neetu emotional rishi death:ਰਿਸ਼ੀ ਕਪੂਰ ਦੇ ਦਿਹਾਂਤ ਨੂੰ ਅੱਜ 20 ਦਿਨ ਦੇ ਲਗਭਗ ਹੋ ਗਏ ਹਨ, ਉਹਨਾਂ ਦਾ ਪਰਿਵਾਰ ਤੇ ਉਹਨਾਂ ਦੇ ਪ੍ਰਸ਼ੰਸਕ ਜਾਣਦੇ ਹਨ ਕਿ ਉਹ ਹੁਣ ਵਾਪਿਸ ਨਹੀਂ ਆਉਣਗੇ । ਕਪੂਰ ਖ਼ਾਨਦਾਨ ਹਰ ਰੋਜ਼ ਰਿਸ਼ੀ ਕਪੂਰ ਨੂੰ ਯਾਦ ਕਰਦਾ ਹੈ । ਉਹਨਾਂ ਦੀ ਬੇਟੀ ਹਰ ਰੋਜ਼ ਤਸਵੀਰਾਂ ਸ਼ੇਅਰ ਕਰਕੇ ਆਪਣੇ ਪਾਪਾ ਨੂੰ ਯਾਦ ਕਰਦੀ ਹੈ, ਪਰ ਰਿਸ਼ੀ ਕਪੂਰ ਦੇ ਨਾਲ ਹਮੇਸ਼ਾ ਰਹਿਣ ਵਾਲੀ ਉਹਨਾਂ ਦੀ ਪਤਨੀ ਨੀਤੂ ਸਿੰਘ ਉਹਨਾਂ ਦੀਆਂ ਯਾਦਾਂ ਵਿਚ ਗਵਾਚੀ ਹੋਈ ਹੈ ।
ਹਾਲ ਹੀ ਵਿੱਚ ਨੀਤੂ ਸਿੰਘ ਨੇ ਰਿਸ਼ੀ ਕਪੂਰ ਦੀ ਤਸਵੀਰ ਸ਼ੇਅਰ ਕਰਕੇ ਇੱਕ ਖ਼ਾਸ ਨੋਟ ਲਿਖਿਆ ਹੈ । ਇੱਕ ਪਤਨੀ ਆਪਣੇ ਪਤੀ ਦੇ ਜਾਣ ਤੋਂ ਬਾਅਦ ਅਧੂਰੀ ਹੋ ਜਾਂਦੀ ਹੈ ।ਨੀਤੂ ਵੀ ਰਿਸ਼ੀ ਕਪੂਰ ਦੇ ਜਾਣ ਤੋਂ ਬਾਅਦ ਉਹਨਾਂ ਨੂੰ ਮਿਸ ਕਰ ਰਹੀ ਹੈ । ਨੀਤੂ ਸਿੰਘ ਨੇ ਆਪਣੀ ਫੈਮਿਲੀ ਦੀ ਤਸਵੀਰ ਸ਼ੇਅਰ ਕਰਕੇ ਰਿਸ਼ੀ ਦੇ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ ।
ਉਹਨਾਂ ਨੇ ਫੋਟੋ ਦੇ ਨਾਲ ਕੈਪਸ਼ਨ ਲਿਖਿਆ ਹੈ ‘ਮੈਂ ਕਿਵੇਂ ਇਹ ਮੰਨਤ ਮੰਗ ਲਵਾਂ ਕਿ ਇਹ ਤਸਵੀਰ ਹਮੇਸ਼ਾ ਸੰਪੂਰਣ ਰਹੇ’ । ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਇੱਸ ਤਸਵੀਰ ਵਿੱਚ ਰਿਸ਼ੀ ਕਪੂਰ, ਨੀਤੂ ਸਿੰਘ ਤੇ ਰਣਬੀਰ ਤੇ ਰਿਦਿਮਾ ਕਪੂਰ ਨਜ਼ਰ ਆ ਰਹੇ ਹਨ । ਇਹ ਪਹਿਲਾ ਮੌਕਾ ਨਹੀਂ ਜਦੋਂ ਨੀਤੂ ਨੇ ਇਸ ਤਰ੍ਹਾਂ ਭਾਵੁਕ ਹੋ ਕੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ ।30 ਅਪ੍ਰੈਲ ਦੇ ਦਿਨ ਰਣਬੀਰ ਕਪੂਰ ਦੇ ਪਿਤਾ ਅਤੇ ਬਾਲੀਵੁੱਡ ਦੇ ਦਿੱਗਜ ਅਦਾਕਾਰ ਰਿਸ਼ੀ ਕਪੂਰ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਸਨ । ਰਿਸ਼ੀ ਕਪੂਰ ਦੀ 13ਵੀਂ ’ਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਰਿਸ਼ੀ ਕਪੂਰ ਨੂੰ ਸ਼ਰਧਾਂਜਲੀ ਦਿੱਤੀ । ਰਿਧਿਮਾ ਕਪੂਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਪੂਜਾ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਆਪਣੇ ਪਿਤਾ ਨੂੰ ਯਾਦ ਕੀਤਾ ।
ਦੱਸ ਦਈਏ ਰਿਸ਼ੀ ਕਪੂਰ ਕੈਂਸਰ ਵਰਗੀ ਬਿਮਾਰੀ ਤੋਂ ਪੀੜਤ ਸਨ । ਜਿਸਦੇ ਇਲਾਜ ਦੇ ਲਈ ਉਹ ਲੰਡਨ ਵੀ ਗਏ ਸਨ । ਰਿਸ਼ੀ ਕਪੂਰ ਨੇ ਬਤੌਰ ਹੀਰੋ ਬੌਬੀ ਫ਼ਿਲਮ ਦੇ ਨਾਲ ਬਾਲੀਵੁੱਡ ‘ਚ ਕਦਮ ਰੱਖਿਆ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ਕਈ ਸੁਪਰ ਹਿੱਟ ਫ਼ਿਲਮਾਂ ਜਿਵੇਂ ਚਾਂਦਨੀ, ਦੀਵਾਰ, ਨਗੀਨਾ, ਪ੍ਰੇਮ ਰੋਗ, ਕਰਜ਼, ਹੀਨਾ ਵਰਗੀਆਂ ਕਈ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਮਨੋਰੰਜਨ ਕੀਤਾ ਸੀ ।