Sara Ali khan MothersDay: ਸਾਰਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਉਹਨਾਂ ਦੀਆ ਤਸਵੀਰਾਂ ਜਾਂ ਵੀਡੀਓ ਇੰਟਰਨੈੱਟ ‘ਤੇ ਕਾਫੀ ਵਾਇਰਲ ਹੁੰਦਿਆ ਰਹਿੰਦੀਆ ਹਨ। ਅਦਾਕਾਰਾ ਸਾਰਾ ਅਲੀ ਖਾਨ ਵੀ ਲੌਕਡਾਊਨ ਦੌਰਾਨ ਕਾਫੀ ਸੁਰਖੀਆਂ ਵਿੱਚ ਬਟੋਰ ਰਹੀ ਹੈ। ਜੀ ਹਾਂ ਸਾਰਾ ਅਲੀ ਖਾਨ ਨੇ ਹਾਲ ਹੀ ਵਿੱਚ ਮਦਰਸ ਡੇ ਦੇ ਮੌਕੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਹ ਫੋਟੋ ਸਾਰਾ ਅਲੀ ਖਾਨ ਦੇ ਜਨਮ ਸਮੇਂ ਦੀ ਹੈ ।ਇਸ ਤਸਵੀਰ ਵਿੱਚ ਸਾਰਾ ਆਪਣੀ ਗੋਦ ਵਿੱਚ ਹੈ ਅਤੇ ਮਾਂ ਅੰਮ੍ਰਿਤਾ ਸਿੰਘ ਬਿਸਤਰੇ ‘ਤੇ ਪਈ ਹੈ। ਮਦਰਸ ਡੇ ਮੌਕੇ ਸਾਰਾ ਅਲੀ ਖਾਨ ਨੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ “ਮੇਰੀ ਮਾਂ ਦੀ ਮਾਂ। ਮਾਂ ਨੂੰ ਪੈਦਾ ਕਰਨ ਲਈ ਤੁਹਾਡਾ ਧੰਨਵਾਦ। ਹੈਪੀ ‘ਮਦਰਜ਼ ਡੇ’।
ਸਾਰਾ ਅਲੀ ਖਾਨ ਦੀ ਇਹ ਪੋਸਟ ਕਾਫੀ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਸਾਰਾ ਦਾ ਭਾਰ 96 ਕਿੱਲੋ ਸੀ ਪਰ ਅੱਜ ਸਾਰਾ ਇੰਡਸਟਰੀ ਦੀ ਫਿੱਟੈਸਟ ਸੈਲੇਬਸ ਵਿੱਚੋਂ ਇੱਕ ਹੈ। ਉਹ ਅਕਸਰ ਜਿੱਮ ਦੇ ਬਾਹਰ ਸਪਾਟ ਕੀਤੀ ਜਾਂਦੀ ਹੈ। ਸਾਰਾ ਲਈ ਇੱਥੇ ਤੱਕ ਪਹੁੰਚਣਾ ਆਸਾਨ ਨਹੀਂ ਸੀ।ਉਹਨਾਂ ਨੇ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ। ਸਾਰਾ ਨੇ ਚਾਰ ਮਹੀਨਿਆਂ ਵਿੱਚ 30 ਕਿੱਲੋ ਭਾਰ ਘੱਟ ਕਰ ਲਿਆ ਸੀ। ਸਾਰਾ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।
ਉਹਨਾਂ ਨੇ ਹੁਣ ਤੱਕ ਜਿੰਨੀਆਂ ਵੀ ਫਿਲਮਾਂ ‘ਚ ਅਦਾਕਾਰੀ ਕੀਤੀ ਹੈ ਉਹਨਾਂ ਸਭ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਕੋਰੋਨਾ ਵਾਇਰਸ ਦੇ ਚੱਲਦਿਆਂ ਦੇਸ਼ ਦੇ ਬਹੁਤ ਸਾਰੇ ਰਾਜ ਲਾਕ ਡਾਊਨ ਦੀ ਸਥਿਤੀ ਵਿੱਚ ਹਨ। ਸਿਰਫ ਦੇਸ਼ ਹੀ ਨਹੀਂ ਬਲਕਿ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਨੇ ਲੋਕਾਂ ਦੀ ਆਵਾਜਾਈ ਅਤੇ ਉਨ੍ਹਾਂ ਦੇ ਘਰਾਂ ਤੋਂ ਬਾਹਰ ਨਿਕਲਣ ‘ਤੇ ਪਾਬੰਦੀ ਲਗਾਈ ਹੋਈ ਹੈ । ਹਰ ਕਿਸੇ ਦੀ ਕੋਸ਼ਿਸ਼ ਹੈ ਕਿ ਉਹ ਕੋਰੋਨਾ ਵਾਇਰਸ ਨੂੰ ਘੱਟ ਤੋਂ ਘੱਟ ਫੈਲਣ ਤੋਂ ਰੋਕਣ। ਇਸ ਦੌਰਾਨ ਸਾਰਾ ਅਲੀ ਖਾਨ ਵੀ ਘਰ ਵਿਚ ਹੀ ਵਰਕ ਆਊਟ ਕਰ ਰਹੀ ਹੈ। ਸਾਰਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ।