karan johar children headache:ਕਰਣ ਜੌਹਰ ਦੇ ਬੇਟੇ ਯਸ਼ ਅਤੇ ਬੇਟੀ ਰੂਹੀ ਇਨੀਂ ਦਿਨੀਂ ਉਨ੍ਹਾਂ ਦੀਆਂ ਕਈ ਪੋਲਾਂ ਖੋਲ੍ਹ ਰਹੇ ਹਨ। ਇੰਨਾ ਹੀ ਨਹੀਂ ਦੋਨੋਂ ਆਪਣੇ ਪਾਪਾ ਦੀ ਇੰਨੀ ਬੇਇੱਜ਼ਤੀ ਕਰ ਰਹੇ ਹਨ ਜਿਵੇਂ ਪਹਿਲਾਂ ਕਿਸੇ ਨੇ ਨਹੀਂ ਕੀਤੀ ਹੋਵੇ। ਕੁਝ ਦਿਨ ਪਹਿਲਾਂ ਕਰਨ ਨੇ ਜਨਮ ਦਿਨ ‘ਤੇ ਆਪਣੇ ਦੋਨੋਂ ਬੱਚਿਆਂ ਨੂੰ ਕਿਹਾ ਸੀ ਕਿ ਉਹ ਬੁੱਢੇ ਹੋ ਗਏ ਹਨ। ਬੱਚਿਆਂ ਨੇ ਉਨ੍ਹਾਂ ਦੇ ਚਿੱਟੇ ਵਾਲਾਂ ਦਾ ਮਜ਼ਾਕ ਉਡਾਇਆ ਸੀ ਪਰ ਹੁਣ ਦੋਨਾਂ ਨੇ ਇਕ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਹੈ ਕਿ ਜਦੋਂ ਕਦੀ ਉਹ ਆਪਣੇ ਪਾਪਾ ਨੂੰ ਗਾਉਂਦੇ ਹੋਏ ਸੁਣਦੇ ਹਨ ਤਾਂ ਉਨ੍ਹਾਂ ਦਾ ਹੈਡੈੱਕ ਮਤਲਬ ਕਿ ਸਿਰ ਦਰਦ ਹੋਣ ਲੱਗ ਜਾਂਦਾ ਹੈ।
ਪੂਰੇ ਦੇਸ਼ ਵਿੱਚ ਜਾਰੀ ਲਾਕਡਾਊਨ ਦੇ ਚੱਲਦੇ ਫਿਲਮ ਮੇਕਰ ਕਰਨ ਜੌਹਰ ਇਨ੍ਹੀਂ ਦਿਨੀਂ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਬੱਚਿਆਂ ਦੇ ਨਾਲ ਬਿਤਾ ਰਹੇ ਹਨ। ਇਸ ਦੌਰਾਨ ਕਰਨ ਲਗਾਤਾਰ ਆਪਣੇ ਬੱਚਿਆਂ ਦੀਆਂ ਮਜ਼ੇਦਾਰ ਵੀਡੀਓ ਸ਼ੇਅਰ ਕਰ ਰਹੇ ਹਨ। ਜਿਸ ਵਿੱਚ ਯਸ਼ ਅਤੇ ਰੂਹੀ ਉਨ੍ਹਾਂ ਦਾ ਅਲੱਗ ਅਲੱਗ ਤਰ੍ਹਾਂ ਨਾਲ ਮਜ਼ਾਕ ਉਡਾ ਰਹੇ ਹਨ। ਕਰਨ ਜੌਹਰ ਨੇ ਲਾਕਡਾਊਨ ਵਿਦ ਜੌਹਰ ਸੀਰੀਜ਼ ਵਿੱਚ ਬੱਚਿਆਂ ਦੇ ਨਾਲ ਆਪਣਾ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿੱਚ ਉਨ੍ਹਾਂ ਦੇ ਜੁੜਵਾ ਬੱਚੇ ਯਸ਼ ਅਤੇ ਰੂਹੀ ਘਰ ਵਿੱਚ ਮੌਜੂਦ ਬਾਥਰੂਮ ਦੀ ਬੁਰਾਈ ਕਰ ਰਹੇ ਹਨ।
