰਵਿਊ ਵਿੱਚ ਦੱਸਿਆ , ਜਦੋਂ 13 ਸਾਲ ਪਹਿਲਾਂ ਮੈਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਤਾਂ ਮੈਂ ਬਹੁਤ ਛੋਟੀ ਸੀ ਅਤੇ ਨਾਨ ਫਿਲਮੀ ਬੈਕਗਰਾਊਂਡ ਤੋਂ ਸੀ। ਮੈਂ ਇਸ ਇੰਡਸਟਰੀ ਵਿੱਚ ਕਿਸੇ ਨੂੰ ਜਾਣਦੀ ਵੀ ਨਹੀਂ ਸੀ। ਮੈਨੂੰ ਯਾਦ ਹੈ ਕਿ ਮੈਨੂੰ ਕਿਹਾ ਗਿਆ ਸੀ ਕਿ ਜੇਕਰ ਤੂੰ ਕਾਸਟਿੰਗ ਕਾਊਚ ਦਾ ਸਾਹਮਣਾ ਨਹੀਂ ਕੀਤਾ ਤਾਂ ਤੈਨੂੰ ਇੱਥੇ ਕੰਮ ਨਹੀਂ ਮਿਲੇਗਾ।ਬਾਲੀਵੁਡ ਅਤੇ ਪਾਲੀਵੁਡ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟ ਕਰਦੇ ਰਹਿੰਦੇ ਹਨ।