Banga SI shot dead in : ਨਵਾਂਸ਼ਹਿਰ ਜ਼ਿਲੇ ਦੇ ਬੰਗਾ ਵਿਚ ਅੱਜ ਪੰਜਾਬ ਪੁਲਿਸ ਦੇ ਇਕ ਐਸਆਈ ਦੀ ਭੇਦਭਰੇ ਹਾਲਾਤਾਂ ’ਚ ਗੋਲੀ ਲੱਗਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਉਹ ਕੁਝ ਦਿਨ ਪਹਿਲਾਂ ਹੀ ਐਸਆਈ ਪ੍ਰਮੋਟ ਹੋਇਆ ਸੀ। ਅੱਜ ਦੀ ਘਟਨਾ ਨੂੰ ਪੁਲਿਸ ਰਿਵਾਲਵਰ ਸਾਫ ਕਰਦੇ ਸਮੇਂ ਹੋਇਆ ਹਾਦਸਾ ਦੱਸ ਰਹੀ ਹੈ ਪਰ ਘਟਨਾ ਸਾਫ ਖੁਦਕੁਸ਼ੀ ਵੱਲ ਇਸ਼ਾਰਾ ਕਰ ਰਹੀ ਹੈ। ਇਕ ਗੋਲੀ ਐਸਆਈ ਦੇ ਲੱਤ ’ਤੇ ਅਤੇ ਦੂਸਰੀ ਗੋਲੀ ਪੁੜਪੁੜੀ ’ਤੇ ਲੱਗੀ ਹੈ। ਫਿਲਹਾਲ ਐਸਆਈ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗਾ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਮ੍ਰਿਤਕ ਦੀ ਪਛਾਣ 50 ਸਾਲਾ ਭੋਲਾ ਸਿੰਘ ਵਜੋਂ ਹੋਈ ਹੈ। ਉਹ ਮੁਕੰਦਪੁਰ ਥਾਣੇ ਵਿਚ ਤਾਇਨਾਤ ਸੀ ਅਤੇ ਕੁਝ ਹੀ ਦਿਨ ਪਹਿਲਾਂ ਏਐਸਆਈ ਤੋਂ ਐਸਆਈ ਦੇ ਅਹੁਦੇ ’ਤੇ ਉਸ ਨੂੰ ਤਰੱਕੀ ਮਿਲੀ ਸੀ। ਉਸ ਦੇ ਘਰ ਵਿਚ ਪਤਨੀ, 24 ਸਾਲ ਦਾ ਬੇਟਾ ਅਤੇ 14 ਸਾਲ ਦੀ ਬੇਟੀ ਹੈ। ਸੋਮਵਾਰ ਨੂੰ ਭੇਦਭਰੇ ਹਾਲਾਤਾਂ ਵਿਚ ਐਸਆਈ ਦੀ ਇਸ ਪੁਲਿਸ ਵਾਲੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਦਾ ਕਹਿਣਾ ਹੈ ਕਿ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਉਹ ਬਾਹਰ ਸੀ ਅਤੇ ਘਰ ਵਿਚ ਉਸ ਤੋਂ ਇਲਾਵਾ ਬੱਚੇ ਵੀ ਸਨ ਜੋ ਸੁੱਤੇ ਪਏ ਸਨ। ਇਸ ਬਾਰੇ ਥਾਣਾ ਸਿਟੀ ਬੰਗਾ ਦੇ ਇੰਚਾਰਜ ਇੰਸਪੈਕਟਰ ਹਰਪ੍ਰੀਤ ਸਿੰਘ ਦੇਹਲ ਮੁਤਾਬਕ ਭੋਲਾ ਸਿੰਘ ਆਪਣੀ ਰਿਵਾਲਰ ਸਾਫ ਕਰ ਰਿਹਾ ਸੀ, ਜਿਸ ਦੌਰਾਨ ਅਚਾਨਕ ਗੋਲੀ ਚੱਲ ਗਈ।
ਦੂਜੇ ਪਾਸੇ ਸਵਾਲ ਇਹ ਉਠਦਾ ਹੈ ਕਿ ਹਾਦਸਾ ਹੁੰਦਾ ਤਾਂ ਇਕ ਹੀ ਗੋਲੀ ਚੱਲਦੀ, ਦੂਜੇ ਪਾਸੇ ਮੌਕੇ ਤੋਂ ਮਿਲੇ ਸਬੂਤਾਂ ’ਤੇ ਜੇਕਰ ਗੌਰ ਕੀਤਾ ਜਾਵੇ ਤਾਂ ਸਾਫ ਹੈ ਕਿ ਉਸ ਨੇ ਖੁਦਕੁਸ਼ੀ ਕੀਤੀ ਹੈ। ਰਿਵਾਲਵਰ ਤੋਂ ਦੋ ਗੋਲੀਆਂ ਚੱਲੀਆਂ ਹਨ। ਇਕ ਗੋਲੀ ਪੁਲਿਸ ਵਾਲੇ ਦੀ ਲੱਤ ’ਤੇ ਲੱਗੀ ਹੈ ਤਾਂ ਦੂਜੀ ਪੁੜਪੁੜੀ ’ਤੇ, ਜਿਸ ਦੇ ਚੱਲਦੇ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਫਿਲਹਾਲ ਲਾਸ਼ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।