Shameful act of father and brother : ਹੁਸ਼ਿਆਰਪੁਰ ਵਿਖੇ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਜਿਸ ਨੂੰ ਸੁਣ ਕੇ ਲੋਕਾਂ ਦਾ ਰਿਸ਼ਤਿਆਂ ਤੋਂ ਵਿਸ਼ਵਾਸ ਉਠਦਾ ਜਾ ਰਿਹਾ ਹੈ। ਹੁਸ਼ਿਆਰਪੁਰ ਦੇ ਚੱਬੇਵਾਲ ਵਿਖੇ ਇਕ ਪਿਓ ਅਤੇ ਕਜ਼ਨ ਭਰਾ ਵਲੋਂ ਆਪਣੀ ਹੀ ਧੀ ਨਾਲ ਸਰੀਰਕ ਸਬੰਧ ਬਣਾਏ ਗਏ। ਚੱਬੇਵਾਲ ਦੀ ਪੁਲਿਸ ਨੇ ਪਿਓ ਅਤੇ ਭਰਾ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਕੁੜੀ ਗਰਭਵਤੀ ਹੋ ਗਈ ਅਤੇ ਉਸ ਨੇ ਇਕ ਬੱਚੇ ਨੂੰ ਜਨਮ ਵੀ ਦਿੱਤਾ। ਇਸ ਦਾ ਜਾਣਕਾਰੀ ਖੁਦ ਪੀੜਤ ਕੁੜੀ ਵਲੋਂ ਦਿੱਤੀ ਗਈ।
ਪੀੜਤ ਲੜਕੀ ਨੇ ਦੱਸਿਆ ਕਿ ਪਿਛਲੇ 10 ਮਹੀਨਿਆਂ ਤੋਂ ਉਸ ਦਾ ਪਿਓ ਸ਼ੰਮੀ ਕਪੂਰ ਪੁੱਤਰ ਮਦਨ ਲਾਲ ਅਤੇ ਤਾਏ ਦਾ ਮੁੰਡਾ ਉਸ ਨਾਲ ਗਲਤ ਹਰਕਤਾਂ ਕਰਦੇ ਆ ਰਹੇ ਹਨ। ਉਸ ਨੇ ਕਾਫੀ ਵਾਰ ਮਨ੍ਹਾ ਵੀ ਕੀਤਾ ਪਰ ਉਨ੍ਹਾਂ ਨੇ ਕਿਸੇ ਦੀ ਨਹੀਂ ਮੰਨੀ। ਤਾਏ ਦੇ ਮੁੰਡੇ ਨੇ ਜ਼ਬਰਦਸਤੀ ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਪਿਓ ਨੇ ਵੀ ਉਸ ਨਾਲ ਜਬਰ ਜਨਾਹ ਕੀਤਾ। ਪਿਓ ਤੇ ਭਰਾ ਦੋਵੇਂ ਉਸ ਨੂੰ ਧਮਕੀਆਂ ਦੇ ਰਹੇ ਸਨ ਕਿ ਉਹ ਇਸ ਸਬੰਧੀ ਕਿਸੇ ਨਾਲ ਕੋਈ ਗੱਲ ਨਾ ਕਰੇ। ਵੀਰਵਾਰ ਨੂੰ 6 ਵਜੇ ਉਸ ਦੇ ਪੇਟ ਵਿਚ ਦਰਦ ਹੋਈ ਤਾਂ ਪਿਤਾ ਸ਼ੰਮੀ ਤੇ ਪ੍ਰਿੰਸ ਉਸ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿਚ ਲੈ ਗਏ ਜਿਥੇ ਉਕਤ ਲੜਕੀ ਨੇ ਬੱਚੇ ਨੂੰ ਜਨਮ ਦਿੱਤਾ।
ਡਾਕਟਰ ਨੇ ਦੱਸਿਆ ਕਿ ਲੜਕੀ ਨੇ ਬੱਚੇ ਨੂੰ ਜਨਮ ਦਿੱਤਾ ਹੈ ਪਰ ਬੱਚਾ ਸਮੇਂ ਤੋਂ ਪਹਿਲਾਂ ਹੋ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਵਲੋਂ ਦੋਸ਼ਾਂ ਖਿਲਾਫ 376, 506 ਅਧੀਨ ਪਰਚਾ ਦਰਜ ਕਰ ਲਿਆ ਗਿਆ ਹੈ। SHO ਨੇ ਕਿਹਾ ਕਿ ਬੱਚੇ ਅਤੇ ਦੋਵੇਂ ਦੋਸ਼ੀਆਂ ਦਾ ਡੀ. ਐੱਨ. ਏ. ਟੈਸਟ ਕਰਵਾਇਆ ਜਾਵੇਗਾ ਅਤੇ ਰਿਪੋਰਟ ਆਉਣ ਤੋਂ ਬਾਅਦ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਐੱਸ. ਐੱਚ. ਓ. ਚੱਬੇਵਾਲ ਨਰਿੰਦਰ ਕੁਮਾਰ, ਐੱਸ. ਆਈ. ਚੰਚਲ ਸਿੰਘ ਨੇ ਪੀੜਤ ਲੜਕੀ ਦੇ ਬਿਆਨਾਂ ਨੂੰ ਦਰਜ ਕਰ ਲਿਆ ਹੈ।