Husband’s shameful act : ਬਠਿੰਡਾ ਵਿਖੇ ਹੈਰਾਨ ਕਰ ਦੇਣ ਵਾਲਾ ਕੇਸ ਸਾਹਮਣੇ ਆਇਆ ਹੈ ਜਿਥੇ ਇਕ ਪਤਨੀ ਵਲੋਂ ਦਹੇਜ ਲਈ ਤੰਗ-ਪ੍ਰੇਸ਼ਾਨ ਕੀਤੇ ਜਾਣ ਦੀ ਸ਼ਿਕਾਇਤ ਕੀਤੀ ਗਈ ਸੀ। ਇਹ ਸ਼ਿਕਾਇਤ ਉਸ ਨੇ ਆਪਣੇ ਪਤੀ ਲਈ ਕੀਤੀ ਸੀ। ਪਤੀ ਨੇ ਬਦਲਾ ਲੈਣ ਲਈ ਉਸ ਨੇ ਮਨੁੱਖਤਾ ਦੀਆਂ ਸਾਰੀਆਂ ਹੱਦਾਂ ਨੂੰ ਪਾਰ ਕਰ ਦਿੱਤਾ। ਆਪਣੀ ਪਤਨੀ ਤੋਂ ਬਦਲਾ ਲੈਣ ਲਈ ਉਸ ਨੇ ਇਕ ਅਨੋਖਾ ਹੀ ਤਰੀਕਾ ਲੱਭਿਆ। ਉਸ ਨੇ ਪਿਸਤੌਲ ਦੀ ਨੋਕ ’ਤੇ ਆਪਣੇ ਮਾਮੇ ਦੇ ਲੜਕੇ ਤੋਂ ਆਪਣੀ ਪਤਨੀ ਦਾ ਤਿੰਨ ਮਹੀਨੇ ਤਕ ਜਬਰ ਜਨਾਹ ਕਰਵਾਇਆ ਤੇ ਜਦੋਂ ਉਹ ਪ੍ਰੈਗਨੈਂਟ ਹੋ ਗਈ ਤਾਂ ਉਸ ਨੂੰ ਰੇਲਵੇ ਸਟੇਸ਼ਨ ’ਤੇ ਛੱਡ ਕੇ ਫਰਾਰ ਹੋ ਗਿਆ। ਬਾਅਦ ਵਿਚ ਔਰਤ ਨੂੰ ਉਸ ਦੇ ਪਿੰਡ ਦੇ ਹੀ ਸਰਪੰਚ ਨੇ ਬਠਿੰਡਾ ਵਿਖੇ ਉਸ ਦੇ ਪੇਕੇ ਘਰ ਪਹੁੰਚਾ ਦਿੱਤਾ।
ਔਰਤ ਸਰਕਾਰੀ ਹਸਪਤਾਲ ਬਠਿੰਡਾ ਵਿਚ ਦਾਕਲ ਹੈ। ਮੰਗਲਵਾਰ ਨੂੰ ਅਬੋਹਰ ਥਾਣਾ ਸਦਰ ਦੀ ਪੁਲਿਸ ਔਰਤ ਦੇ ਬਿਆਨ ਲੈ ਗਈ। ਪਿੰਡ ਬੱਲੂਆਣਾ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਹੇਅਰ ਡ੍ਰੈਸਰ ਦੀ ਦੁਕਾਨ ਕਰਦਾ ਹੈ। ਇਕ ਸਾਲ ਪਹਿਲਾਂ ਉਸ ਨੇ ਪਤੀ ਖਿਲਾਫ ਦਾਜ ਲਈ ਤੰਗ ਕਰਨ ’ਤੇ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਕੇਸ ਕੋਰਟ ਵਿਚ ਚਲਾ ਗਿਆ। ਇਕ ਸਾਲ ਤਕ ਕੇਸ ਚਲਿਆ ਜਿਸ ਵਿਚ ਬਾਅਦ ਵਿਚ ਪੰਚਾਇਤੀ ਸਮਝੌਤਾ ਹੋਣ ਤੋਂ ਬਾਅਦ ਉਹ ਵਾਪਸ ਆਪਣੇ ਸਹੁਰੇ ਘਰ ਰਹਿਣ ਲੱਗੀ। ਪਰ ਸਹੁਰੇ ਘਰ ਉਸ ਨੂੰ ਦੁਬਾਰਾ ਦਾਜ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ ਗਿਆ ਤੇ ਉਸ ਨਾਲ ਮਾਰਕੁੱਟ ਵੀ ਕੀਤੀ ਗਈ। ਔਰਤ ਨੇ ਦੱਸਿਆ ਕਿ ਉਸ ਦੇ ਪਤੀ ਨੇ ਬਦਲਾ ਲੈਣ ਲਈ ਉਸ ਨੂੰ ਆਪਣੇ ਮਾਮੇ ਦੇ ਲੜਕੇ ਨਾਲ ਸਬੰਧ ਬਣਾਉਣ ਲਈ ਮਜਬੂਰ ਕੀਤਾ। ਜਦੋਂ ਉਹ ਇਸ ਗੱਲ ਦਾ ਵਿਰੋਧ ਕਰਦੀ ਤਾਂ ਉਸ ਨੂੰ ਧਮਕੀਆਂ ਦਿੰਦਾ ਤੇ ਜਦੋਂ ਉਹ ਗਰਭਵਤੀ ਹੋ ਗਈ ਤਾਂ ਉਸ ਨੂੰ ਸਟੇਸ਼ਨ ’ਤੇ ਛੱਡ ਕੇ ਭੱਜ ਗਿਆ।