Important clues found regarding : ਲੁਧਿਆਣਾ ਵਿਖੇ ਗਿੱਲ ਰੋਡ ‘ਤੇ ਬੀਤੀ 17 ਫਰਵਰੀ ਨੂੰ ਗੋਲਡ ਲੋਨ ਦੇਣ ਵਾਲੀ ਕੰਪਨੀ IIFL ਤੋਂ 30 ਕਿਲੋ ਸੋਨਾ ਲੁੱਟਣ ਦੀ ਵਾਰਦਾਤ ਸਾਹਮਣੇ ਆਈ ਸੀ। ਇਸ ਵਾਰਦਾਤ ਨੂੰ ਦਿਨ ਦਿਹਾੜੇ ਅੰਜਾਮ ਦਿੱਤਾ ਗਿਆ ਸੀ। ਇਸ ਲੁੱਟ ਸਬੰਧੀ ਪੁਲਿਸ ਨੂੰ ਪੁਖਤਾ ਸਬੂਤ ਮਿਲੇ ਹਨ। ਇਸ ਸਬੰਧੀ ਓਕੂ ਫਿਰੋਜ਼ਪੁਰ ਦੇ ਗੈਂਗਸਟਰ ਚੰਦਨ ਉਰਫ ਚੰਦ ਨੂੰ ਨਾਭਾ ਜੇਲ ਤੋਂ 5 ਦਿਨ ਦੇ ਵਾਰੰਟ ‘ਤੇ ਪੁਲਿਸ ਵਲੋਂ ਲਿਆਂਦਾ ਗਿਆ।
ਆਈ. ਜੀ. ਕੁੰਵਰ ਵਿਜੇ ਪ੍ਰਤਾਪ ਨੇ ਸਾਰੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਗੈਂਗਸਟਰ ਅਜੇ ਪਾਲ ਦੇ ਭਰਾ ਜੈਪਾਲ ਨੇ ਉਕਤ ਵਾਰਦਾਤ ਦੀ ਪਲਾਨਿੰਗ ਬਣਾਈ ਸੀ। ਉਹ ਨਾਭਾ ਜੇਲ੍ਹ ਵਿਚ ਬੰਦ ਸੀ ਤੇ ਉਸ ਦੌਰਾਨ ਉਸ ਕੋਲ ਫੋਨ ਸੀ ਜਿਸ ਰਾਹੀਂ ਉਸ ਨੇ ਇਹ ਸਾਰੀ ਪਲਾਨਿੰਗ ਬਣਾਈ। ਉਸ ਨੇ ਫੋਨ ‘ਤੇ ਹੀ ਸਾਰੀ ਸਾਜਿਸ਼ ਰਚੀ ਸੀ ਅਤੇ ਜਿਸ ਤਰ੍ਹਾਂ ਉਹ ਕਹਿੰਦਾ ਸੀ ਉਸ ਦੇ ਸਾਥੀਆਂ ਨੇ ਉਸੇ ਤਰ੍ਹਾਂ ਵਾਰਦਾਤ ਨੂੰ ਅੰਜਾਮ ਦਿੱਤਾ। ਚੰਦੂ ਜੈਪਾਲ ਦਾ ਦੋਸਤ ਹੈ। ਫਿਲਹਾਲ ਚੰਦਨ ਨੂੰ ਪੁਲਿਸ ਰਿਮਾਂਡ ‘ਤੇ ਲਿਆ ਗਿਆ ਹੈ ਤੇ ਉਸ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਚੰਦਨ ਖਿਲਾਫ ਪਹਿਲਾਂ ਹੀ 25 ਮਾਮਲੇ ਦਰਜ ਹਨ। ਪੁਲਿਸ ਪੂਰੇ ਮਾਮਲੇ ਦੀ ਜਾਂਚ ਗੰਭੀਰਤਾ ਨਾਲ ਕਰ ਰਹੀ ਹੈ ਤੇ ਪੁਲਿਸ ਨੂੰ ਪੂਰੀ ਉਮੀਦ ਹੈ ਕਿ ਜਲਦ ਹੀ ਅਜੇਪਾਲ ਨੂੰ ਵੀ ਲੱਭ ਕੇ ਗ੍ਰਿਫਤਾਰ ਕਰ ਲਿਆ ਜਾਵੇਗਾ।