ravinder grewal childhood pic:ਕੋਰੋਨਾ ਵਾਇਰਸ ਦੇ ਕਹਿਰ ਨੇ ਹਰ ਕਿਸੇ ਨੂੰ ਪ੍ਰਭਾਵਿਤ ਕੀਤਾ ਹੈ। ਕੋਰੋਨਾ ਦੇ ਵੱਧਦੇ ਮਾਮਲਿਆਂ ਦੀ ਵਜ੍ਹਾ ਕਾਰਨ ਪਾਲੀਵੁਡ ਸੈਲੇਬਸ ਵੀ ਬੁਰੀ ਤਰ੍ਹਾਂ ਘਬਰਾਏ ਹੋਏ ਹਨ। ਲਗਭਗ ਸਾਰਿਆਂ ਨੇ ਆਪ ਨੂੰ ਕੁੱਝ ਸਮੇਂ ਲਈ ਸੈਲਫ ਆਈਸੋਲੇਸ਼ਨ ਵਿੱਚ ਰੱਖਿਆ ਹੈ ਅਤੇ ਫੈਨਜ਼ ਨੂੰ ਵੀ ਸੁਚੇਤ ਰਹਿਣ ਦੀ ਸਲਾਹ ਦੇ ਰਹੇ ਹਨ। ਅਜਿਹੇ ਵਿਚ ਸਿਤਾਰੇ ਵੀ ਸਰਕਾਰ ਦੇ ਲੌਕ-ਡਾਊਨ ਦੇ ਸਮਰਥਨ ਵਿਚ ਅੱਗੇ ਆ ਰਹੇ ਹਨ ਅਤੇ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਦੀ ਅਪੀਲ ਕਰ ਰਹੇ ਹਨ। ਇਸ ਦੌਰਾਨ ਹੀ ਪਾਲੀਵੁੱਡ ਸਿਤਾਰੇ ਵੀ ਆਪੋ ਆਪਣੇ ਮੁਤਾਬਿਕ ਆਪਣਾ ਸਮਾਂ ਬਿਤਾ ਰਹੇ ਹਨ ।
![](https://www.punjabi.dailypost.in/wp-content/uploads/2020/05/drgb.jpg)
ਕੋਈ ਟਿਕ ਟੌਕ ਵੀਡੀਓ, ਕੋਈ ਖਾਣਾ ਅਤੇ ਕੋਈ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਰਿਹਾ ਹੈ । ਹਾਲ ਹੀ ਵਿੱਚ ਰਵਿੰਦਰ ਗਰੇਵਾਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ।ਇਹ ਤਸਵੀਰ ਉਨ੍ਹਾਂ ਦੇ ਬਚਪਨ ਦੀ ਹੈ ।ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਤੈਥੋਂ ਜੁਦਾ ਕਰਨ ਲਈ ਮਾਪਿਆਂ ਨੇ ਵੇ ਮੈ ਪੜਨ ਨਾਨਕੇ ਲਾ ਤੀ’।ਇਸ ਤਸਵੀਰ ‘ਚ ਰਵਿੰਦਰ ਗਰੇਵਾਲ ਮਾਈਕ ਦੇ ਸਾਹਮਣੇ ਗਾਉਂਦੇ ਨਜ਼ਰ ਆ ਰਹੇ ਨੇ । ਸ਼ਾਇਦ ਇਹੀ ਗੀਤ ਗਾਉਂਦੇ ਹੋਣਗੇ ਇਸੇ ਲਈ ਇਸ ਤਸਵੀਰ ਨੁੰ ਉਨ੍ਹਾਂ ਨੇ ਇਹੀ ਕੈਪਸ਼ਨ ਦਿੱਤਾ ਹੈ ।
![ravinder grewal childhood pic](https://www.punjabi.dailypost.in/wp-content/uploads/2020/05/rfvd.jpg)
ਇਸ ਤੋਂ ਇਲਾਵਾ ਰਵਿੰਦਰ ਗਰੇਵਾਲ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ਜੋ ਕਿ ਯਾਦਗਾਰ ਹੋ ਨਿੱਬੜੇ ਹਨ ਅਤੇ ਉਹ ਲਗਾਤਾਰ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ। ਇਸ ਤੋਂ ਇਲਾਵਾ ਉਹ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਜਾਗਰੂਕ ਕਰਨ ਲਈ ਵੀਡੀਓ ਪਾਉਂਦੇ ਰਹਿੰਦੇ ਨੇ ਤੇ ਲੋਕਾਂ ਨੂੰ ਘਰ ‘ਚ ਹੀ ਰਹਿਣ ਦੀ ਅਪੀਲ ਕਰਦੇ ਰਹਿੰਦੇ ਨੇ । ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ।
![ravinder grewal childhood pic](https://www.punjabi.dailypost.in/wp-content/uploads/2020/05/fgt.jpg)