India’s two biggest drug : ਪੰਜਾਬ ਪੁਲਿਸ ਵਲੋਂ ਅੱਜ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਜੰਮੂ ਕਸ਼ਮੀਰ ਅਤੇ ਪੰਜਾਬ ‘ਚ ਹਿਜਬੁਲ ਦੇ ਚਾਲਕਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਸ਼ਨੀਵਾਰ ਨੂੰ ਭਾਰਤ ਦੇ ਸਭ ਤੋਂ ਵੱਡੇ ਨਸ਼ਾ ਸਮਗਲਰਾਂ ਵਿਚੋਂ ਇਕ ਰਣਜੀਤ ਰਾਣਾ ਚੀਤਾ ਤੇ ਜਸਵੰਤ ਸਿੰਘ ਨਿਵਾਸੀ ਦੂਲੇਨੰਗਲ ਨੂੰ ਸ਼ੁੱਕਵਾਰ ਕਮਿਸ਼ਨਰੇਟ ਪੁਲਿਸ ਨੇ ਗੁਰਦਾਸਪੁਰ ਤੋਂ ਗ੍ਰਿਫਤਾਰ ਕੀਤਾ ਹੈ। ਅੰਮ੍ਰਿਤਸਰ ਦਾ ਚੀਤਾ ਜੂਨ 2019 ਵਿੱਚ ਅਟਾਰੀ ਤੋਂ ਮਿਲੀ 532 ਕਿਲੋ ਹੈਰੋਇਨ ‘ਚ ਵਾਂਟੇਡ ਸੀ। ਇਹ ਜਾਣਕਾਰੀ ਪੰਜਾਬ ਦੇ ਡੀਜੀਪੀ ਨੇ ਦਿੱਤੀ।
ਫਿਲਹਾਲ ਦੋਵਾਂ ਨੂੰ 4 ਦਿਨ ਦੀ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਪੰਜਾਬ ਪੁਲਿਸ ਹੁਣ ਤਕ ਹਿਜਬੁਲ ਮੁਜਾਹਿਦੀਨ ਦੇ ਪੰਜਾਬ ਕਮਾਂਡਰ ਅਹਿਮਦ ਵਾਗੇ ਸਮੇਤ ਹੋਰ 5 ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਹਿਜਬੁਲ ਮੁਜਾਹਿਦੀਨ ਦੇ ਇਹ ਦੋਵੇਂ ਅੱਤਵਾਦੀ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਡਰੱਗ ਦੀ ਸਪਲਾਈ ਕਰ ਰਹੇ ਸਨ ਅਤੇ ਉਸ ਪੈਸੇ ਨਾਲ ਹਥਿਆਰ ਖਰੀਦਦੇ ਸਨ। ਫਿਲਹਾਲ ਇਨ੍ਹਾਂ 5 ਅੱਤਵਾਦੀਆਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਰਣਜੀਤ ਰਾਣਾ ਅਤੇ ਉਸ ਦੇ ਭਰਾ ਗਗਨਦੀਪ ਭੋਲਾ ਨੂੰ ਹਰਿਆਣਾ ਦੇ ਸਿਰਸਾ ਦੇ ਬੇਗੂ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਚੀਤਾ ‘ਤੇ 2018-2019 ਦੇ ਵਿਚਕਾਰ ਆਈਸੀਪੀ ਅੰਮ੍ਰਿਤਸਰ ਰਾਹੀਂ 6 ਰੌਕ ਲੂਣ ਦੀਆਂ ਖੇਪਾਂ ਦੇ ਰੂਪ ਵਿੱਚ ਪਾਕਿਸਤਾਨ ਤੋਂ ਹੈਰੋਇਨ ਅਤੇ ਹੋਰ ਨਸ਼ਿਆਂ ਦੀ ਤਸਕਰੀ ਕਰਨ ਦਾ ਸ਼ੱਕ ਹੈ।
ਹਾਲ ਹੀ ਵਿੱਚ ਹਿਜ਼ਬੁਲ ਦੇ ਚੋਟੀ ਦੇ ਕਮਾਂਡਰ ਰਿਆਜ਼ ਨਾਇਕੂ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਬੇਗਪੋਰਾ ਵਿੱਚ ਮਾਰਿਆ ਗਿਆ ਸੀ। ਇਹ ਕੰਮ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਵਾਲ ਦੀ ਅਗਵਾਈ ਹੇਠ ਆਪ੍ਰੇਸ਼ਨ ‘ਜੈਕਬੁੱਟ’ ਤਹਿਤ ਕੀਤਾ ਗਿਆ। ਪੁਲਵਾਮਾ, ਕੁਲਗਾਮ, ਅਨੰਤਨਾਗ ਅਤੇ ਸ਼ੋਪੀਆਂ ਵਰਗੇ ਜ਼ਿਲ੍ਹਿਆਂ ‘ਚ ਅੱਤਵਾਦੀਆਂ ਦੀ ਦਹਿਸ਼ਤਗਰਦੀ ਵਧਣ ਤੋਂ ਬਾਅਦ ਡੋਵਾਲ ਨੇ ਇਸ ਆਪ੍ਰੇਸ਼ਨ ਦਾ ਨਾਮ ‘ਜੈਕਬੁੱਟ’ ਰੱਖਿਆ। ਇਨ੍ਹਾਂ ਦੋ ਨਸ਼ਾ ਸਮੱਗਲਰਾਂ ਦੇ ਫੜੇ ਜਾਣ ਤੋਂ ਬਾਅਦ ਹੋਰ ਅੱਤਵਾਦੀਆਂ ਦੇ ਸਾਹਮਣੇ ਆਉਣ ਦੀ ਪੂਰੀ ਉਮੀਦ ਹੈ।