ਇਸ ਤੋਂ ਪਹਿਲਾਂ ਦੋਨੋਂ ਮਿਲ ਕੇ ਕਰਨ ਦੇ ਕਲੋਜੈਸਟ ਸੈਕਸ਼ਨ ਦਾ ਮਜ਼ਾਕ ਉਡਾਉਂਦੇ ਸਨ ਪਰ ਹੁਣ ਦੋਨੋਂ ਬਾਥਰੂਮ ਤੱਕ ਪਹੁੰਚ ਗਏ ਹਨ। ਵੀਡੀਓ ਵਿੱਚ ਦੋਨੋਂ ਬੱਚੇ ਬਾਥਰੂਮ ਵਿੱਚ ਖੜ੍ਹੇ ਦਿਖਾਈ ਦਿੰਦੇ ਹਨ। ਜਿੱਥੇ ਇੱਕ ਬਹੁਤ ਵੱਡਾ ਬਾਥ ਟੱਬ ਦਿਖਾਈ ਦਿੰਦਾ ਹੈ। ਰੂਹੀ ਉਸ ਬਾਥ ਟੱਬ ਨੂੰ ਦੇਖ ਕੇ ਕਹਿੰਦੀ ਹੈ ਯੂਜ਼ਲੈੱਸ। ਜਿਸ ਤੋਂ ਬਾਅਦ ਕਰਨ ਵੀ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾਉਂਦੇ ਹੋਏ ਕਹਿੰਦੇ ਹਨ ਹਾਂ ਇਹ ਸੱਚ ਵਿੱਚ ਯੂਜ਼ਲੈੱਸ ਹੈ ਕਿਉਂਕਿ ਮੈਂ ਕਦੀ ਇਸ ਦਾ ਇਸਤੇਮਾਲ ਨਹੀਂ ਕੀਤਾ। ਇਸੇ ਵਿੱਚ ਯਸ਼ ਬਾਥ ਟੱਬ ਦੇ ਨਾਲ ਜੋ ਟੂਟੀ ਹੈ ਉਸ ਨੂੰ ਹੱਥ ਲਗਾਉਂਦੇ ਹਨ ਤਾਂ ਕਰਨ ਉਸ ਨੂੰ ਪੁੱਛਦੇ ਹਨ ਕਿ ਕੀ ਕਰ ਰਹੇ ਹੋ।ਜਿਸ ਦਾ ਜਵਾਬ ਮਿਲਦਾ ਹੈ ਮੈਂ ਦਾਦਾ ਨੂੰ ਧੋ ਰਿਹਾ ਹਾਂ।
ਅੱਜ ਕੱਲ੍ਹ ਬਾਲੀਵੁੱਡ ਵਿਚ ਮਲਟੀਸਟਾਰਰ ਫਿਲਮਾਂ ਬਣਾਉਣ ਦਾ ਚਲਣ ਚੱਲ ਪਿਆ ਹੈ। ਕਰਣ ਜੌਹਰ ਦੇ ਧਰਮਾ ਪ੍ਰੋਡਕਸ਼ਨ ਬੈਨਰ ਵਿਚ ਕਲੰਕ ਤੋਂ ਬਾਅਦ ਇਕ ਹੋਰ ਵੱਡੀ ਸਟਾਰਕਾਸਟ ਨਾਲ ਸਜੀ ਫਿਲਮ ਬਨਣ ਵਾਲੀ ਹੈ। ਜਿਸ ਦਾ ਐਲਾਨ ਕਰਣ ਨੇ ਟਵਿੱਟਰ ‘ਤੇ ਕੀਤਾ ਸੀ। ਉਨ੍ਹਾਂ ਦੀ ਇਸ ਮਲਟੀ ਸਟਾਰਰ ਫਿਲਮ ਦਾ ਨਾਮ ਹੋਵੇਗਾ ਤਖ਼ਤ। ਇਹ ਇਕ ਪੀਰੀਅਡ ਡਰਾਮਾ ਮੂਵੀ ਹੋਵੇਗੀ। ਇਸ ਪ੍ਰੋਜੈਕਟ ਲਈ ਬੀ – ਟਾਉਨ ਦੇ ਪ੍ਰਤਿਭਾਵਾਨ ਅਤੇ ਨਾਮੀ ਸਿਤਾਰੇ ਇਕੱਠੇ ਆਉਣਗੇ। ਤਖ਼ਤ ਨੂੰ ਖ਼ੁਦ ਕਰਣ ਜੌਹਰ ਡਾਇਰੈਕਟ ਕਰਣਗੇ।