8 out of 16 police : ਸੂਬੇ ਦੇ ਹਸਪਤਾਲਾਂ ਵਿੱਚ ਦਾਖ਼ਲ 16 ਵਿਚੋਂ 8 ਕੋਰੋਨਾ ਪੀੜਤ ਪੁਲਿਸ ਕਰਮਚਾਰੀਆਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਬਾਅਦ ਅੱਜ ਡਿਸਚਾਰਜ ਕਰ ਦਿੱਤਾ ਗਿਆ। ਪੰਜਾਬ ਪੁਲਿਸ ਇਨ੍ਹਾਂ ਦੀ ਸੁਰੱਖਿਆ ਲਈ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਇਸੇ ਅਧੀਨ ਸੂਬਾ ਸਰਕਾਰ ਵਲੋਂ ਆਪਣੇ ਕਰਮਚਾਰੀਆਂ ਲਈ ਪਿਛਲੇ ਇੱਕ ਹਫ਼ਤੇ ਵਿੱਚ 20 ਜ਼ਿਲ੍ਹਾ ਕੁਆਰੰਟੀਨ ਸੈਂਟਰ ਸਥਾਪਤ ਕੀਤੇ ਗਏ। DGP ਦਿਨਕਰ ਗੁਪਤਾ ਨੇ ਐਤਵਾਰ ਨੂੰ ਦੱਸਿਆ ਕਿ ਇਸ ਦੇ ਨਾਲ ਹੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੁਆਰਾ ਨੋਟੀਫਾਈਡ ਕੀਤੇ ਗਏ ਸੈਂਟਰਾਂ ਦੀ ਕੁਲ ਸੰਖਿਆ 78 ਹੋ ਗਈ। ਉਨ੍ਹਾਂ ਅੱਗੇ ਕਿਹਾ ਕਿ 14 ਮਈ ਨੂੰ ਹਸਪਤਾਲਾਂ ਵਿੱਚ ਦਾਖ਼ਲ 16 ਪੁਲਿਸ ਮੁਲਾਜ਼ਮਾਂ ਵਿੱਚੋਂ 8 ਪੂਰੀ ਤਰ੍ਹਾਂ ਠੀਕ ਹੋ ਕੇ ਅੱਜ ਆਪਣੇ ਘਰ ਚਲੇ ਗਏ ਹਨ।
ਪੁਲਿਸ ਮੁਲਾਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਡੀਜੀਪੀ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ (110) ਅਤੇ ਆਰਮਡ ਪੁਲਿਸ (80) ਸਮੇਤ ਕੁੱਲ 190 ਪੁਲਿਸ ਮੁਲਾਜ਼ਮ ਫਿਲਹਾਲ ਵਿਭਾਗ ਦੁਆਰਾ ਬਣਾਏ ਗਏ ਜ਼ਿਲ੍ਹਾ ਕੁਆਰੰਟੀਨ ਸੈਂਟਰਾਂ ਵਿਚ ਕੁਆਰੰਟੀਨ ਵਿਚ ਹਨ ਜੋ ਆਪਣੀ ਡਿਊਟੀ ਦੌਰਾਨ ਸੰਕਰਮਿਤ ਵਿਅਕਤੀਆਂ ਦੇ ਸੰਪਰਕ ਵਿਚ ਆਏ ਸਨ। ਹੋਰ 90 ਜ਼ਿਲ੍ਹਾ ਪੁਲਿਸ ਮੁਲਾਜ਼ਮ ਅਤੇ 69 ਆਰਮਡ ਪੁਲਿਸ ਮੁਲਾਜ਼ਮ ਘਰੇਲੂ ਕੁਆਰੰਟੀਨ ਅਧੀਨ ਹਨ ਅਤੇ ਹੁਣ ਉਨ੍ਹਾਂ ਦੀ ਕੁਲ ਗਿਣਤੀ 349 ਰਹਿ ਗਈ ਹੈ ਜੋ ਕਿ ਪਹਿਲਾਂ 615 ਸੀ ਕਿਉਂਕਿ ਬਾਕੀ 266 ਮੁਲਾਜ਼ਮਾਂ ਦੇ ਲਾਜ਼ਮੀ ਕੁਆਰੰਟੀਨ ਦੀ ਮਿਆਦ ਪੂਰੀ ਹੋ ਗਈ ਹੈ। ਡੀਜੀਪੀ ਨੇ ਕਿਹਾ ਕਿ ਕੁਆਰੰਟੀਨ ਸੈਂਟਰਾਂ ਵਿਚ ਪੁਲਿਸ ਮੁਲਾਜ਼ਮਾਂ ਦੀ ਦੇਖਭਾਲ ਯਕੀਨੀ ਬਣਾਉਣ ਲਈ ਜ਼ਿਲਿਆਂ ਦੇ ਪੁਲਿਸ ਨੋਡਲ ਅਫ਼ਸਰਾਂ ਅਤੇ ਡਾਕਟਰਾਂ ਨਾਲ ਨੇੜਿਓ ਤਾਲਮੇਲ ਕਾਇਮ ਰੱਖਿਆ ਜਾ ਰਿਹਾ ਹੈ। ਵੈਲਫੇਅਰ ਵਿੰਗ ਨੋਡਲ ਅਫ਼ਸਰਾਂ ਤੋਂ ਰੋਜ਼ਾਨਾ ਕੁਆਰੰਟੀਨ ਕਰਮਚਾਰੀਆਂ ਦੀ ਸਿਹਤ ਸੰਬੰਧੀ ਅਪਡੇਟ ਲੈਂਦਾ ਹੈ, ਇਸ ਦੇ ਨਾਲ ਹੀ ਕੋਵਿਡ -19 ਬਾਰੇ ਪੰਜਾਬ ਦੇ ਸਿਹਤ ਵਿਭਾਗ ਅਤੇ ਡਬਲਯੂਐਚਓ ਦੁਆਰਾ ਜਾਰੀ ਕੀਤੀਆਂ ਹਦਾਇਤਾਂ ਸਾਰੇ ਕੁਆਰੰਟੀਨ ਪੁਲਿਸ ਕਰਮਚਾਰੀਆਂ ਨੂੰ ਸਰਕੂਲੇਟ ਕੀਤੀਆਂ ਗਈਆਂ ਹਨ। ਘਰੇਲੂ ਕੁਆਰੰਟੀਨ ਲਈ ਵੀ ਇਸੇ ਤਰ੍ਹਾਂ ਦੀ ਦੇਖਭਾਲ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਲਈ ਮੈਡੀਕਲ ਅਧਿਕਾਰੀਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਂਦਾ ਹੈ।
ਡੀਜੀਪੀ ਨੇ ਕਿਹਾ ਕਿ ਕੁਆਰੰਟੀਨ ਪੁਲਿਸ ਮੁਲਾਜ਼ਮਾਂ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ 16 ਪੁਲਿਸ ਮੁਲਾਜ਼ਮਾਂ ਨੂੰ ਕੁਆਰੰਟੀਨ ਹੋਣਾ ਪਿਆ ਕਿਉਂਕਿ ਉਹ ਪੁਲਿਸ ਅਧਿਕਾਰੀ ਮੁੱਢਲੇ ਸੰਪਰਕ ਵਿੱਚ ਆਉਣ ਕਰਕੇ ਪਾਜ਼ੇਟਿਵ ਹੋਏ, ਜਦਕਿ 150 ਪੁਲਿਸ ਮੁਲਜ਼ਮਾਂ ਨੂੰ ਕੁਆਰੰਟੀਨ ਹੋਣਾ ਪਿਆ ਕਿਉਂਕਿ ਉਹ ਅਪਰਾਧੀਆਂ ਨਾਲ ਪੁੱਛਗਿੱਛ ਦੌਰਾਨ ਪਾਜ਼ੇਟਿਵ ਦੇ ਸੰਪਰਕ ਵਿੱਚ ਆਏ ਅਤੇ ਉਸ ਤੋਂ ਬਾਅਦ ਉਹਨਾਂ ਦਾ ਟੈਸਟ ਪਾਜ਼ੇਟਿਵ ਪਾਇਆ ਗਿਆ। ਇਸਇਲਾਵਾ, ਜ਼ਿਲ੍ਹਾ ਮਾਨਸਾ ਵਿੱਚ 54 ਵਿਅਕਤੀਆਂ ਨੂੰ ਕੁਆਰੰਟੀਨ ਕੀਤਾ ਗਿਆ ਸੀ ਕਿਉਂਕਿ ਉਹ ਬੁਢਲਾਡਾ, ਮਾਨਸਾ ਦੇ ਕੰਟੇਨਟਮੈਂਟ ਜੋਨ ਵਿੱਚ ਡਿਊਟੀ ਨਿਭਾ ਰਹੇ ਕੋਵਿਡ ਸਕਾਰਾਤਮਕ ਪੁਲਿਸ ਕਰਮਚੀਆਂ ਦੇ ਮੁੱਢਲੇ ਸੰਪਰਕ ਵਿੱਚ ਆਏ ਸਨ, ਜਦੋਂ ਕਿ ਲੁਧਿਆਣਾ ਵਿੱਚ 11 ਵਿਅਕਤੀਆਂ ਨੂੰ ਲਾਗ ਕਾਰਨ ਵਿਅਕਤੀ ਦੀ ਮੌਤ ਤੋਂ ਬਾਅਦ ਲਾਸ਼ ਦੇ ਸੰਪਰਕ ਵਿੱਚ ਆਉਣ ਕਾਰਨ ਸ਼ੱਕੀ ਹੋਣ ਕਰਕੇ ਕੁਆਰੰਟੀਨ ਕਰ ਦਿੱਤਾ ਗਿਆ ਸੀ।